ਕੇਂਦਰੀ ਬਜਟ ਵਿਚ ਮਿਲ ਸਕਦੀ ਹੈ ਕਰਮਚਾਰੀਆਂ ਤੇ ਮੱਧਮ ਦਰਜੇ ਦੇ ਲੋਕਾਂ ਨੂੰ ਵੱਡੀ ਰਾਹਤ
ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਕਰ ਸਕਦੀ ਹੈ ਕੱਲ੍ਹ ਬਜਟ ਚ ਵੱਡੇ ਐਲਾਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ 1 ਫਰਵਰੀ 2023 ਨੂੰ ਕੇਂਦਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਜਿਸ ਉਹ ਆਪਣੇ ਅੰਤਿਮ ਬਜਟ ਵਿਚ ਵੱਡੇ ਐਲਾਨ ਕਰ ਸਕਦੀ ਹੈ । ਕਿਉਂਕਿ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ। ਸਾਲ 2024 ਚੋਣਾਂ ਦਾ ਸਾਲ ਹੈ, ਅਜਿਹੇ ‘ਚ ਮੋਦੀ ਸਰਕਾਰ ਦੇਸ਼ ਦੇ ਹਰ ਵਰਗ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਜਟ ਬਜਟ ਵਿਚ ਸਰਕਾਰੀ ਮੁਲਾਜ਼ਮਾਂ ਅਤੇ ਮੱਧਮ ਦਰਜੇ ਦੇ ਲੋਕਾਂ ਨੂੰ ਲੁਭਾਉਣ ਲਈ ਕਈ ਐਲਾਨ ਕੀਤੇ ਜਾ ਸਕਦੇ ਹਨ।
ਕਰਮਚਾਰੀਆਂ ਦੀ ਤਨਖਾਹ ਵਿਚ ਹਰ ਸਾਲ ਵਾਧੇ ਕਰਨ ਨੂੰ ਮਜੂਰੀ ਦਿੱਤੀ ਜਾ ਸਕਦੀ ਹੈ । ਸਰਕਾਰ ਦਾ ਮੰਨਣਾ ਹੈ ਕਿ ਕਰਮਚਾਰੀਆਂ ਦੀ ਤਨਖਾਹ ਵਿਚ ਹਰ ਸਾਲ ਵਾਧਾ ਹੋਣਾ ਚਾਹੀਦਾ ਹੈ । ਆਰਥਿਕ ਸਰਵੇਖਣ ਵਿਚ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਚੰਗੇ ਸੰਕੇਤ ਆਏ ਹੈ । ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਯੂਨੀਅਨ ਦੇ ਬਜਟ ‘ਚ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਧ ਸਕਦੀ ਹੈ, ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖਾਹ 18000 ਤੋਂ 26 ਹਜ਼ਾਰ ਤੱਕ ਵਧਣ ਦੀ ਉਮੀਦ ਹੈ।
ਵਿੱਤ ਮੰਤਰੀ ਪਹਿਲਾ ਹੀ ਕਹਿ ਚੁਕੇ ਹਨ ਮੱਧਮ ਦਰਜੇ ਦੇ ਲੋਕਾਂ ਤੇ ਕੋਈ ਬੋਝ ਨਹੀਂ ਪਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਉਹ ਵੀ ਮੱਧਮ ਦਰਜ ਵਿੱਚੋ ਹਨ । ਉਨ੍ਹਾਂ ਕਿਹਾ ਕਿ ਮੱਧਮ ਦਰਜੇ ਤੇ ਕੋਈ ਟੈਕਸ ਨਹੀਂ ਲਗਾਇਆ ਹੈ । ਉਨ੍ਹਾਂ ਕਿਹਾ ਕਿ 5 ਲੱਖ ਤਕ ਮਿਡਲ ਕਲਾਸ ਤੇ ਕੋਈ ਟੈਕਸ ਨਹੀਂ ਹੈ । ਸਰਕਾਰ ਆਮਦਨ ਕਰ ਦੀ ਸਲੈਬ ਵਿਚ ਤਬਦੀਲੀ ਕਰ ਸਕਦੀ ਹੈ । ਸਰਕਾਰ ਕਿਸਾਨਾਂ ਲਈ ਵੱਡੇ ਐਲਨ ਕਰ ਸਕਦੀ ਹੈ । ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਵਾਧਾ ਸਕਦੀ ਹੈ । ਸਰਕਾਰ ਇਸ ਯੋਜਨਾ ਦੇ ਤਹਿਤ 6000 ਰੁਪਏ ਦਾ ਭੁਗਤਾਨ ਕਿਸਾਨਾਂ ਦੇ ਖਾਤੇ ਵਿਚ 3 ਕਿਸਤਾ ਵਿਚ ਕਰਦੀ ਹੈ
।