ਮਗਨਰੇਗਾ ਮੁਲਾਜ਼ਮਾਂ ਵੱਲੋਂ ਤੇ ਮਗਨਰੇਗਾ ਮਜ਼ਦੂਰਾਂ ਨਾਲ ਸਾਝੀ ਲੋਹੜੀ ਮਨਾਈ
ਜਲਾਲਾਬਾਦ : ਅੱਜ ਬਲਾਕ ਜਲਾਲਾਬਾਦ ਦੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਤੇ ਮਗਨਰੇਗਾ ਮਜ਼ਦੂਰਾਂ ਦੇ ਨਾਲ ਅੱਜ ਦਾਣਾ ਮੰਡੀ ਜਲਾਲਾਬਾਦ ਵਿਖੇ ਮਨਾਈ ਗਈ ਸਾਂਝੀ ਲੋਹੜੀ।
ਅੱਜ ਪ੍ਰੈਸ ਬਿਆਨ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਫਾਜ਼ਿਲਕਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਜਲਾਲਾਬਾਦ ਦੱਸਿਆ ਕਿ ਲੋਹੜੀ ਦਾ ਤਿਉਹਾਰ ਅੱਜ ਮਗਨਰੇਗਾ ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਤੇ ਅੱਜ ਆਪਣਾ ਮੁਲਾਜ਼ਮਾਂ ਤੇ ਮਗਨਰੇਗਾ ਮਜ਼ਦੂਰਾਂ ਦਾ ਨੂੰਹ ਮਾਸ ਦਾ ਰਿਸ਼ਤਾ ਹੋਰ ਗੂੜਾ ਕੀਤਾ ।
ਇਸ ਮੋਕੇ ਬੀ.ਡੀ.ਪੀ.ਉ ਜਲਾਲਾਬਾਦ ਪਿਆਰ ਸਿੰਘ ਨੇ ਤੇ ਬਲਾਕ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਭੁਪਿੰਦਰ ਸਿੰਘ ਲੋਹੜੀ ਮੌਕੇ ਨੂੰ ਅਗਨੀ ਭੇਟ ਕੀਤੀ ਤੇ ਵੱਖ ਵੱਖ ਪਿੰਡਾਂ ਤੋਂ ਆਈ ਲੇਬਰ ਨੂੰ ਲੋਹੜੀ ਦੀਆ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਮੁਲਾਜ਼ਮਾਂ ਨੇ ਮਜ਼ਦੂਰਾ ਨੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਹਲਕਾ ਜਲਾਲਾਬਾਦ ਦੇ ਲੋਕਾਂ ਨੂੰ ਦਿੱਤਾ। ਇਸ ਮੌਕੇ ਸਰਪੰਚ ਯੂਨੀਅਨ ਤੋਂ ਜਗਤਾਰ ਸਿੰਘ,ਗੁਰਦੀਪ ਸਿੰਘ, ਰਵਿੰਦਰ ਸਿੰਘ ਸਿੱਧੂ, ਬਲਵੀਰ ਸਿੰਘ,ਵੇਦ ਪ੍ਰਕਾਸ਼,ਪ੍ਰੇਮ ਸਿੰਘ, ਵੱਲੋਂ ਵੀ ਸੰਬੋਧਨ ਕੀਤਾ ਗਿਆ।ਇਸ ਮੌਕੇ ਜਲਾਲਾਬਾਦ ਦੇ ਵੱਖ ਵੱਖ ਪਿੰਡਾਂ ਵਿੱਚੋਂ ਚੱਕ ਸੁਖੇਰਾ,ਪਾਲੀ ਵਾਲਾ,ਢੰਡੀ ਖੁਰਦ,ਕਾਹਨੇ ਵਾਲਾ,ਚੱਕ ਸੜਿਆ, ਸਿਮਰੇ ਵਾਲਾ, ਸੋਹਣਾ ਸਾਦੜ,ਚੱਕ ਸੋਹਣਾ ਸਾਦੜ,ਸਹੀ ਵਾਲਾ, ਬਸਤੀ ਭੁੰਮਣਸਾਹ, ਨੁਕੇਰੀਆ,ਚੱਕ ਕਬਰ ਵਾਲਾ,ਚੱਕ ਪੰਜ ਕੋਹੀ,ਲੱਧੂਵਾਲਾ ਉਤਾੜ,ਮੌਜੇ ਵਾਲਾਂ, ਮੰਡੀ ਅਮੀਨਗੰਜ,ਹਲੀਮ ਵਾਲਾ,ਚੱਕ ਪਾਲ਼ੀ ਵਾਲਾ, ਸੁਹੇਲਾ ਵਾਲਾ,ਚੱਕ ਸੜੀਆ,ਲੱਖੇ ਮਹਿਸਾਬ,ਚੱਕ ਜਾਨੀਸਰ,ਜਾਨੀਸਰ,ਢਾਣੀ ਜੱਜ,ਚਿਮਨੇ ਵਾਲਾ,ਢੰਡੀ ਕਦੀਮ ਆਦਿ ਹਾਜ਼ਰ ਹੋਏ। ਸਮੂਹ ਨਰੇਗਾ ਸਟਾਫ਼ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।