ਪੰਜਾਬ

*ਸਾਂਝਾ ਮੁਲਾਜ਼ਮ ਮੰਚ ਵੱਲੋਂ ਆਪ ਸਰਕਾਰ ਵਿਰੁੱਧ ਚੰਡੀਗ੍ਹੜ ਤੋਂ ਸੰਘਰਸ ਦਾ ਕੀਤਾ ਅਗਾਜ*

ਸਾਂਝਾ ਮੁਲਾਜ਼ਮ ਮੰਚ ਨੇ ਆਪ ਸਰਕਾਰ ਵਿਰੁ੍ੱਧ ਕੀਤਾ ਸੰਘਰਸ ਦਾ ਐਲਾਨ

ਚੰੜੀਗੜ੍ਹ 7 ਸਤੰਬਰ (          ) – ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਨੇ ਆਪ ਸਰਕਾਰ ਵੱਲੋਂ ਮੁਲਾਜ਼ਮਾ ਵਿਰੁੱਧ ਅਖਤਿਆਰ ਕੀਤੀ ਦਮਨ ਦੀ ਨੀਤੀ ਵਿਰੁੱਧ ਮਿਤੀ:14.9.2022, ਦਿਨ ਬੁਧਵਾਰ ਨੂੰ ਸੈਕਟਰ-17 ਚੰਡੀਗ੍ਹੜ ਵਿਖੇ ਰੈਲੀ ਕਰ ਕੇ ਸੰਘਰਸ ਦਾ ਐਲਾਨ ਕਰ ਦਿਤਾ ਹੈ। ਇਹ ਰੈਲੀ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਐਲਾਨੇ ਜ਼਼ੋਨਲ ਪੱਧਰੀ ਰੈਲੀਆਂ ਦੇ ਐਕਸ਼ਨ ਦੇ ਹੱਕ ਵਿਚ ਕੀਤੀ ਜਾ ਰਹੀ ਹੈ। ਸਾਂਝਾ ਮੁਲਾਜ਼ਮ ਮੰਚ ਦੇ ਚੰਡੀਗ੍ਹੜ ਦੇ ਆਹੁਦੇਦਾਰਾਂ ਵੱਲੋਂ ਅੱਜ ਸੈਕਟਰ-17 ਵਿੱਖੇ ਇਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪਹੁੰਚੇ ਆਹੁਦੇਦਾਰਾਂ ਨੇ ਇਕ ਸੁਰ ਵਿਚ ਕਿਹਾ ਕਿ  ਆਪ ਸਰਕਾਰ ਵੱਲੋਂ ਵਿਧਾਨ ਸਭਾ ਚੌਣਾ ਵਿਚ ਮੁਲਾਜ਼ਮਾ ਨਾਲ ਕੀਤੇ ਵਾਆਦੇ ਪੂਰੇ ਕਰਨ ਵੱਲ  ਤਾਂ ਇਕ ਕਦਮ ਵੀ ਨਹੀਂ ਚੁਕਿਆਂ ਸਗੋਂ ਮੁਲਾਜ਼ਮਾ ਦੀਆਂ ਤਨਖਾਹਾ ਵੀ ਲੇਟ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। ਇਹ ਮੀਟਿੰਗ ਸਾਂਝਾ ਮੁਲਾਜ਼ਮ ਮੰਚ ਚੰਡੀਗ੍ਹੜ ਦੇ ਕਨਵੀਨਰ ਅਤੇ ਕੋ ਕਨਵੀਨਰ ਰਨਜੀਵ ਸ਼ਰਮਾ, ਦਵਿੰਦਰ ਸਿੰਘ ਬੈਨੀਪਾਲ ਅਤੇ ਜਸਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ।

ਉਹਨਾ ਵੱਲੋਂ ਸਾਂਝੇ ਬਿਆਨ ਰਾਹੀ ਕਿਹਾ ਗਿਆ ਹੈ ਕਿ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਜੋ ਇਹ ਕਹਿੰਦੀ ਸੀ ਕੀ ਸੱਤਾ ਵਿਚ ਆਉਂਦੇ ਹੀ ਉਹ ਮੁਲਾਜ਼ਮਾ ਦੀਆਂ ਸਾਰੀਆਂ ਮੰਗਾਂ ਜਿਵੇ ਕੀ ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੱਚੇ ਮੁਲਾਜ਼ਮ ਨੂੰ ਪੱਕੇ ਕਰਨਾ ਅਤੇ ਡੀ.ਏ ਦੀਆਂ ਕਿਸਤਾ ਜਾਰੀ ਕਰ ਦਿਤੀਆਂ ਜਾਣਗੀਆਂ ਪ੍ਰੰਤੂ ਆਪ ਸਰਕਾਰ ਵੱਲੋਂ ਹੁੱਣ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਦੇ ਪਾ ਰਹੀ। ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਕਲੈਰੀਕਲ ਕਾਮਿਆਂ ਵੱਲੋਂ ਪੰਜਾਬ ਭਰ ਵਿਚ ਸੰਘਰਸ਼ ਦਾ ਆਗਾਜ ਕਰ ਦਿਤਾ ਗਿਆ ਹੈ ਅਤੇ ਜਲਦੀ ਹੀ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਅਰੰਭ ਕਰ ਦਿਤੀਆਂ ਗਈਆਂ ਹਨ ਜਿਸ ਦੇ ਫਲਸਰੂਪ ਤਿਖੇ ਸੰਘਰਸਾਂ ਨੂੰ ਅੰਜਾਮ ਦਿਤਾ ਜਾਵੇਗਾ।

ਸਾਂਝੇ ਮੁਲਾਜ਼ਮ ਮੰਚ ਦੇ ਸੂਬਾ ਕਨਵੀਨਰ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸਨ ਦੇ ਚੈਅਰਮੈਂਨ ਸੁਖਚੈਨ ਸਿੰਘ ਖਹਿਰਾ ਨੇ ਇਸ ਮੀਟਿੰਗ ਵਿਚ ਵਿਸੇਸ ਤੋਰ ਸ਼ਿਰਕਤ ਕਰਦੇ ਹੋਏ ਕਿਹਾ ਕੀ ਆਪ ਸਰਕਾਰ ਸੋਸ਼ਲ ਮੀਡੀਆ ਦੀ ਸਰਕਾਰ ਹੈ ਇਸ ਸਰਕਾਰ ਵੱਲੋਂ ਅਜੇ ਤੱਕ ਜਮੀਨੀ ਪੱਧਰ ਤੇ ਯਥਾਰਥ ਤੋਰ ਤੇ ਕੁੱਝ ਨਹੀਂ ਕੀਤਾ ਸਿਰਫ ਪੰਜਾਬ ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਆਪਣੀ ਬੇਤੁਕੀ ਮਸ਼ਹੂਰੀ ਹੀ ਕੀਤੀ ਹੈ ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਨੂੰ ਸੰਗਰੂਰ ਬਾਈ ਇਲੈਕਸ਼ਨ ਵਿਚ ਮਿਲ ਚੁੱਕਾ ਹੈ ਪ੍ਰੰਤੂ ਇਸ ਸਰਕਾਰ ਦੀ ਬੇਸ਼ਰਮੀ ਇਸ ਕਦਰ ਵੱਧ ਗਈ ਹੈ ਕਿ ਇਹ ਕੰਮ ਕਰਨ ਦੀ ਥਾਂ ਤੇ ਛੋਟੀਆਂ ਗੱਲਾਂ ਨੂੰ ਮਸ਼ਹੂਰੀਆਂ ਰਾਹੀਂ ਵੱੜੀਆਂ ਉਪਲਭਦੀਆਂ ਦਰਸਾ ਕੇ ਪੰਜਾਬ ਦੇ ਖਜਾਨੇ ਨੂੰ ਖੋਰਾ ਲਾ ਰਹੀ ਹੈ। ਉਹਨਾ ਕਿਹਾ ਕਿ  ਸਾਂਝਾ ਮੁਲਾਜ਼ਮ ਮੰਚ ਆਪਣੀ ਪੂਰੀ ਤਾਕਤ ਨਾਲ ਆਪਣੀਆਂ ਭਾਈਵਾਲ ਅਤੇ ਸਾਂਝੀ ਵਿਚਾਰਧਾਰ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਪੱਧਰ ਦੀ ਲਾਮਬੰਦੀ ਕਰ ਕੇ ਪਿਛਲੀ ਸਰਕਾਰ ਵਿਰੁੱਧ ਕੀਤੇ ਐਕਸ਼ਨ ਨਾਲੋਂ ਕਈ ਗੁੱਣਾ ਵੱਡੇ ਐਕਸ਼ਨਾ ਨੂੰ ਅੰਜਾਮ ਦਿਤਾ ਜਾਵੇਗਾ ਜੋ ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ। ਇਸ ਮੀਟਿੰਗ ਵਿਚ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!