ਪੰਜਾਬ
ਸਿੰਚਾਈ ਘੋਟਾਲੇ ਵਿੱਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ ਗਿੱਛ ਜਾਰੀ
ਹਜਾਰਾਂ ਕਰੋੜ ਦੇ ਸਿੰਚਾਈ ਘੋਟਾਲੇ ਵਿੱਚ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪੁੱਛ ਗਿੱਛ ਕੀਤੀ ਜਾ ਰਹੀ ਹੈ । ਮੁਹਾਲੀ ‘ਚ ਵਿਜੀਲੈਂਸ ਦਫ਼ਤਰ ‘ਚ ਪੁੱਛਗਿੱਛ ਚੱਲ ਰਹੀ ਹੈ । ਕਥਿਤ ਸਿੰਜਾਈ ਘੁਟਾਲੇ ਨੂੰ ਲੈ ਕੇ ਜਨਮੇਜਾ ਸਿੰਘ ਸੇਖੋਂ ਨੂੰ ਸਵਾਲ-ਜਵਾਬ ਹੋ ਰਹੇ ਹਨ । ਅਕਾਲੀ ਭਾਜਪਾ ਸਰਕਾਰ ਵੇਲੇ ਦਾ ਕਥਿਤ ਸਿੰਜਾਈ ਘੁਟਾਲਾ ਮਾਮਲੇ ਚ ਹੁਣ ਤੱਕ ਸਾਬਕਾ ਆਈ ਏ ਐਸ ਅਧਿਕਾਰੀ ਕਾਹਨ ਸਿੰਘ ਪੱਨੂੰ, ਕੇ ਬੀ ਐਸ ਸਿੱਧੂ ਸਿੱਧੂ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿਛ ਹੋ ਚੁੱਕੀ ਹੈ।