*ਜੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਦਾ ਧਰਨਾ ਰਹੇਗਾ ਜਾਰੀ : ਪ੍ਰਦਰਸ਼ਨਕਾਰੀ*
*ਮੰਤਰੀ ਕੁਲਦੀਪ ਧਾਲੀਵਾਲ ਨਾਲ ਗੱਲਬਾਤ ਤੋਂ ਬਾਅਦ ਵੀ ਨਹੀਂ ਬਣੀ ਗੱਲ*
ਕੁਲਦੀਪ ਧਾਲੀਵਾਲ ਵਲੋਂ ਭਰੋਸ਼ਾ, ਕਿਹਾ ਸਰਕਾਰ ਉਨ੍ਹਾਂ ਨਾਲ ਖੜੀ ਹੈ
ਜੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ ਅਤੇ ਕਿਸਾਨ ਇਸ ਸਮੇ ਧਰਨਾ ਨਾ ਚੁੱਕਣ ਤੇ ਅੜਿਆ ਹੋਇਆ ਹੈ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਜ਼ੀਰਾ ਪਹੁੰਚੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ । ਸ਼ਰਾਬ ਫੈਕਟਰੀ ਦੇ ਬਾਹਰ ਲੋਕਾਂ ਦਾ ਧਰਨਾ ਜਾਰੀ ਹੈ । ਪ੍ਰਦਰਸ਼ਨਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਜਦੋ ਤਕ ਫੈਕਟਰੀ ਬੰਦ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ । ਪ੍ਰਦਰਸ਼ਨਕਾਰੀਆਂ ਨੇ ਮੰਤਰੀ ਦੇ ਸਾਹਮਣੇ ਗੈਰ ਕਨੂੰਨੀ ਮਾਈਨਿੰਗ ਦਾ ਮੁੱਦਾ ਵੀ ਉਠਾਇਆ ਹੈ ਜਿਸ ਤੇ ਮੰਤਰੀ ਨੇ ਆਈ ਜੀ ਨੂੰ ਹਦਾਇਤ ਕੀਤੀ ਕੀ ਗੈਰ ਕਨੂੰਨੀ ਮਾਈਨਿੰਗ ਵਾਲਿਆ ਖਿਲਾਫ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ । ਧਾਲੀਵਾਲ ਨੇ ਕਿਹਾ ਕਿ ਚਾਹੇ ਉਹ ਦੀਪ ਮਲਹੋਤਰਾ ਹੋਵੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ।
ਇਸ ਤੋਂ ਪਹਿਲਾ ਧਾਲੀਵਾਲ ਨੇ ਕਿਹਾ ਅਸੀਂ 5 ਕਮੇਟੀਆਂ ਦਾ ਗਠਨ ਕੀਤਾ ਹੈ। ਮਿੱਟੀ ਦੀ ਜਾਂਚ ਲਈ ਵੀ ਖੋਜ ਕਮੇਟੀ ਬਣੇਗੀ। ਵਾਤਾਵਰਣ ਤੇ ਪਾਣੀ ਬਚਾਉਣ ਲਈ ਧਰਨਾ। 1 ਮਹੀਨੇ ਅੰਦਰ ਕਮੇਟੀਆਂ ਰਿਪੋਰਟ ਸੌਂਪਣਗੀਆਂ। ਜੇ ਧੋਖੇ ਨਾਲ ਫੈਕਟਰੀ ਬਣੀ ਤਾਂ ਸਖ਼ਤ ਸਜ਼ਾ ਦੇਵਾਂਗੇ। ਉਸ ਵੇਲੇ ਦੀ ਸਰਕਾਰ ਤੇ ਵਿਧਾਇਕ ਨੇ ਗ਼ਲਤ ਕੰਮ ਕੀਤਾ। ਧਰਨਾਕਾਰੀਆਂ ਨੇ ਕਿਹਾ ਕਿ ਦੀਪ ਮਲਹੋਤਰਾ ਦੇ ਖਿਲਾਫ ਕਾਰਵਾਈ ਹੋਵੇ । ਕਿਸਾਨ ਆਗੂਆਂ ਨੇ ਧਾਲੀਵਾਲ ਨੂੰ ਸਾਫ ਕਰ ਦਿੱਤਾ ਹੈ ਕਿ ਧਰਨਾ ਜਾਰੀ ਰਹੇਗਾ ।