ਪੰਜਾਬ

*ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਨਵੇ ਬਣੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਦਾ ਨਿੱਘਾ ਸਵਾਗਤ*

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਨਵੇ ਬਣੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਵੱਲੋ ਅਹੁਦਾ ਸਾਂਭਣ ਤੇ ਸੱਕਤਰੇਤ ਪ੍ਰੋਹੋਣਚਾਰੀ ਵਿਭਾਗ ਦੇ ਮੁਲਾਜ਼ਮਾਂ ਵੱਲੋ ਨਿੱਘਾ ਸਵਾਗਤ ਕਰਦੇ ਹੋਏ ਲੱਡੂਆਂ ਨਾਲ ਮੰਹੁ ਮਿੱਠਾ ਕਰਵਾਇਆ ਗਿਆ । ਇਸ ਮੌਕੇ ਤੇ ਪ੍ਰਧਾਨ ਨਿਯੁਕਤ ਹੋਣ ਤੇ ਆਸ ਪ੍ਰਗਟਾਈ ਕਿ ਉਹ ਸਕੱਤਰੇਤ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਹੀਲਾ ਅਖਤਿਆਰ ਕਰਨਗੇ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਨੂੰ ਪੂਰੀਆਂ ਕਰਵਾਉਣਗੇ ਜੋ ਸਰਕਾਰ ਨੇ ਚੋਣਾਂ ਤੋ ਪਹਿਲਾਂ ਮੰਨਣ ਦੇ ਵਾਅਦੇ ਕੀਤੇ ਸਨ। ਇਸ ਮੋਕੇ ਪੰਜਾਬ ਸਿਵਲ ਸਕੱਤਰੇਤ ਆਫਿਸਰਜ ਐਸੋਸੀਏਸ਼ਨ ਦੇ ਭੁਪਿੰਦਰ ਸਿੰਘ ਝੱਜ,ਸੱਕਤਰੇਤ ਦੇ ਮੁਲਾਜ਼ਮ ਗੁਰਵਿੰਦਰ ਸਿੰਘ ਬੈਦਵਾਨ, ਦੀਪਿੰਦਰ ਸਿੰਘ ਸੈਣੀ,ਜਗਤਾਰ ਸਿੰਘ ਅਤੇ ਪ੍ਰੋਹੋਣਚਾਰੀ ਵਿਭਾਗ ਦੇ ਸੁਪਰਵਾਈਜ਼ਰ ਸ਼੍ਰੀ ਜਸਵਿੰਦਰ ਸਿੰਘ,  ਕੇਸਰ ਸਿੰਘ,ਸੁਰਮ ਚੰਦ,ਪਰਮਿੰਦਰ ਸਿੰਘ, ਗੋਪਾਲ ਸਿੰਘ, ਦੀਵਾਰੀ ਲਾਲ,ਸੰਦੀਪ ਕੁਮਾਰ, ਸੱਤਾ ਸਿੰਘ  ਮੁਲਾਜਮ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!