ਫਤਿਹਗੜ੍ਹ ਸਾਹਿਬ ਪੁਲਿਸ ਨੇ 8.9 ਲੱਖ ਦੀ ਲੁੱਟ ਦਾ ਮਾਮਲਾ ਸੁਲਝਾਇਆ
ਲੁੱਟੀ ਹੋਈ ਰਕਮ, ਰਿਵਾਲਵਰ ਤੇ ਜਿੰਦਾ ਕਾਰਤੂਸ ਸਮੇਤ ਤਿੰਨ ਕਾਬੂ
ਐਸ.ਏ.ਐਸ. ਨਗਰ, 14 ਜੁਲਾਈ :
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਰੂਪਨਗਰ ਰੇਜ ਰੂਪਨਗਰ ਨੇ ਦੱਸਿਆ ਕਿ ਮਿਤੀ 27-6-2022 ਨੂੰ ਯੁਵਰਾਜ ਇੰਮਪੈਕਸ ਫਰਮ ਮੰਡੀ ਗੋਬਿੰਦਗੜ ਦੇ ਦਫਤਰ ਵਿਚ ਕੰਮ ਕਰਦੇ ਕਰਮਚਾਰੀ ਪਰਮਿੰਦਰ ਸਿੰਘ ਦੀਆ ਅੱਖਾਂ ਵਿਚ ਮਿਰਚਾਂ ਪਾ ਕੇ ਉਸਨੂੰ ਮਾਰ ਦੇਣ ਦੀ ਨੀਯਤ ਨਾਲ ਉਸਦੇ ਢਿੱਡ ਵਿਚ ਗੋਲੀ ਮਾਰ ਕੇ ਤਿੰਨ ਨਾ ਮਾਲੂਮ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋ 8 ਲੱਖ 90 ਹਜਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਸੀ, ਜਿਸਨੂੰ ਸ਼੍ਰੀਮਤੀ ਰਵਜੋਤ ਗਰੇਵਾਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ ਸਾਹਿਬ ਦੀ ਨਿਗਰਾਨੀ ਹੇਠ ਰੇਂਜ ਐਂਟੀ-ਨਾਰਕੋਟਿਕਸ-ਕਮ-ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋਂ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਟਰੇਸ ਕਰਕੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾ ਪਾਸੋ ਵਾਰਦਾਤ ਵਿਚ ਵਰਤਿਆ ਗਿਆ ਰਿਵਾਲਵਰ 32 ਬੋਰ ਸਮੇਤ 08 ਰੋਦ ਜਿੰਦਾ ਅਤੇ ਲੁੱਟ ਦੀ ਰਕਮ 8 ਲੱਖ 20 ਹਜਾਰ ਰੁਪਏ ਬ੍ਰਾਮਦ ਕਰਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
ਮਿਤੀ 27-06-2022 ਨੂੰ ਪਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਕਾਨ ਨੰਬਰ 4421 ਗਲੀ ਨੰਬਰ 03 ਵਾੜਾ ਸਰਹਿੰਦ, ਜਿਲਾ ਫਤਹਿਗੜ ਸਾਹਿਬ ਦੇ ਬਿਆਨ ਦੇ ਅਧਾਰ ਤੇ ਮੁਕਦਮਾ ਨੰਬਰ 166 ਮਿਤੀ 27-6-2022 ਅ/ਧ 307,397,34 ਆਈ.ਪੀ.ਸੀ ਅਤੇ 25,27-54-59 ਆਰਮਜ ਐਕਟ ਥਾਣਾ ਮੰਡੀ ਗੋਬਿੰਦਗੜ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 27-6-2022 ਵਕਤ ਕਰੀਬ 10:30 ਵਜੇ ਸਵੇਰੇ ਆਪਣੇ ਮਾਲਕ ਬਾਬੂ ਕਪਿਲ ਦੇਵ ਵਾਸੀ ਰੇਲਵੇ ਰੋਡ ਸਰਹੰਦ ਦੇ ਘਰ ਤੋ 8,90,000/-ਰੁਪਏ ਲੇ ਕੇ ਆਪਣੇ ਮੋਟਰਸਾਈਕਲ ਪਰ ਐਚ.ਡੀ.ਐਫ.ਸੀ. ਬੈਕ ਦਫਤਰ ਮੰਡੀ ਗੋਬਿੰਦਗੜ੍ਹ ਤੋਂ ਹੋ ਕੇ ਆਪਣੇ ਦਫਤਰ ਪੁੱਜਾ ਤਾ ਪੰਜ/ਸੱਤ ਮਿੰਟ ਬਾਅਦ ਹੀ 02 ਨੌਜਵਾਨ ਉਸਦੇ ਦਫਤਰ ਅੰਦਰ ਵੜ ਗਏ ਜਿਹਨਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ।ਜਿਹਨਾਂ ਵਿਚੋ ਇਕ ਨੇ ਪਿਠੂ ਬੈਗ ਪਾਇਆ ਹੋਇਆ ਸੀ ਅਤੇ ਦੂਜੇ ਵਿਅਕਤੀ ਦੇ ਹੱਥ ਵਿਚ ਰਿਵਾਲਵਰ ਫੜਿਆ ਹੋਇਆ ਸੀ ਜਿਸਨੇ ਰਿਵਾਲਵਰ ਸਿੱਧਾ ਪਰਮਿੰਦਰ ਸਿੰਘ ਦੀ ਛਾਤੀ ਤੇ ਰੱਖ ਦਿਤਾ ਅਤੇ ਦੂਜੇ ਵਿਅਕਤੀ ਨੇ ਪਰਮਿੰਦਰ ਸਿੰਘ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿਤੀਆਂ ਅਤੇ ਉਸਦਾ ਪੈਸਿਆਂ ਵਾਲਾ ਬੈਗ ਖੋਹ ਕੇ ਭੱਜਣ ਲੱਗੇ।ਜਦੋ ਪਰਮਿੰਦਰ ਸਿੰਘ ਨੇ ਵਿਰੋਧਤਾ ਕੀਤੀ ਤਾਂ ਉਸਦੇ ਗੋਲੀ ਮਾਰ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਪਹਿਲਾਂ ਹੀ ਥੱਲੇ ਮੋਟਰ ਸਾਈਕਲ ਸਟਾਰਟ ਕਰਕ/ ਖੜੇ ਨੌਜਵਾਨ ਸਮੇਤ ਮੌਕਾ ਤੋ ਫਰਾਰ ਹੋ ਗਏ ਸਨ।ਪਰਮਿੰਦਰ ਸਿੰਘ ਦੇ ਢਿੱਡ ਵਿਚ ਗੋਲੀ ਵੱਜਣ ਕਾਰਨ ਉਹ ਰਜਿੰਦਰਾ ਹਸਪਤਾਲ ਪਟਿਆਲਾ ਜੇਰੇ ਇਲਾਜ ਚਲ ਰਿਹਾ ਸੀ ।
ਵਾਰਦਾਤ ਹੋਣ ਤੋ ਤੁਰੰਤ ਬਾਅਦ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਰੇਂਜ ਐਟੀ ਨਾਰਕੋਟਿਕ- ਕਮ-ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀਆਂ ਟੀਮਾਂ ਮੌਕੇ ਤੇ ਭੇਜੀਆਂ ਗਈਆਂ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਮੁਕੱਦਮਾ ਨੂੰ ਹਰ ਹਾਲਤ ਵਿਚ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਸਤੇ ਰੇਂਜ ਐਟੀ ਨਾਰਕੋਟਿਕ ਕਮ ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਵੱਲੋ ਸਾਇੰਟਿਫਿਕ ਢੰਗ ਨਾਲ ਤਫਤੀਸ਼ ਕਰਦੇ ਹੋਏ ਮਿਤੀ 12/13 -07-2022 ਦੀ ਦਰਮਿਆਨੀ ਰਾਤ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਮਾਨਯੋਗ ਅਦਾਲਤ ਅਮਲੋਹ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੇਸ਼ ਕਰਨ ਤੋ ਬਾਅਦ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ।ਦੋਸ਼ੀਆਂ ਦੀ ਪੁੱਛਗਿੱਛ ਤੋ ਖੁਲਾਸਾ ਹੋਇਆ ਕਿ ਦੋਸ਼ੀ ਅਮਰੀਕ ਸਿੰਘ ਨੂੰ ਇਸ ਫਰਮ ਬਾਰੇ ਜਾਣਕਾਰੀ ਸੀ ਕਿ ਇੱਥੇ ਲੋਹੇ ਦੇ ਕਾਰੋਬਾਰ ਸਬੰਧੀ ਪੈਸਿਆ ਦਾ ਲੈਣ ਦੇਣ ਹੁੰਦਾ ਹੈ ।
*ਨਾਮ ਪਤਾ ਦੋਸ਼ੀਆਨ*
1. ਜਗਮੇਲ ਸਿੰਘ ਉਰਫ ਬੱਬੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਅਕੌਤ, ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ, ਉਮਰ ਕਰੀਬ 30 ਸਾਲ
2. ਬਿਕਰਮਜੀਤ ਸਿੰਘ ਉਰਫ ਗੋਗੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਅਸਮਾਨਪੁਰ, ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ। ਉਮਰ ਕਰੀਬ 26 ਸਾਲ
3. ਅਮਰੀਕ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬਹਿਲ, ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ। ਉਮਰ ਕਰੀਬ 28 ਸਾਲ
*ਬ੍ਰਾਮਦਗੀ:*
1. .32 ਬੋਰ ਰਿਵਾਲਵਰ ਸਮੇਤ 08 ਜਿੰਦਾ ਕਾਰਤੂਸ
2. ਲੂੱਟੀ ਹੋਈ ਰਕਮ 08 ਲੱਖ 20 ਹਜਾਰ ਰੁਪਏ
3. ਵਾਰਦਾਤ ਵਿੱਚ ਵਰਤਿਆ ਹੀਰੋ ਐਚ.ਐਫ. ਡੀਲਕਸ