*ਪੰਜਾਬ ਦੇ ਕਰਮਚਾਰੀਆਂ ਨੂੰ DA ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਟਕੀ ਫਾਇਲ ,ਪੜੋ ਕਿੰਨਾ ਮਿਲ ਸਕਦਾ DA*
*ਮੁੱਖ ਮੰਤਰੀ ਦਿਵਾਲੀ ਤੋਂ ਪਹਿਲਾ ਕਰ ਸਕਦੇ ਹੈ ਐਲਾਨ*
ਹਰਿਆਣਾ ਸਰਕਾਰ ਵਲੋਂ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੇਣ ਨੂੰ ਲੈ ਕੇ ਫਾਇਲ ਇਸ ਸਮੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਟਕ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਨੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦੇਣ ਲਈ ਫਾਇਲ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਸ ਦਾ ਦਿਵਾਲੀ ਤੋਂ ਪਹਿਲਾ ਐਲਾਨ ਕਰ ਸਕਦੇ ਹੈ ਵਿੱਤ ਵਲੋਂ ਕਰਮਚਾਰੀਆਂ ਨੂੰ 6 ਫੀਸਦੀ ਮਹਿੰਗਾਈ ਭੱਤਾ ਦੇਣ ਸਿਫਾਰਸ਼ ਕੀਤੀ ਗਈ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਫਿਲਹਾਲ 3 ਤੋਂ 4 ਫ਼ੀਸਦੀ ਮਹਿੰਗਾਈ ਭੱਤਾ ਦੇਣ ਬਾਰੇ ਸੋਚ ਰਹੀ ਹੈ । ਦੂਜੇ ਪਾਸੇ ਹਰਿਆਣਾ ਵਲੋਂ ਆਪਣੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 4% ਦਾ ਵਾਧਾ ਕੀਤਾ ਗਿਆ ਹੈ। ਮਹਿੰਗਾਈ ਭੱਤਾ 34% ਤੋਂ ਵਧਾ ਕੇ 38% ਕੀਤਾ ਗਿਆ ਹੈ। ਇਹ ਫੈਸਲਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਪੰਜਾਬ ਦੇ ਕਰਮਚਾਰੀ ਦੇਖ ਰਹੇ ਨੇ ਰਾਹ ਦੇਖ ਰਹੇ ਹਨ ਕਿ ਸਰਕਾਰ ਕਦੋ ਐਲਾਨ ਕਰੇਗੀ । ਪੰਜਾਬ ਦੇ ਕਰਮਚਾਰੀਆਂ ਨੂੰ ਇਸ ਸਮੇ 28 ਫ਼ੀਸਦੀ ਮਿਲ ਰਿਹਾ ਹੈ ਜਦੋ ਕਿ ਬਣਦਾ 38 ਬਣਦਾ ਹੈ । ਪਿਛਲੀ ਕਾਂਗਰਸ ਸਰਕਾਰ ਵਲੋਂ 11 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਗਿਆ ਸੀ ਜਦੋ ਪੰਜਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ।