*ਮੀਹ ਵਿੱਚ ਧੁਲ ਰਹੀਆਂ ਇਕ ਦਰਜਨ ਤੋਂ ਜ਼ਿਆਦਾ ਯੋਧਾ ਨਾਮ ਤੋਂ ਜਾਨਣ ਵਾਲੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ*
* ਗੱਡੀਆਂ ਦੀ ਅੱਗੇ ਟੰਗੇ ਗਏ ਫੁੱਲਾਂ ਦੀ ਮਾਲਾ ਦੇ ਫੁੱਲ ਵੀ ਸੁੱਕ ਗਏ*
ਯੋਧਾ ਨਾਮ ਤੋਂ ਜਾਨਣ ਵਾਲੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ ਅੱਜ ਕੱਲ੍ਹ ਸਥਾਨਿਕ ਸਰਕਾਰ ਵਿਭਾਗ ਦੇ ਸੈਕਟਰ 35 ਸਥਿਤ ਮੁੱਖ ਦਫਤਰ ਦੀ ਪਾਰਕਿੰਗ ਵਿੱਚ ਜਿੱਥੇ ਮੀਹ ਵਿੱਚ ਧੁਲ ਰਹੀਆਂ ਹਨ । ਓਥੇ ਗੱਡੀਆਂ ਦੀ ਪ੍ਰਦਰਸ਼ਨੀ ਬਣ ਕੇ ਰਹਿ ਗਈਆਂ ਹਨ ਇਹਨਾਂ ਨਵੀਆਂ ਗੱਡੀਆਂ ਨੂੰ ਅਜੇ ਤੱਕ ਰੇਜਿਸਟ੍ਰੇਸ਼ਨ ਨੰਬਰ ਤੱਕ ਨਹੀਂ ਲੱਗਿਆ ਹੈ ਅਤੇ ਇਹਨਾਂ ਦੇ ਗਲੇ ਵਿੱਚ ਪਏ ਫੁੱਲਾਂ ਦੇ ਹਾਰ ਵੀ ਸੁੱਕ ਗਏ ਹਨ ।
ਇਕ ਦਰਜਨ ਤੋਂ ਜ਼ਿਆਦਾ ਯੋਧਾ ਨਾਮ ਤੋਂ ਜਾਨਣ ਵਾਲੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ ਇਸ ਸਮੇ ਦਫ਼ਤਰ ਵਿੱਚ ਆਉਣ ਵਾਲੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ । ਲਾਲ ਰੰਗ ਵਿੱਚ ਰੰਗੀਆ ਇਹ 13 ਗੱਡੀਆਂ ਨੂੰ ਇਕ ਲਾਈਨ ਵਿੱਚ ਖੜਾ ਕੀਤਾ ਗਿਆ ਹੈ । ਇਹ ਲੱਗ ਰਿਹਾ ਹੈ ਕਿ ਜਿਵੇ ਵਿਭਾਗ ਨੇ ਇਹ ਗੱਡੀਆਂ ਮੀਹ ਵਿੱਚ ਧੂਲਣ ਲਈ ਇਥੇ ਖੜੀਆ ਕੀਤੀਆਂ ਹਨ ਇਸ ਸਮੇ ਬਰਸਾਤ ਦਾ ਮੌਸਮ ਹੈ ਇਹ ਨਵੀਆਂ ਗੱਡੀਆਂ ਨੂੰ ਧੋਣ ਲਈ ਪਾਣੀ ਦੀ ਜਰੂਰਤ ਨਹੀਂ ਪਾ ਰਹੀ ਹੈ । ਗੱਡੀਆਂ ਦੀ ਅੱਗੇ ਟੰਗੇ ਗਏ ਫੁੱਲਾਂ ਦੀ ਮਾਲਾ ਜਿਸ ਦੇ ਫੁੱਲ ਵੀ ਸੁੱਕ ਗਏ ਹਨ, ਜਿਸ ਤੋਂ ਲੱਗ ਰਿਹਾ ਕਿ ਸਰਕਾਰ ਨੇ ਕਾਫੀ ਸਮਾਂ ਪਹਿਲਾ ਇਹ ਨਵੀਆਂ ਗੱਡੀਆਂ ਦੀ ਖਰੀਦ ਕੀਤੀ ਹੈ । ਪਰ ਇਹਨਾਂ ਨੂੰ ਵਿਭਾਗ ਦੇ ਦਫਤਰ ਵਿੱਚ ਖੜਾ ਕਰ ਦਿੱਤਾ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਪਿਛਲੇ 3 ਦਿਨ ਤੋਂ ਇਹ ਗੱਡੀਆਂ ਦਫਤਰ ਦੀ ਪਾਰਕਿੰਗ ਵਿੱਚ ਖੜੀਆ ਹਨ । ਸਰਕਾਰ ਵਲੋਂ ਇਹਨਾਂ ਨੂੰ ਖਰੀਦਣ ਲਈ ਚੰਗੇ ਪੈਸੇ ਖਰਚ ਕੀਤੇ ਹੈ ਅਤੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਇਹ ਯੋਧਾ ਨਾਮ ਤੋਂ ਜਾਨਣ ਵਾਲੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ ਮਿੱਟੀ ਦੀ ਧੁਲ ਝੇਲ ਰਹੀਆਂ ਹਨ ਅਤੇ ਫਿਰ ਮੀਹ ਦੇ ਪਾਣੀ ਨਾਲ ਧੁਲ ਰਹੀਆਂ ਹਨ ।