ਪੰਜਾਬ
ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ, ਐਸ ਸੀ ਵਰਗ ਲਈ 1 ਕਿੱਲੋਵਾਟ ਦੀ ਸ਼ਰਤ ਹਟਾਈ, ਬਾਕੀ ਸ਼ਰਤਾਂ ਲਾਗੂ ਰਹਿਣਗੀਆਂ
ਆਮਦਨ ਕਰ ਭਰਨ ਵਾਲੇ ਐਸ ਸੀ ਪਰਿਵਾਰਾਂ ਨੂੰ ਰਾਹਤ ਨਹੀਂ , ਜਰਨਲ ਵਰਗ ਦੀਆਂ ਸ਼ਰਤਾਂ ਹੋਣਗੀਆਂ ਲਾਗੂ
ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਪ੍ਰਸਤਾਵ ਨੂੰ ਪੰਜਾਬ ਮੰਤਰੀ ਮੰਡਲ ਵਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਵੱਖ ਵੱਖ ਵਿਭਾਗਾਂ ਨੂੰ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪੱਤਰ ਵਿਚ ਕਿਹਾ ਗਿਆ ਹੈ ਕਿ ਸਿਰਫ 1 ਕਿਲੋਵਾਤ ਦੀ ਸ਼ਰਤ ਹਟਾਈ ਗਈ ਹੈ ਤੇ ਬਾਕੀ ਸ਼ਰਤਾਂ ਲਾਗੂ ਰਹਿਣਗੀਆਂ । ਜਦੋ ਕਿ ਸਰਕਾਰ ਵਲੋਂ ਆਮਦਨ ਕਰ ਦੀ ਸ਼ਰਤ ਵਾਪਸ ਨਹੀਂ ਲਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਸ ਦੇ ਤਹਿਤ ਆਮਦਨ ਕਰ ਭਰਨ ਵਾਲੇ ਐਸ ਸੀ ਪਰਿਵਾਰਾਂ ਨੂੰ ਹੁਣ ਜਰਨਲ ਵਰਗ ਦੀ ਤਰ੍ਹਾਂ ਹੀ ਬਿਲ ਆਏਗਾ ਅਗਰ ਉਨ੍ਹਾਂ ਦਾ 2 ਮਹੀਨੇ ਦਾ ਬਿੱਲ 600 ਯੂਨਿਟ ਤੋਂ ਜ਼ਿਆਦਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਭਰਨਾ ਪਵੇਗਾ ।