ਪੰਜਾਬ

*ਮੂਸੇਵਾਲਾ ਦੇ ਮਾਤਾ ਪਿਤਾ ਬੋਲੇ , ਪੁਲਿਸ ਨਹੀਂ ਰਿਹਾ ਭਰੋਸ਼ਾ. ਮੰਤਰੀ ਦੇ ਬਿਆਨ ਨੂੰ ਲੈ ਕੇ ਖ਼ਫ਼ਾ ਹੈ ਪਰਿਵਾਰ*

ਪੰਜਾਬ ਦੇ DGP ਤੇ ਜਤਾਇਆ ਭਰੋਸ਼ਾ

ਸਿੱਧੂ ਮੂਸੇਵਾਲ ਦੇ ਕਾਤਲ ਦੀਪਕ ਟੋਨੀ ਦੇ ਹਿਰਾਸਤ ਵਿੱਚੋ ਭੱਜ ਜਾਣ ਤੋਂ ਬਾਅਦ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਪੁਲਿਸ ਤੇ ਭਰੋਸ਼ਾ ਨਹੀਂ ਰਿਹਾ ਹੈ । ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਤੇ ਪੂਰਾ ਭਰੋਸ਼ਾ ਹੈ । ਸਿੱਧੂ ਮੂਸੇਵਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ ਡੀ ਜੀ ਪੀ ਦੇ ਫੈਸਲੇ ਤੇ ਭਰੋਸ਼ਾ ਹੈ, ਸਾਡੀ ਮੰਗ ਹੈ ਕਿ ਇਸ ਮਾਮਲੇ ਨੂੰ ਮਾਨਸਾ ਤੋਂ ਤਬਦੀਲ ਕੀਤਾ ਜਾਵੇ । ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਗੈਂਗਸਟਰਾਂ ਨੂੰ ਵੀ ਆਈ ਪੀ ਟ੍ਰੀਟਮੈਂਟ ਮਿਲ ਰਿਹਾ ਹੈ । ਇਹਨਾਂ ਘਿਨੌਣਾ ਕੰਮ ਕਰਕੇ ਬੰਦਾ ਹੱਸਦਾ ਨਿਕਲਿਆ ਹੋਵੇ ਉਸਨੂੰ ਹੱਥਕੜੀ ਨਹੀਂ ਲਗਾਈ ਗਈ ਸੀ । ਸਾਨੂੰ ਇਸ ਗੱਲ ਦਾ ਵੀ ਗੁੱਸਾ ਹੈ । ਕੀ ਗੱਲ ਉਸਨੂੰ ਮੁਲਜਮਾਂ ਦੀ ਤਰ੍ਹਾਂ ਕਿਉਂ ਨਹੀਂ ਲਿਆਂਦਾ ਗਿਆ , ਉਹ ਤਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇ ਕਿਸੇ ਪੈਲੇਸ ਵਿੱਚੋ ਨਿਕਲ ਕੇ ਆਇਆ ਹੁੰਦਾ ਹੈ । ਸਾਨੂੰ ਇਸ ਗੱਲ ਦੀ ਤਕਲੀਫ ਹੈ ।
ਸਿੱਧੂ ਦੀ ਮਾਤਾ ਨੇ ਕਿਹਾ ਕਿ ਮੋਬਾਇਲ ਤਾਂ ਦੀਪਕ ਟੋਨੀ ਕੋਲ ਵੀ ਸੀ , ਉਨ੍ਹਾਂ ਕਿਹਾ ਕਿ ਗੈਂਗਸਟਰ ਕੋਲ ਜੇਲ੍ਹਾਂ ਵਿੱਚ ਮੋਬਾਇਲ ਮਿਲੇ ਹਨ ਇਹਨਾਂ ਨੂੰ ਪ੍ਰਾਹੁਣਾਚਾਰੀ ਵਜੋਂ ਰੱਖਿਆ ਜਾ ਰਿਹਾ ਹੈ । ਪੰਜਾਬ ਦੇ ਮੰਤਰੀ ਦੇ ਬਿਆਨ ਕਿ ਕੋਈ ਵੱਡੀ ਗੱਲ ਨਹੀਂ ਦੇ ਬਿਆਨ ਤੇ ਕਿਹਾ ਕਿ ਬਚਕਾਨਾ ਬਿਆਨ ਹੈ , ਇਸ ਨਾਲ ਦਿਲ ਦੁੱਖਦਾ ਹੈ । ਜਦੋ ਮੰਤਰੀ ਨਾਲ ਖੁਦ ਵਾਪਰੇਗਾ ਓਦੋ ਉਸ ਨੂੰ ਪਤਾ ਲੱਗਾ । ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਤਾਂ ਜੁਰਮ ਘਟੇਗਾ ਨਹੀਂ ।
ਸਿੱਧੂ ਮੂਸੇਵਾਲ ਦੇ ਪਿਤਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਮੰਗ ਕੀਤੀ ਸੀ ਕਿ ਮੌਜੂਦਾ ਜੱਜ ਤੋਂ ਜਾਂਚ ਕਾਰਵਾਈ ਜਾਵੇ , ਮੈਂ ਇਸ ਹੱਕ ਵਿੱਚ ਸੀ ਕਿ ਮਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ ਪਰ ਸਰਕਾਰ ਨੇ ਸੇਵਾ ਮੁਕਤ ਜੱਜ ਦਾ ਪੈਨਲ ਭੇਜ ਦਿੱਤਾ । ਜੋ ਸਾਨੂੰ ਮਨਜੂਰ ਨਹੀਂ ਸੀ , ਇਸ ਲਈ ਇਸ ਤੇ ਗੱਲ ਅੱਗੇ ਵੱਧ ਨਹੀਂ ਸਕੀ । ਮਾਮਲਾ ਵਿੱਚ ਹੀ ਰਹਿ ਗਿਆ । ਉਨ੍ਹਾਂ ਕਿਹਾ ਕਿ ਸਾਨੂੰ ਮਾਨਸਾ ਪੁਲਿਸ ਤੇ ਭਰੋਸ਼ਾ ਨਹੀਂ ਰਿਹਾ ਇਸ ਲਈ ਇਸ ਜਾਂਚ ਕਿਸੇ ਏਜੇਂਸੀ ਤੋਂ ਕਰਵਾਈ ਜਾਵੇ । ਸਾਡੀ ਮੰਗ ਹੈ ਕਿ ਗੈਂਗਸਟਰਾਂ ਨਾਲ ਮੁਲਜਮਾਂ ਵਾਲਾ ਵਿਵਹਾਰ ਕੀਤਾ ਜਾਵੇ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!