ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ ਚ ਗੈਂਗਸਟਰ ਯੁਵਰਾਜ ਉਰਫ ਜੋਰਾ ਢੇਰ
ਰਮਜਾਨ ਮਲਿਕ ਦੇ ਨਾਮ ਤੇ ਫੇਕ ID ਬਣਾ ਕੇ ਹੋਟਲ ਵਿਚ ਰਹਿ ਰਿਹਾ ਸੀ
ਪੰਜਾਬ ਹਰਿਆਣਾ ਬਾਰਡਰ ਨੇੜੇ ਮੁਠਭੇੜ ਵਿਚ ਪੁਲਿਸ ਨੇ ਗੈਂਗਸਟਰ ਯੁਵਰਾਜ ਉਰਫ ਜੋਰਾ ਨੂੰ ਢੇਰ ਕਰ ਦਿੱਤਾ ਹੈ । ਪਤਾ ਲੱਗਾ ਹੈ ਕਿ ਗੈਂਗਸਟਰ ਪੀਰਮੁਛੱਲਾ ਇਲਾਕੇ ‘ਚ ਛੁਪਿਆ ਹੋਇਆ ਸੀ । ਦੋਵੇਂ ਪਾਸਿਉਂ ਹੋਈ ਫਾਈਰਿੰਗ ਸ਼ੁਰੂ ਹੋ ਗਈ । ਇਸ ਦੌਰਾਨ ਗੈਂਗਸਟਰ ਨੂੰ ਪੁਲਿਸ ਦੀ ਗੋਲੀ ਲੱਗੀ । ਗੈਂਗਸਟਰ ਯੁਵਰਾਜ ਉਰਫ ਜੋਰਾ ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ‘ਚ ਸ਼ਾਮਲ ਸੀ । AGTF ਦੇ AIG ਸੰਦੀਪ ਗੋਇਲ ਤੇ DSP ਵਿਕਰਮ ਬਰਾੜ ਦੀ ਟੀਮ ਨੇ ਕੀਤੀ ਕਾਰਵਾਈ। ਜੋਰਾ ਕੋਲੋਂ 32 ਬੋਰ ਦੇ 2 ਪਿਸਟਲ ਬਰਾਮਦ ਹੋਇਆ ਹੈ । ਜੋਰਾ ਹੋਟਲ ਵਿਚ ਲੁਕਿਆ ਹੋਇਆ ਸੀ ।
DIG ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਇਸ ਗੈਂਗਸਟਰ ਦੀ ਭਾਲ ਸੀ ਇਹਨਾਂ ਨੂੰ ਸੂਚਨਾ ਮਿਲੀ ਸੀ ਫੇਕ ਐਂਟਰੀ ਬਣਾ ਕੇ ਇਥੇ ਰਹਿ ਰਿਹਾ ਸੀ ਇਹ ਫਗਵਾੜਾ ਦਾ ਰਹਿਣ ਵਾਲਾ ਹੈ ਇਸ ਤੇ ਪਹਿਲਾ ਵੀ 307 ਦਾ ਮਾਮਲਾ ਦਰਜ ਸੀ ਇਸ ਵਲੋਂ ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ਕੀਤਾ ਗਿਆ ਸੀ ਇਹ ਰਮਜਾਨ ਮਲਿਕ ਦੇ ਨਾਮ ਤੇ ਫੇਕ ਇਨਡੈਂਟਿਟੀ ਬਣਾ ਕੇ ਰਹਿ ਰਿਹਾ ਸੀ
ਇਸ ਨੂੰ AIG ਸੰਦੀਪ ਗੋਇਲ ਨੇ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਗੈਂਗਸਟਰ ਜੋਰਾ ਵਲੋਂ ਫਾਇਰਿੰਗ ਕਰ ਦਿਤੀ ਅਤੇ ਇਸ ਦੌਰਾਨ ਉਹ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਇਹ ਇਨਕਾਉਂਟਰ ਵਿਚ ਮਾਰਿਆ ਗਿਆ ਹੈ ।