ਪੰਜਾਬ

*ਤਿਉਹਾਰਾਂ ਦੇ ਸੀਜਨ ਚ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਨੇ ਪੰਜਾਬ ਨੂੰ ਛੱਡਿਆ ਪਿੱਛੇ* 

ਪੰਜਾਬ ਦੇ ਮੁਕਾਬਲੇ ਆਮਦਨ ਵਿੱਚ ਭਾਰੀ ਵਾਧਾ, ਪੰਜਾਬ 10 ਫੀਸਦੀ ਵਾਧੇ ਤੇ ਰੁਕਿਆ*

ਪੰਜਾਬ ਦੀ ਆਮਦਨ ਵਿਚ 10 ਪ੍ਰਤੀਸ਼ਤ , ਹਰਿਆਣਾ 37 ਫ਼ੀਸਦੀ, ਚੰਡੀਗੜ੍ਹ 28 ਪ੍ਰਤੀਸ਼ਤ ਤੇ ਹਿਮਾਚਲ ਦੀ ਆਮਦਨ ਵਿੱਚ 14 ਪ੍ਰਤੀਸ਼ਤ ਦਾ ਵਾਧਾ

ਤਿਉਹਾਰਾਂ ਦੇ ਸੀਜਨ ਵਿੱਚ ਵੀ ਪੰਜਾਬ ਜੀ ਐਸ ਟੀ ਆਮਦਨ ਇਕੱਠਾ ਕਰਨ ਵਿੱਚ ਕੋਈ ਵੱਡਾ ਮਾਰਕਾ ਨਹੀਂ ਮਾਰ ਸਕਿਆ ਹੈ ।  ਪੰਜਾਬ ਨੂੰ ਅਕਤੂਬਰ 22 ਵਿੱਚ 1760 ਕਰੋੜ ਦੇ ਆਮਦਨ ਹੋਈ ਹੈ ਜਦੋਕਿ ਪਿਛਲੇ ਸਾਲ ਅਕਤੂਬਰ ਵਿੱਚ 1595 ਕਰੋੜ ਦੀ ਆਮਦਨ ਹੋਈ ਸੀ । ਪੜੋਸੀ ਰਾਜ ਹਰਿਆਣਾ ਨੂੰ  7662 ਕਰੋੜ ਦੀ ਆਮਦਨ ਹੋਈ ਹੈ ।  ਪਿਛਲੇ ਸਾਲ 5606 ਕਰੋੜ ਦੀ ਆਮਦਨ ਹੋਈ ਸੀ । ਹਿਮਾਚਲ ਪ੍ਰਦੇਸ਼ ਨੂੰ 784 ਕਰੋੜ ਦੀ ਆਮਦਨ ਹੋਈ ਹੈ ।  ਪਿਛਲੇ ਸਾਲ 689 ਕਰੋੜ ਦੀ ਆਮਦਨ ਹੋਈ ਸੀ ।   ਚੰਡੀਗੜ੍ਹ ਨੂੰ ਜੀ ਐਸ ਟੀ ਓ  203 ਕਰੋੜ ਦੀ  ਆਮਦਨ ਹੋਈ ਹੈ ਪਿਛਲੇ ਸਾਲ 158 ਕਰੋੜ ਦੀ ਆਮਦਨ ਹੋਈ ਸੀ ।  ਇੰਨਾ ਰਾਜਾਂ ਨੇ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈ । ਹਰਿਆਣਾ ਦੀ ਆਮਦਨ ਵਿੱਚ 37 ਫ਼ੀਸਦੀ ਦਾ ਵਾਧਾ ਹੋਇਆ ਹੈ ,ਜਦੋ ਕਿ ਹਿਮਾਚਲ ਪ੍ਰਦੇਸ਼ ਦੀ ਆਮਦਨ ਵਿੱਚ 14 ਪ੍ਰਤੀਸ਼ਤ ਅਤੇ ਚੰਡੀਗੜ ਦੀ ਆਮਦਨ ਵਿੱਚ 28 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ।
ਪੰਜਾਬ ਸਰਕਾਰ ਨੂੰ ਅਕਤੂਬਰ 22 ਵਿੱਚ ਪਿਛਲੇ ਸਾਲ ਦੇ ਮੁਕਾਬਲੇ 165 ਕਰੋੜ ਜ਼ਿਆਦਾ ਆਮਦਨ ਹੋਈ ਹੈ । ਜਦੋ ਕਿ ਹਰਿਆਣਾ ਨੂੰ 1956 ਕਰੋੜ ਜ਼ਿਆਦਾ ਆਮਦਨ ਹੋਈ ਹੈ । ਪੰਜਾਬ ਸਰਕਾਰ ਨੇ ਇਸ ਵਾਰ ਜੀ ਐਸ ਟੀ ਤੋਂ ਬਜਟ ਵਿੱਚ 20550 ਕਰੋੜ ਦਾ ਟੀਚਾ ਰੱਖਿਆ ਹੈ ਅਤੇ ਸਰਕਾਰ ਨੂੰ 30 ਸਤੰਬਰ ਤਕ  8482 ਕਰੋੜ ਦੀ ਆਮਦਨ ਹੋਈ ਸੀ  । ਜਦੋ ਕਿ ਅਕਤੂਬਰ ਮਹੀਨੇ ਵਿੱਚ 1760 ਕਰੋੜ ਦੀ ਆਮਦਨ ਹੋਈ ਹੈ  । ਸਰਕਾਰ ਨੂੰ 31 ਅਕਤੂਬਰ ਤਕ 10242 ਕਰੋੜ ਦੀ ਆਮਦਨ ਹੋਈ ਹੈ  ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!