ਪੰਜਾਬ ਸਰਕਾਰ ਦੀ ਜੀਐਸਟੀ ਆਮਦਨ ਵਿੱਚ ਵਾਧਾ, ਜੀਐਸਟੀ ਮਾਲੀਏ ਤੋਂ 09 ਫੀਸਦੀ ਜ਼ਿਆਦਾ ਆਮਦਨ
ਭਾਰਤ ਸਰਕਾਰ ਨੇ ਕੀਤੀ ਅੰਕੜੇ ਜਾਰੀ ਕਰ ਪੁਸ਼ਟੀ
ਪੰਜਾਬ ਦੀ ਵਿੱਤੀ ਹਾਲਤ ਹੌਲੀ-ਹੌਲੀ ਲੀਹ ‘ਤੇ ਆ ਰਹੀ ਹੈ । ਜੀਐਸਟੀ ਤੋਂ ਪੰਜਾਬ ਸਰਕਾਰ ਦੀ ਆਮਦਨ ਵਧਣ ਲੱਗੀ ਹੈ। ਸਤੰਬਰ, 2023 ਦੇ ਮਹੀਨੇ ਲਈ ਜੀਐਸਟੀ ਮਾਲੀਆ ਪਿਛਲੇ ਸਾਲ ਦੇ ਉਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 09 ਪ੍ਰਤੀਸ਼ਤ ਵੱਧ ਹੈ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਜੀਐਸਟੀ ਤੋਂ ਪੰਜਾਬ ਦੀ ਆਮਦਨ ਵਧੀ ਹੈ।
ਪੰਜਾਬ ਨੇ ਸਤੰਬਰ, 2023 ਦੇ ਮਹੀਨੇ ਵਿੱਚ ਜੀਐਸਟੀ ਮਾਲੀਆ ਇਕੱਠਾ ਕਰਨ ਵਿੱਚ ਕਈ ਰਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਤੰਬਰ, 2023 ਦੇ ਮਹੀਨੇ ਵਿੱਚ ਕੁਲ GST ਮਾਲੀਆ 1,866 ਕਰੋੜ ਰੁਪਏ ਹੈ। ਸਤੰਬਰ, 2023 ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 09 ਪ੍ਰਤੀਸ਼ਤ ਵੱਧ ਹੈ। ਜਦੋਂ ਕਿ ਸਤੰਬਰ, 2023 ਦੇ ਮਹੀਨੇ ਲਈ ਹਰਿਆਣਾ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 08 ਪ੍ਰਤੀਸ਼ਤ ਵੱਧ ਹੈ।
ਸਤੰਬਰ, 2023 ਵਿੱਚ, ਪੰਜਾਬ ਨੇ ਜੀਐਸਟੀ ਮਾਲੀਏ ਤੋਂ 1,710 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸਤੰਬਰ, 2023 ‘ਚ 1,866 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਤਰ੍ਹਾਂ ਪੰਜਾਬ ਨੂੰ 156 ਕਰੋੜ ਰੁਪਏ ਦੀ ਵਾਧੂ ਆਮਦਨ ਹੋਈ ਹੈ।