ਪੰਜਾਬ

ਹਰ ਔਖੀ ਘੜੀ ਚ ਸਿੱਖ ਭਾਈਚਾਰੇ ਨਾਲ ਖੜ੍ਹੇ ਨਜ਼ਰ ਆਏ ਮੋਦੀ

ਆਰਪੀ ਸਿੰਘ ਨੇ ਕਿਹਾ; ਮੋਦੀ ਦਾ ਸਿੱਖ ਸਿੱਖ ਧਰਮ ਦੇ ਸ਼ਾਨਾਮੱਤੇ ਵਿਰਸੇ ਚ ਅਟੁੱਟ ਵਿਸ਼ਵਾਸ ਹੈ

ਬੋਲੇ ; ਅੱਜ ਦੇਸ਼ ਦੀਆਂ 19 ਭਾਸ਼ਾਵਾਂ ਚ ਗੁਰਬਾਣੀ ਦਾ ਅਨੁਵਾਦ, 4 ਭਾਸ਼ਾਵਾਂ ਚ ਅਨੁਵਾਦ ਸੰਪੂਰਨ

 

ਚੰਡੀਗੜ੍ਹ, 28 ਮਈ : ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖ ਧਰਮ ਦੇ ਸ਼ਾਨਾਮੱਤੇ ਵਿਰਸੇ ਚ ਅਟੁੱਟ ਵਿਸ਼ਵਾਸ ਹੈ। ਉਹ ਸਿੱਖ ਸੱਭਿਆਚਾਰ ਤੇ ਉਨ੍ਹਾਂ ਦੇ ਪੂਰੀ ਮਨੁੱਖਤਾ ਦੀ ਭਲਾਈ ਲਈ ਪਾਏ ਯੋਗਦਾਨ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਕੇਂਦਰ ਚ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਮੋਦੀ ਸਰਕਾਰ ਨੇ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕੀਤਾ ਹੈ।’

 

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਪੰਜਾਬ ਭਾਜਪਾ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

 

ਗੱਲਬਾਤ ਨੂੰ ਅੱਗੇ ਤੋਰਦਿਆਂ ਆਰਪੀ ਸਿੰਘ ਨੇ ਕਿਹਾ ਕਿ ਭਾਵੇਂ ਹਿੰਦ-ਪਾਕਿ ਸਰਹੱਦ ਉੱਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਹੋਵੇ, ਗੁਰੂ ਲੰਗਰਾਂ ਤੋਂ ਜੀਐਸਟੀ ਨੂੰ ਖਤਮ ਕਰਨਾ ਹੋਵੇ ਜਾਂ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਦਸਵੰਧ ਦੇਣ ਦਾ ਮੌਕਾ ਦੇਣ ਲਈ ਕਾਨੂੰਨ ਚ ਸੋਧ ਕਰਨਾ ਹੋਵੇ, ਇਹ ਸਾਰੇ ਉਹ ਕਾਰਜ ਹਨ, ਜਿਨ੍ਹਾਂ ਲਈ ਸਿੱਖ ਸਾਲਾਂਬੱਧੀ ਅਰਦਾਸ ਕਰਦੇ ਸਨ। ਏਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਚ ਹਰ ਸਾਲ 26 ਦਸੰਬਰ ਨੂੰ ਵੀਰਬਾਲ ਦਿਵਸ ਮਨਾਉਣ ਦਾ ਐਲਾਨ ਕਰਦਿਆਂ ਇਸ ਨੂੰ ਦੁਨੀਆ ਭਰ ਦੇ ਭਾਰਤੀ ਦੂਤਾਵਾਸਾਂ ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ 19 ਭਾਸ਼ਾਵਾਂ ਚ ਗੁਰਬਾਣੀ ਦਾ ਅਨੁਵਾਦ ਹੋ ਰਿਹਾ ਹੈ, ਜਿਨ੍ਹਾਂ ਚੋਂ ਚਾਰ ਦਾ ਅਨੁਵਾਦ ਹੋ ਚੁੱਕਾ ਹੈ। ਗੁਰਬਾਣੀ ਦਾ ਅਨੁਵਾਦ ਯੂਰਪ ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸਪੈਨਿਸ਼ ਚ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ , ਬਿਕਰਮ ਚੀਮਾ ਤੇ ਪੰਜਾਬ ਭਾਜਪਾ ਮੀਡੀਆ ਸੈਲ ਦੇ ਮੁਖੀ ਵਿਨਿਤ ਜੋਸ਼ੀ ਵੀ ਮੌਜੂਦ ਸਨ।

 

*1984 ਦੇ ਦੰਗਿਆਂ ਦੇ ਪੀੜਤਾਂ ਦੀ ਆਵਾਜ਼ ਬਣੇ ਮੋਦੀ

 

ਆਰਪੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਦੰਗਾ ਪੀੜਤਾਂ ਦੀ ਆਵਾਜ਼ ਬਣ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਤੇ ਪੀੜਤਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ। ਏਨਾ ਹੀ ਨਹੀਂ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਨੇ ਭੂਚਾਲ ‘ਚ ਤਬਾਹ ਹੋਏ ਕੋਟ ਲਖਪਤ ਸਾਹਿਬ ਗੁਰਦੁਆਰੇ ਦਾ ਮੁੜ ਨਿਰਮਾਣ ਕਰਵਾਇਆ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਲਈ ਰੇਲਵੇ ਤੇ ਸੜਕੀ ਸੰਪਰਕ ਵਧਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਲ੍ਹਿਆਂਵਾਲਾ ਬਾਗ ਨੂੰ ਨਵਾਂ ਰੂਪ ਦਿੱਤਾ ਗਿਆ।

 

*ਹਰ ਔਖੀ ਘੜੀ ਚ ਸਿੱਖਾਂ ਨਾਲ ਖੜ੍ਹੇ ਨਰਿੰਦਰ ਮੋਦੀ

 

ਆਰਪੀ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਔਖੀ ਘੜੀ ਚ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਨਜ਼ਰ ਆਏ ਹਨ। ਜਿਵੇਂ ਕਿ ਅਫਗਾਨਿਸਤਾਨ ਤੋਂ ਫਸੇ ਸਿੱਖ ਪਰਿਵਾਰਾਂ ਨੂੰ ਵਾਪਸ ਲਿਆਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਭਾਰਤ ਲਿਆਂਦਾ। ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆਏ ਪੀੜਤ ਸਿੱਖ ਪਰਿਵਾਰਾਂ ਨੂੰ ਸੀਸੀਏ ਕਾਨੂੰਨ ਤਹਿਤ ਭਾਰਤ ਦੀ ਨਾਗਰਿਕਤਾ ਦੇਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਾਂ ਪ੍ਰਤੀ ਗੰਭੀਰਤਾ ਤੇ ਪਿਆਰ ਨੂੰ ਦਰਸਾਉਂਦਾ ਹੈ।

 

 

*ਭਾਰਤ ਦੀ ਸੁਰੱਖਿਆ ਲਈ ਵੀ ਮੋਦੀ ਸਰਕਾਰ ਆਉਣਾ ਜ਼ਰੂਰੀ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੁਰੱਖਿਆ ਤੇ ਸੱਭਿਆਚਾਰ ਦੀ ਰਾਖੀ ਕਰਨ ਦੇ ਵੀ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵਿਰੋਧੀ ਧਿਰ 400 ਨੂੰ ਪਾਰ ਕਰਨ ‘ਤੇ ਕਾਫੀ ਟਿੱਪਣੀਆਂ ਕਰ ਰਹੀ ਹੈ, ਪਰ ਲੋੜ ਹੈ ਕਿ ਬਹੁਮਤ ਵਾਲੀ ਸਰਕਾਰ ਮਜ਼ਬੂਤ ਤੇ ਠੋਸ ਫੈਸਲੇ ਲੈਣ। ਦੂਜੇ ਪਾਸੇ ਪਾਕਿਸਤਾਨ ਦੀਆਂ ਪਾਰਟੀਆਂ ਤੇ ਏਜੰਸੀਆਂ ਵੀ ਰਾਹੁਲ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀਆਂ ਹਨ। ਉਹ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ। ਤੁਸੀਂ ਇਸ ਡਰ ਨੂੰ ਸਮਝੋ, ਉਹ ਇਹ ਵੀ ਜਾਣਦੇ ਹਨ ਕਿ ਜੇਕਰ ਉਹ ਗਲਤੀ ਕਰਨਗੇ ਤਾਂ ਮੋਦੀ ਉਨ੍ਹਾਂ ਨੂੰ ਨਹੀਂ ਛੱਡਣਗੇ।

 

*ਲਾਂਘਾ ਖੁੱਲ੍ਹਵਾਉਣ ਦਾ ਸਿਹਰਾ ਨਵਜੋਤ ਸਿੱਧੂ ਨਹੀਂ ਮਨਜੀਤ ਜੀਕੇ ਸਿਰ

 

ਇਸ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਸਵਾਲ ਪੁੱਛਿਆ ਤਾਂ ਆਰਪੀ ਸਿੰਘ ਨੇ ਕਿਹਾ ਕਿ ਸਭ ਕੁਝ ਗੂਗਲ ‘ਤੇ ਉਪਲਬਧ ਹੈ। ਤੁਸੀਂ ਦੇਖੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜੀਤ ਸਿੰਘ ਜੀਕੇ ਕਿੰਨੀ ਵਾਰ ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲੇ ਹਨ। ਮੋਦੀ ਸਰਕਾਰ ਨੇ ਆਪਣੇ ਪੱਧਰ ‘ਤੇ ਕਿੰਨੇ ਯਤਨ ਕੀਤੇ? ਇਹ ਵਿਅਕਤੀਗਤ ਯਤਨਾਂ ਨਾਲ ਨਹੀਂ ਹੋ ਸਕਦਾ, ਇਸ ਲਈ ਮਜ਼ਬੂਤ ਇੱਛਾ ਸ਼ਕਤੀ ਵਾਲੀ ਕੇਂਦਰ ਸਰਕਾਰ ਦੀ ਲੋੜ ਹੈ।

 

*ਕਦੇ ‘ਕੱਠੇ ਨਹੀਂ ਚਲਦੇ ਅੱਤਵਾਦ ਤੇ ਵਪਾਰ

 

ਆਰਪੀ ਸਿੰਘ ਨੇ ਕਿਹਾ ਕਿ ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਪਾਕਿਸਤਾਨ ਨੂੰ ਸਮਝਣਾ ਹੋਵੇਗਾ ਕਿ ਜਦੋਂ ਤੱਕ ਉਹ ਅੱਤਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨਹੀਂ ਰੋਕਦਾ, ਉਦੋਂ ਤੱਕ ਉਸ ਨਾਲ ਵਪਾਰ ਨਹੀਂ ਹੋ ਸਕਦਾ। ਇਸੇ ਕਾਰਨ ਵਾਹਗਾ ਬਾਰਡਰ ਬੰਦ ਹੈ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਨੂੰ ਵੀ ਮੋਸਟ ਫੇਵਰਟ ਨੇਸ਼ਨ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰ ਗੁਜਰਾਤ ਸਰਹੱਦ ਰਾਹੀਂ ਹੋ ਰਿਹਾ ਹੈ, ਕਿਉਂਕਿ ਉੱਥੇ ਪੰਜਾਬ ਵਾਂਗ ਸਰਹੱਦ ਪਾਰ ਦੀਆਂ ਸਮੱਸਿਆਵਾਂ ਨਹੀਂ ਹਨ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!