ਪੰਜਾਬ

ਹਰੀਸ਼ ਰਾਵਤ ਵਲੋਂ ਨਵਾਜ਼ ਸ਼ਰੀਫ ਨਾਲ ਮੋਦੀ ਦੀ ਸ਼ੇਅਰ ਕੀਤੀ ਫੋਟੋ ਨੂੰ ਭਾਜਪਾ ਦੇ ਦੱਸਿਆ ਪ੍ਰੋਟੋਕੋਲ, ਮੋਦੀ ਤੇ ਨਵਾਜ ਸ਼ਰੀਫ ਦੀ ਜਾਦੂ ਕੀ ਜੱਫੀ ਦੀ ਫੋਟ ਹਰੀਸ਼ ਰਾਵਤ ਨੇ ਕੀਤੀ ਸ਼ੇਅਰ

ਜੇਕਰ ਸਿੱਧੂ ਦੇ ਇਮਰਾਨ ਖਾਨ ਨਾਲ ਚੰਗੇ ਸਬੰਧ ਹਨ ਤਾਂ ਪਾਕਿਸਤਾਨ ਤੋਂ ਪੰਜਾਬ ਵਿੱਚ ਆ ਰਹੇ ਹਥਿਆਰ, ਨਸ਼ਾ ਅਤੇ ਵਿਸਫੋਟਕ ਨੂੰ ਰੁਕਵਾਉਣ: ਅਸ਼ਵਨੀ ਸ਼ਰਮਾ

 

ਪੰਜਾਬ ਦਾ ਖਜ਼ਾਨਾ ਖਾਲੀਮੁੱਖ ਮੰਤਰੀ ਚੰਨੀਉਪ ਮੁੱਖ ਮੰਤਰੀ ਰੰਧਾਵਾਸੋਨੀ ਅਤੇ ਨਵਜੋਤ ਸਿੱਧੂ ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸੇ ਨੂੰ ਆਪਣੇ ਐਸ਼ੋ-ਆਰਾਮ ਲਈ ਬਰਬਾਦ ਕਰਨਾ ਕੀਤਾ ਸ਼ੁਰੂ: ਸ਼ਰਮਾ

 

ਚੰਡੀਗੜ੍ਹ: 21 ਸਤੰਬਰ (  ), ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਹਰੀਸ਼ ਰਾਵਤ ਵਲੋਂ ਸਾਂਝੀ ਕੀਤੀ ਗਈ ਫੋਟੋ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੁਲਾਕਾਤ ਦੋਵਾਂ ਦੇ ਪ੍ਰੋਟੋਕੋਲ ਅਧੀਨ ਸੀ, ਕਿਉਂਕਿ ਦੋਵਾਂ ਦਾ ਸਟੇਟਸ ਇੱਕੋ ਜਿਹਾ ਸੀ। ਪਰ ਸਿੱਧੂ ਪੰਜਾਬ ਸਰਕਾਰ ਵਿੱਚ ਮੰਤਰੀ ਸਨ ਅਤੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਜਨਰਲ ਬਾਜਵਾ ਪਾਕਿਸਤਾਨੀ ਫੌਜ ਦੇ ਜਨਰਲ ਅਤੇ ਇਸ ਸਭ ਦਾ ਸਿੱਧੂ ਨਾਲ ਕੋਈ ਮੇਲ ਨਹੀਂ ਹੈ।

ਹਰੀਸ਼ ਰਾਵਤ ਵਲੋਂ ਸਾਂਝੀ ਕੀਤੀ ਗਈ ਫੋਟੋ ‘

 

                                                             ਹਰੀਸ਼ ਰਾਵਤ ਵਲੋਂ ਸਾਂਝੀ ਕੀਤੀ ਗਈ ਫੋਟੋ ‘

 

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਏ ਹਨ। ਸ਼ਰਮਾ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨਾਲ ਇੰਨੀ ਗੂੜ੍ਹੀ ਦੋਸਤੀ ਹੈ, ਤਾਂ ਸਿੱਧੂ ਪਾਕਿਸਤਾਨ ਤੋਂ ਪੰਜਾਬ ਵਿੱਚ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਵਿਸਫੋਟਕਾਂ ‘ਤੇ ਪਾਬੰਦੀ ਲਗਾਉਣ ਲਈ ਇਮਰਾਨ ਖਾਨ ਅਤੇ ਜਨਰਲ ਬਾਜਵਾ ਨਾਲ ਗੱਲ ਕਿਉਂ ਨਹੀਂ ਕਰਦੇ? ਸ਼ਰਮਾ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਸਿਹਰਾ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਸ਼ਰਮਾ ਨੇ ਕਿਹਾ ਕਿ ਜੇ ਇਮਰਾਨ ਖਾਨ ਨਾਲ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਇੰਨੀ ਹੀ ਪੱਕੀ ਹੈ, ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਲੋਂ ਕਈ ਦਹਾਕਿਆਂ ਤੋਂ ਭਾਰਤੀ ਕਸ਼ਮੀਰ ਦੀ ਜਬਰੀ ਕਬਜਾਈ ਗਈ ਧਰਤੀ, ਪੀਓਕੇ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਜੋਂ ਜਾਣਿਆ ਜਾਂਦਾ ਹੈ, ਭਾਰਤ ਨੂੰ ਵਾਪਸ ਕਿਉਂ ਨਹੀਂ ਕਰਵਾਉਂਦੇ? ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ ਕਰਕੇ ਕੀਤੇ-ਨਾ-ਕਿਤੇ ਸਰਹੱਦ ‘ਤੇ ਹਰ ਰੋਜ਼ ਸਾਡੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਕੀਤੇ ਜਾਂਦੇ ਹਨ, ਜੇਕਰ ਸਿੱਧੂ ਦੀ ਜਨਰਲ ਬਾਜਵਾ ਨਾਲ ਦੋਸਤੀ ਇੰਨੀ ਹੀ ਪੱਕੀ ਹੈ, ਤਾਂ ਉਹ ਇਸ’ ਬਾਰੇ ਪਾਕਿਸਤਾਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਜੰਗਬੰਦੀ ਦੇ ਨਿਯਮਾਂ ਦੀ ਪਾਲਣ ਲਈ ਮਜਬੂਰ ਕਿਉਂ ਨਹੀਂ ਕਰਦੇ?

                                                                    ਹਰੀਸ਼ ਰਾਵਤ ਵਲੋਂ ਸਾਂਝੀ ਕੀਤੀ ਗਈ ਫੋਟੋ ‘

 

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰੀਸ਼ ਰਾਵਤ ਕਹਿ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ ਦੇ ਚਿਹਰੇ ‘ਤੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਅਸਫਲ ਨੇਤਾ ਹਨ, ਕਿਉਂਕਿ ਜਿਹੜਾ ਨੇਤਾ ਸਰਕਾਰ ਵਿੱਚ ਕੈਬਨਿਟ ਮੰਤਰੀ ਹੁੰਦਿਆਂ ਆਪਣਾ ਵਿਭਾਗ ਨਹੀਂ ਸੰਭਾਲ ਸਕਿਆ, ਉਹ ਪੰਜਾਬ ਜਾਂ ਪੰਜਾਬ ਦੇ ਲੋਕਾਂ ਨੂੰ ਕੀ ਸੰਭਾਲੇਗਾ ਅਤੇ ਉਹ ਲੋਕਾਂ ਲਈ ਕੀ ਕਰੇਗਾ? ਸਿੱਧੂ ਨੂੰ ਸਿਰਫ ਮੁੱਖ ਮੰਤਰੀ ਬਣਨ ਦੀ ਲਾਲਸਾ ਅਤੇ ਚਿੰਤਾ ਹੈ। ਸ਼ਰਮਾ ਨੇ ਕਿਹਾ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਨਿਯੁਕਤੀ ਕਾਂਗਰਸ ਹਾਈ ਕਮਾਂਡ ਦੀ ਸੋਚੀ ਸਮਝੀ ਸਾਜ਼ਿਸ਼ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਪੰਜਾਬ ਸਿਰ ਲੱਖਾਂ ਕਰੋੜ ਦਾ ਕਰਜ਼ਾ ਹੈ ਅਤੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ-ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ.ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਨੂੰ ਟੈਕਸ ਨੂੰ ਆਪਣੀ ਐਸ਼ਪਰਸਤੀ ਕਿਉਂ ਬਰਬਾਦ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਕਾਂਗਰਸ ਸਰਕਾਰ ਆਪਣੇ ਮੰਤਰੀਆਂ ਦੇ ਖਰਚੇ ਘਟਾਉਣ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਨਵੇਂ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਸਿਪਾਸਲਾਰ ਨਿੱਜੀ ਜਹਾਜ਼ਾਂ ਵਿੱਚ ਸਫਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੱਭਿਆਚਾਰ ਦੇਸ਼ ਅਤੇ ਸੂਬੇ ਨੂੰ ਬਰਬਾਦ ਕਰਨਾ ਹੈ, ਪਰ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!