ਪੰਜਾਬ

ਕਾਸ ਕਾਰਜਾਂ ਤੋਂ ਵਾਂਝਾਂ ਨਹੀਂ ਰਹਿਣ ਦਿੱਤਾ ਜਾਵੇਗਾ ਹਲਕਾ ਰਾਮਪੁਰਾ : ਬਲਕਾਰ ਸਿੰਘ ਸਿੱਧੂ

ਵੱਖ-ਵੱਖ ਥਾਵਾਂ ਤੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

          ਰਾਮਪੁਰਾ (ਬਠਿੰਡਾ) 3 ਅਪ੍ਰੈਲ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਿਕਾਸ ਕਾਰਜਾਂ ਨੂੰ ਵਿਸੇਸ਼ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ ਵਲੋਂ ਜ਼ਿਲ੍ਹੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਮੇਨ ਰੋਡ ਤੋਂ ਦਰਸ਼ਨ ਸੋਹੀ ਦੇ ਘਰ ਤੱਕ ਖੜਵੰਜਾ ਲਗਾਉਣ, ਨੰਬਰ 3-4 ਪੁਲ ਇੰਟਰਲਾਕ ਟਾਇਲ ਲਗਾਉਣ, ਅਜੀਤ ਮਿੱਲ ਰੋਡ ਤੇ ਇੰਟਰਲਾਕ ਟਾਇਲ ਲਗਾਉਣ, ਜਨਤਾ ਨਗਰ ਗਲੀ ਨੰਬਰ 22 ਵਿੱਚ ਸੀਵਰੇਜ਼ ਸਿਸਟਮ ਅਤੇ ਇੰਟਰਲਾਕ ਟਾਇਲਾਂ ਲਗਾਉਣ ਤੋਂ ਇਲਾਵਾ ਗੀਤਾ ਭਵਨ, ਬਾਬਾ ਬੰਸੀ ਵਾਲਾ ਨੇਚਰ ਪਾਰਕ ਦਾ ਉਦਘਾਟਨ ਕੀਤਾ ਗਿਆ।

          ਇਸ ਮੌਕੇ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੇਰਾ ਹਲਕਾ ਮੇਰਾ ਮਾਣ ਹੈ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਨੂੰ ਵਿਕਾਸ ਕਾਰਜਾਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸ਼ਹਿਰ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਨੇਕ ਕੰਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਸਾਥ ਦਿੱਤਾ।

          ਇਸ ਦੌਰਾਨ ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਬੇਮੌਸਮੀ ਬਰਸਾਤਾਂ ਕਾਰਨ ਹੋਏ ਫਸਲਾਂ ਦੇ ਖਰਾਬੇ ਸਬੰਧੀ ਸਪੈਸ਼ਲ ਗਿਰਦਾਵਰੀ ਕਰਨ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿਚ ਗਿਰਦਾਵਰੀ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ ਜਲਦ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਪੱਖਪਾਤ ਪੀੜ੍ਹਤ ਸਾਰੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਗੜ੍ਹੇਮਾਰੀ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਲਈ ਸੂਬਾ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।

          ਇਸ ਮੌਕੇ ਐਸਡੀਐਮ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਸ਼੍ਰੀ ਦਰਸ਼ਨ ਸੋਹੀ, ਗੁਰਪ੍ਰੀਤ ਸਿੰਘ ਸਰਬਾ ਫੂਲ, ਜਗਤਾਰ ਸਿੰਘ ਖਾਲਸਾ, ਰਾਜਾ ਬੁੱਟਰ, ਮਨਮੋਹਣ ਸਿੰਘ, ਆਰਐਸ ਸੇਠੀ, ਟਰੱਕ ਯੂਨੀਅਨ ਦੇ ਪ੍ਰਧਾਨ ਪੰਮਾ, ਰੂਬੀ ਬਰਾੜ, ਹਨੀ ਬਾਂਸਲ, ਸੀਓਪਾਲ, ਸੁਰਿੰਦਰ ਬਾਂਸਲ, ਸੱਤਪਾਲ ਸਿੰਗਲਾ, ਬਾਬਾ ਬੰਸੀ ਵਾਲਾ ਭਜਨ ਮੰਡਲੀ, ਲੇਖਰਾਜ, ਅਮਰਨਾਥ, ਨਰੇਸ਼ ਕੁਮਾਰ ਬਿੱਟੂ, ਸੁਰਿੰਦਰਧੀਰ, ਰਾਮੇਸ਼ ਕਾਲਾ, ਭੋਲਾ ਸ਼ਰਮਾ, ਗੁਰਜੀਤ ਭੁੰਦੜ, ਬਿਕਰਮ ਸਿੰਗਲਾ, ਸ਼ਾਂਤ ਗੋਇਲ, ਅਸ਼ਵਨੀ ਗਰਗ, ਸੈਲੀ ਗਰਗ, ਭੋਲਾ ਪੱਖੋਵਾਲ, ਰਾਜ ਰਾਣੀ, ਕਵਿਤਾ ਸ਼ਰਮਾ, ਬੰਤ ਰਾਮਪੁਰਾ, ਸੁਰੇਸ਼, ਰਾਮੇਸ਼ ਕੁਮਾਰ ਇਸ਼ੂ, ਜਤਿੰਦਰ ਕੁਮਾਰ ਅਤੇ ਸੋਨੀ ਆਦਿ ਪੰਤਵਤੇ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!