ਕੌਮੀ ਹਾਈਵੇ ਅਥਾਰਟੀ ਦੇ ਸਲਾਹਕਾਰ ਹੁਸਨ ਲਾਲ ਨੇ ਹਾਈਵੇ ਦੇ ਕੰਮ ਵਿੱਚ ’ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਸਲਾਹਕਾਰ ਤੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਐਕਵਾਇਰ ਕੀਤੀ ਜ਼ਮੀਨ ਦੇ ਕਬਜ਼ੇ , ਮੁਆਵਜ਼ੇ ਦੀ ਵੰਡ ਅਤੇ ਪ੍ਰਾਜੈਕਟ ਦੀ ਤਾਜ਼ਾ ਸਥਿਤੀ ਦਾ ਲਿਆ ਜਾਇਜ਼ਾ
- ਕੌਮੀ ਹਾਈਵੇ ਅਥਾਰਟੀ ਦੇ ਸਲਾਹਕਾਰ ਨੇ ਹਾਈਵੇ ਦੇ ਕੰਮ ਵਿੱਚ ’ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
- ਨੈਸ਼ਨਲ ਹਾਈਵੇ (ਦਿੱਲੀ ਕਟੜਾ)ਲਈ 295.24 ਹੈਕਟੇਅਰ ਜ਼ਮੀਨ ਐਕਵਾਇਰ- ਡਿਪਟੀ ਕਮਿਸ਼ਨਰ
- ਐਕਵਾਇਰ ਕੀਤੀ ਜ਼ਮੀਨ ਲਈ 458.32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵਿਚੋਂ ਹੁਣ ਤੱਕ ਕਰੀਬ 400.04 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਜਾਰੀ- ਡਾ ਪੱਲਵੀ
ਮਾਲੇਰਕੋਟਲਾ 03 ਨਵੰਬਰ :
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐੱਚ.ਏ.ਆਈ.) ਦੇ ਸਲਾਹਕਾਰ (ਲੈਂਡ ਐਕੁਜ਼ੀਸ਼ਨ) ਹੁਸਨ ਲਾਲ ਸੇਵਾ ਮੁਕਤ ਆਈ.ਏ.ਐਸ ਅਤੇ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦਿੱਲੀ -ਕਟੜਾ ਐਕਸਪ੍ਰੈੱਸ ਵੇਅਰ ਪ੍ਰਾਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਮੁਆਵਜ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਨ੍ਹਾਂ ਪ੍ਰਾਜੈਕਟਾਂ ਵਿੱਚ ਦੇਰੀ ਤੋਂ ਬਚਿਆ ਜਾ ਸਕੇ। ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਜਲਦ ਤੋਂ ਜਲਦ ਵੰਡ ਕਰਨ ’ਤੇ ਜ਼ੋਰ ਦਿੱਤਾ।
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐੱਚ.ਏ.ਆਈ.) ਦੇ ਸਲਾਹਕਾਰ ਨੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਟਰੈਫ਼ਿਕ ਜਾਮ ਨੂੰ ਘੱਟ ਕਰਨ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਸੜਕ ਸੁਰੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧੇ ਤੋਂ ਇਲਾਵਾ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲ ਸਕੇ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਨੈਸ਼ਨਲ ਹਾਈਵੇ (ਦਿੱਲੀ ਕਟੜਾ) ਅਧੀਨ ਜ਼ਿਲ੍ਹੇ ਵਿੱਚ 27 .02 ਕਿੱਲੋ ਮੀਟਰ ਹਾਈਵੇ ਦਾ ਏਰੀਆ ਆਉਂਦਾ ਹੈ । ਹਾਈਵੇ ਦੇ ਨਿਰਮਾਣ ਲਈ ਕਰੀਬ 295.24 ਹੈਕਟੇਅਰ ਜ਼ਮੀਨ ਐਕਵਾਇਰ ਕੀਤੀ ਗਈ ਹੈ ।ਜਿਸ ਦਾ ਕਰੀਬ 458.32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵਿਚੋਂ ਹੁਣ ਤੱਕ ਕਰੀਬ 400.04 ਕਰੋੜ ਰੁਪਏ ਦੀ ਰਾਸ਼ੀ ਬਤੌਰ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਜਾ ਚੁੱਕੀ ਹੈ ਅਤੇ ਹਾਈਵੇ ਦੇ ਨਿਰਮਾਣ ਲਈ ਕਰੀਬ 24 ਅਤੇ ਹਾਈਵੇ ਦੇ ਨਿਰਮਾਣ ਲਈ 24.03 ਕਿੱਲੋਮੀਟਰ ਦਾ ਕਬਜ਼ਾ ਲਿਆ ਜਾ ਚੁੱਕਾ ਹੈ । ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਜ਼ਮੀਨ ਕਬਜ਼ੇ ਅਤੇ ਮੁਆਵਜ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਕਰਨ ਨੂੰ ਯਕੀਨੀ
ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਹਾਈਵੇ ਪ੍ਰੋਜੈਕਟ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਸਕੇ ।
ਉਨ੍ਹਾਂ ਨੇ ਸਬੰਧਤ ਐਸ.ਡੀ.ਐਮਜ ਨੂੰ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਜ਼ਮੀਨ ਮਾਲਕਾਂ ਨੂੰ ਪਹਿਲਾਂ ਹੀ ਆਪਣੀ ਪ੍ਰਾਪਰਟੀ ਦੇ ਅਵਾਰਡ ਮਿਲ ਚੁੱਕੇ ਹਨ, ਦੇ ਇੰਤਕਾਲ ਮਾਲ ਰਿਕਾਰਡ ਵਿੱਚ ਮਾਲਕ ਤੋਂ ਐਨ.ਐਚ.ਏ.ਆਈ. ਨੂੰ ਤਬਦੀਲ ਕਰਨ ਦੀ ਕਾਰਵਾਈ ਦੀ ਵਿਅਕਤੀਗਤ ਤੌਰ ‘ਤੇ ਨਿਗਰਾਨੀ ਕਰਨ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਐਸ.ਡੀ.ਐਮ. ਹਰਬੰਸ ਲਾਲ ,ਡੀ.ਐਸ.ਪੀ. ਜਤਿਨ ਬਾਂਸਲ, ਰਿਜਨਲ ਅਫ਼ਸਰ ਨੈਸ਼ਨਲ ਹਾਈਵੇ ਵਿਪਨੇਸ਼ ਸ਼ਰਮਾ,ਪ੍ਰੋਜੈਕਟ ਡਾਇਰੈਕਟਰ ਸੰਤੋਸ਼ ਆਰੀਆ, ਤਹਿਸੀਲਦਾਰ ਮਨਮੋਹਨ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ