ਪੰਜਾਬ
ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਆਹਮਣੇ ਸਾਹਮਣੇ
ਕਨੂੰਨੀ ਰਾਏ ਲੈਣ ਤੋਂ ਬਾਅਦ ਵਿਧਾਨ ਸਭਾ ਦੇ ਸਦਨ ਨੂੰ ਬਲਾਉਂਣ ਬਾਰੇ ਲਵਾਂਗਾ ਫੈਸਲਾ : ਰਾਜਪਾਲ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਆਹਮਣੇ ਸਾਹਮਣੇ ਹੋ ਗਏ ਹਨ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੰਤਰੀ ਮੰਡਲ ਨੇ 3 ਮਾਰਚ, 2023 ਨੂੰ ਰਾਜ ਦੇ ਵਿਧਾਨ ਸਭਾ ਦੇ ਸਦਨ ਨੂੰ ਬਲਾਉਂਣ ਦਾ ਫੈਸਲਾ ਕੀਤਾ ਹੈ । ਇਸ ਵਿਸ਼ੇ ਤੇ ਮੈਂ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਮਿਤੀ 13 ਫਰਵਰੀ, 2023 ਦੀ ਚਿੱਠੀ ਦੇ ਜਵਾਬ ਵਿੱਚ (ਕਾਪੀ ਨੱਥੀ ਹੈ) ਤੁਸੀਂ ਉਸੇ ਦਿਨ ਟਵਿੱਟਰ ਰਾਹੀਂ ਅਤੇ 14 ਫਰਵਰੀ, 2023 ਦੀ ਤੁਹਾਡੀ ਚਿੱਠੀ ਰਾਹੀਂ ਵੀ ਮੈਨੂੰ ਆਪਣਾ ਜਵਾਬ ਭੇਜਿਆ ਹੈ।
ਰਾਜਪਾਲ ਨੇ ਕਿਹਾ ਹੈ ਕਿ ਕਿਉਂਕਿ ਤੁਹਾਡਾ ਟਵੀਟ ਅਤੇ ਪੱਤਰ ਦੋਵੇਂ ਨਾ ਸਿਰਫ ਸਪੱਸ਼ਟ ਤੌਰ ‘ਤੇ ਗੈਰ-ਸੰਵਿਧਾਨਕ ਹਨ, ਬਲਕਿ ਬਹੁਤ ਹੀ ਅਪਮਾਨਜਨਕ ਵੀ ਹਨ, ਇਸ ਲਈ, ਮੈਂ ਇਸ ਮੁੱਦੇ ‘ਤੇ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹਾਂ। ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ. ਮੈਂ ਤੁਹਾਡੀ ਬੇਨਤੀ ‘ਤੇ ਫੈਸਲਾ ਲਵਾਂਗਾ।