ਪੰਜਾਬ

ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ਹਲਕਾ ਜੋਧਪੁਰ ਅਤੇ ਪਾਲੀ  ਤੋਂ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ 

ਧਿਆਨਪੁਰ-5-ਮਾਰਚ- : ਸੁਖਜਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਕਾਂਗਰਸ  ਵਰਕਿੰਗ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਰਾਜਸਥਾਨ ਸੂਬੇ ਦੇ ਲੋਕ ਸਭਾ ਹਲਕਾ ਜੋਧਪੁਰ  ਤੋਂ  ਕਰਨ ਸਿੰਘ ਉਚਿਯਾਰੜਾ ਅਤੇ ਲੋਕ ਸਭਾ ਹਲਕਾ ਪਾਲੀ ਤੋਂ ਕਾਂਗਰਸੀ ਉਮੀਦਵਾਰਾਂ  ਸੰਗੀਤ ਬੈਨੀਵਾਲ ਦੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ।
ਕਾਂਗਰਸੀ ਉਮੀਦਵਾਰਾਂ
ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਸੂਬੇ ਦੇ ਲੋਕ ਸਭਾ ਹਲਕਾ ਜੋਧਪੁਰ ਅਤੇ ਪਾਲੀ ਤੋਂ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ
ਪੱਤਰ ਦਾਖਲ ਕਰਨ ਤੋਂ ਪਹਿਲਾਂ ਇਕ ਵਿਸ਼ਾਲ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਉਭਰ ਕਿ ਆਇਆ  ਜਨ  ਸਲਾਬ ਇਹ ਦਰਸਾਉਂਦਾ ਹੈ ਕਿ ਰਾਜਸਥਾਨ ਸੂਬੇ ਵਿਚ ਕਾਂਗਰਸ ਪਾਰਟੀ ਭਾਜਪਾ ਨੂੰ ਦਿਨੇ ਤਾਰੇ ਦਿਖਾ ਦੇਵੇਗੀ।  ਕਾਂਗਰਸ ਪਾਰਟੀ ਦੀਆਂ ਨੀਤੀਆਂ  ਨੂੰ  ਰਾਜਸਥਾਨ  ਦੀ ਜਨਤਾ ਵੱਲੋਂ ਅਪਣਾਉਂਦੇ ਹੋਏ ਕਾਂਗਰਸੀ ਉਮੀਦਵਾਰਾਂ ਦੀ ਡੱਟ ਕਿ ਮੱਦਦ ਕਰਕੇ ਰਾਜਸਥਾਨ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦੇਣਗੇ । ਰਾਜਸਥਾਨ ਸੂਬੇ ਵਿਚੋਂ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਤੇ ਕਾਂਗਰਸੀ ਉਮੀਦਵਾਰਾਂ ਨੂੰ  ਭਾਰੀ ਗਿਣਤੀ ਵਿੱਚ ਵੋਟਾਂ ਪਾ ਕਿ ਕਾਮਯਾਬ ਕਰਨਗੇ।
ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ  ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ  ਰਾਜਸਥਾਨ ਸੂਬਾ ਕਾਂਗਰਸ ਦੇ ਪ੍ਰਧਾਨ  ਗੋਵਿੰਦ ਸਿੰਘ ਡੋਟਾਸਰਾ ਤੇ ਰਾਜਸਥਾਨ ਦੇ ਯੂਵਾ ਅਤੇ ਤਜੱਸਵੀ ਨੇਤਾ ਸਚਿਨ ਪਾਇਲਟ ਵੀ ਮੌਜੂਦ ਸਨ। ਮੀਡੀਆ ਨਾਲ ਇਹ ਜਾਣਕਾਰੀ  ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਤੇ ਕਾਂਗਰਸੀ ਆਗੂ ਕਿਸਨ ਚੰਦਰ ਮਹਾਜਨ ਨੇ ਸਾਂਝੀ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!