ਚਰਨਜੀਤ ਸਿੰਘ ਚੰਨੀ ਇਕ ਮੇਹਨਤੀ ਮੁੰਡਾ ਹੈ ਅਤੇ ਚੰਗਾ ਕੰਮ ਕਰ ਰਿਹਾ ਹੈ ਪਰ ਚੋਣ ਜਾਬਤੇ ਤੋਂ ਬਾਅਦ ਚੰਨੀ ਕੁਝ ਨਹੀਂ ਕਰ ਸਕੇਗਾ
ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਪਾਰਟੀ ਬਣਾਉਣ ਦਾ ਫੈਸਲਾ ਕਰ ਚੁਕਾ ਹਾਂ । ਕੈਪਟਨ ਨੇ ਕਿਹਾ ਕਿ ਮੈਂ ਘਰ ਨਹੀਂ ਬੈਠਾਂਗਾ । ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਭਾਜਪਾ ਕਿਸਾਨਾਂ ਦਾ ਮਸਲਾ ਕਰ ਦਿੰਦੀ ਹੈ ਤਾਂ ਭਾਜਪਾ ਨਾਲ ਗੱਲਬਾਤ ਹੋਵੇਗੀ । ਹੁਣ ਭਾਜਪਾ ਨਾਲ ਸਮੱਸਿਆ ਹੈ । ਜੇ ਹੱਲ ਹੋ ਜਾਵੇ ਤਾਂ ਕੋਈ ਦਿੱਕਤ ਨਹੀਂ ਹੈ । ਬਤੋਰ ਮੁੱਖ ਮੰਤਰੀ ਭਾਜਪਾ ਦੇ ਨੇੜੇ ਰਹਿਣਾ ਮੇਰੀ ਡਿਊਟੀ ਸੀ । ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਂ ਆਪਣੇ ਸਮੇ ਆਪਣੀ ਸਮਝ ਨਾਲ ਸਰਕਾਰ ਬਣਾਈ ਸੀ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਮੇਹਨਤੀ ਮੁੰਡਾ ਹੈ ਅਤੇ ਚੰਗਾ ਕੰਮ ਕਰ ਰਿਹਾ ਹੈ ਉਹ ਮੇਰਾ ਮੰਤਰੀ ਰਿਹਾ ਹੈ ਪਰ ਉਸ ਕੋਲ ਸਮਾਂ ਘੱਟ ਹੈ ਅਤੇ ਦਸੰਬਰ ਵਿਚ ਚੋਣ ਜਾਬਤਾ ਲੱਗ ਜਾਣਾ ਹੈ ਅਤੇ ਚੋਣ ਜਾਬਤੇ ਤੋਂ ਬਾਅਦ ਚੰਨੀ ਕੁਝ ਨਹੀਂ ਕਰ ਸਕੇਗਾ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਬਹੁਤ ਤੇਜੀ ਨਾਲ ਪਤਨ ਹੋ ਰਿਹਾ ਹੈ । ਕਾਂਗਰਸ ਵਿਚ ਹਰ ਫੈਸਲਾ ਦਿੱਲੀ ਤੋਂ ਹੁੰਦਾ ਹੈ । ਮੁੱਖ ਮੰਤਰੀ ਤੇ ਤੋਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦਾ ਰਿਹਾ ਹਾਂ । ਕੈਪਟਨ ਨੇ ਕਿਹਾ ਕਿ ਮੰਤਰੀ ਵੀ ਪੰਜਾਬ ਦੀ ਬੇਹਤਰੀ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਮਿਲਦੇ ਰਹੇ ਹਨ । ਕੈਪਟਨ ਅਮਰਿੰਦਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਰਹੇ ਜਾਂ ਨਾ ਰਹੇ ਮੈਂ ਕਾਂਗਰਸ ਵਿਚ ਨਹੀਂ ਰਹਾਂਗਾ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਮੇਹਨਤੀ ਮੁੰਡਾ ਹੈ ਅਤੇ ਚੰਗਾ ਕੰਮ ਕਰ ਰਿਹਾ ਹੈ ਪਰ ਚੋਣ ਜਾਬਤੇ ਤੋਂ ਬਾਅਦ ਚੰਨੀ ਕੁਝ ਨਹੀਂ ਕਰ ਸਕੇਗਾ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਭ ਕੁਝ ਠੀਕ ਚੱਲ ਰਿਹਾ ਪਰ ਚੋਣਾਂ ਤੋਂ ਪਹਿਲਾ ਪ੍ਰਧਾਨ ਬਦਲ ਦਿੱਤਾ ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਪਾਰੀ ਖੇਡੀ ਹੈ । ਉਨ੍ਹਾਂ ਨੂੰ ਕੋਈ ਅਫਸੋਸ ਨਹੀਂ ਹੈ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ ਆਪਣੀ ਮਰਜੀ ਨਾਲ ਮੰਤਰੀ ਬਣਾਏ ਕਿਸੇ ਦਾ ਕੋਈ ਦਖ਼ਲ ਨਹੀਂ ਸੀ ,ਹੁਣ ਤਾਂ ਮੰਤਰੀ ਮੰਡਲ ਲਈ ਮੁੱਖ ਮੰਤਰੀ ਨੂੰ ਦਿੱਲੀ ਬੁਲਾ ਲਿਆ ਜਾਂਦਾ ਹੈ । ਸਾਰੇ ਫੈਸਲੇ ਕਾਂਗਰਸ ਹਾਈਕਮਾਂਡ ਲੈ ਰਿਹਾ ਹੈ । ਕਾਂਗਰਸ ਵਿਚ ਹੁਣ ਸਾਰਾ ਕੁਝ ਦਿੱਲੀ ਤੋਂ ਚੱਲ ਰਿਹਾ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਉਹ ਸੁਖਦੇਵ ਸਿੰਘ ਢੀਂਡਸਾ , ਰਣਜੀਤ ਸਿੰਘ ਬ੍ਰਹਮਪੁਰਾ , ਸੁਚਾ ਸਿੰਘ ਛੋਟੇਪੁਰ ਅਤੇ ਰਵੀਇੰਦਰ ਸਿੰਘ ਨੂੰ ਨਾਲ ਲੈ ਕੇ ਚਲਨਗੇ ਕੈਪਟਨ ਨੇ ਕਿਹਾ ਕੇ ਕਿਸਾਨੀ ਮਸਲੇ ਦੇ ਹੱਲ ਤੋਂ ਬਾਅਦ ਭਾਜਪਾ ਨਾਲ ਗੱਲਬਾਤ ਹੋਵੇਗੀ ।