*ਜੇ ਇਨਸਾਫ ਨਾ ਮਿਲਿਆ ਤਾਂ ਦੇਸ਼ ਛੱਡ ਦਵਾਂਗਾ : ਸਿੱਧੂ ਮੂਸੇਵਾਲਾ ਦਾ ਪਿਤਾ*
* ਮਿਊਜ਼ਿਕ ਇੰਡਸਟਰੀ ਦਾ ਇਕ ਵੀ ਬੰਦਾ ਸਾਡੇ ਨਾਲ ਨਹੀਂ ਖੜ੍ਹਿਆ, ਜੋ ਖੜ੍ਹਿਆ ਓਨਾ ਨੂੰ ...*
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਦੇਸ਼ ਛੱਡ ਦਵਾਂਗਾ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅੱਜ 5 ਮਹੀਨੇ ਹੋ ਗਏ ਹਨ , ਪਰ ਇਨਸਾਫ ਨਹੀਂ ਮਿਲਿਆ ਹੈ । ਉਨ੍ਹਾਂ ਕਿਹਾ ਕਿ ਇੱਕ ਮਹੀਨੇ ‘ਚ ਇਨਸਾਫ ਨਾ ਮਿਲਿਆ ਤਾਂ ਦੇਸ਼ ਛੱਡਾਂਗਾ ‘। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਲੋਂ 2 ਕਰੋੜ ਦਾ ਟੈਕਸ ਦਿੱਤਾ ਜਾਂਦਾ ਸੀ । ਅਤੇ ਨੌਜਵਾਨਾਂ ਨੂੰ ਖੇਤੀ ਵੱਲ ਜੋੜ ਰਿਹਾ ਸੀ । ਉਸਨੇ ਅਮਰੀਕਾ ਤੇ ਕੈਨੇਡਾ ਨੂੰ ਛੱਡ ਕੇ ਆਪਣੇ ਦੇਸ਼ ਨੂੰ ਚੁਣਿਆ । ਉਨ੍ਹਾਂ ਕਿਹਾ ਸਰਕਾਰ ਕਰ ਕੀ ਰਹੀ ਹੈ NIA ਕਰ ਕੀ ਰਹੀ ਹੈ , NIAਵਲੋਂ ਸਿੱਧੂ ਨਾਲ ਗਾਉਂਣ ਵਾਲਿਆਂ ਨੂੰ ਬੁਲਾ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ । ਸਿੱਧੂ ਦਾ ਸਾਰਾ ਰਿਕਾਰਡ ਖੰਗਾਲ ਲਿਆ ਹੈ , ਜੇ ਤੁਸੀਂ ਸਮਝਦੇ ਹੋ ਇਸ ਕੇਸ ਨੂੰ ਗੈਂਗਸਟਰ ਦਾ ਨਤੀਜਾ ਬਣਾ ਕੇ ਬੰਦ ਕਰ ਦਵੋਗੇ, ਤਾਂ ਭੁੱਲ ਜਾਓ । ਮੇਰੇ ਬੱਚੇ ਇਕ ਯੋਜਨਾ ਦੇ ਤਹਿਤ ਮਰਵਾਇਆ ਗਿਆ ਹੈ । ਮੈਂ ਉਨ੍ਹਾਂ ਮਰਵਾਉਣ ਵਾਲਿਆਂ ਦਾ ਨਾਮ ਏਜੇਂਸੀਆਂ ਤੋਂ ਪੁੱਛਦਾ ਹੈ । ਮੈਂ ਆਪਣੇ ਬੱਚੇ ਦੀ ਫੀਸ ਖੇਤੀ ਕਰਕੇ ਭਰੀ ਹੈ । ਤੁਸੀਂ ਸਗਨਪ੍ਰੀਤ ਦਾ ਨਾਮ ਲੈ ਕੇ ਟਾਰਗੇਟ ਕੀਤਾ ਜਾਂਦਾ ਸੀ , ਮੇਰਾ ਬੇਟਾ ਮਾਰ ਦਿੱਤਾ, ਹੁਣ ਮਿੱਡੂਖੇੜੇ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ । ਇਕੱਠੇ ਹੈ ਸਗਨਪ੍ਰੀਤ , ਅਗਰ ਤੁਸੀਂ ਗੈਂਗਸਟਰ ਦਾ ਹਿੱਸਾ ਮੇਰੇ ਪੁੱਤ ਨੂੰ ਬਣਾਉਂਦੇ ਹੋ . ਮੈਂ 25 ਨਵੰਬਰ ਨੂੰ ਆਪਣੀ FIR ਵਾਪਸ ਲੈ ਲਵਾਂਗਾ। ਤੁਹਾਡਾ ਕੰਮ ਸੌਖਾ ਕਰ ਦਵਾਂਗਾ । ਮੈਂ ਡੀ ਜੀ ਪੀ ਤੋਂ ਸਮਾਂ ਮੰਗਿਆ ਹੈ ਮੇਰੀਆਂ ਤਕਲੀਫ਼ ਸੁਣ ਲਾਓ ਫਿਰ ਮੈਂ FIR ਵਾਪਸ ਲੈ ਲਵਾਂਗਾ । ਫਿਰ ਮੈਂ ਦੇਸ਼ ਛੱਡ ਦਵਾਂਗਾ । ਭਾਵੇ ਮੈਨੂੰ ਬੰਗਲਾ ਦੇਸ਼ ਵਿਚ ਰਹਿਣਾ ਪਾਵੇ ।
ਮਿਊਜ਼ਿਕ ਇੰਡਸਟਰੀ ਦਾ ਇਕ ਵੀ ਬੰਦਾ ਸਾਡੇ ਨਾਲ ਆ ਕੇ ਨਹੀਂ ਖੜ੍ਹਿਆ ਹੈ । ਜੋਨੀ ਜੋਹਲ ਸਾਡੇ ਨਾਲ ਖੜੀ , ਉਸਨੂੰ NIA ਦੇ ਨੋਟਿਸ ਆ ਰਹੇ ਹਨ । ਮੈਂ ਇਕ ਸਾਬਕਾ ਫੋਜੀ ਹਾਂ, ਕਨੂੰਨ ਦੇ ਖਿਲਾਫ ਬਿਲਕੁਲ ਨਹੀਂ ਜਾਵਾਂਗਾ। ਜੇ ਮੈਨੂੰ ਲੱਗਿਆ ਮੇਰੇ ਮੁਲਕ ਦਾ ਸੰਵਿਧਾਨ ਮੇਰੇ ਉਲਟ ਹਾਂ ਤਾਂ ਹੱਥ ਖੜ੍ਹੇ ਕਰ ਦਵਾਂਗਾ ।ਆਪਣਾ ਮਰ ਗਿਆ ਫੂਕ ਦਿੱਤਾ , ਕਿਸੇ ਨੂੰ ਕੋਈ ਗ਼ਮ ਨਹੀਂ ਹੈ।
ਬਲਕੌਰ ਸਿੰਘ ਨੇ ਸੀ ਆਈ ਏ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੋ ਗੈਂਸਟਰ ਮੇਰੇੜੇ ਹਲਕੇ ਵਿਚ ਰਹੇ , ਜਿਨ੍ਹਾਂ ਦੇ ਘਰ ਰਹੇ ਉਨ੍ਹਾਂ ਨੂੰ ਪ੍ਰਿਤਪਾਲ ਛੱਡ ਗਿਆ । ਉਨ੍ਹਾਂ ਖਿਲਾਫ ਕਾਰਵਾਈ ਨਹੀਂ ਬਣਦੀ ਸੀ । ਆਪਾ ਨੂੰ ਲੜਾਈ ਲੜਨੀ ਪੈਣੀ ਹੈ , ਜੇ ਇਨਸਾਫ਼ ਨਾ ਮਿਲਿਆ ਤਾਂ ਸਰਕਾਰ ਦਾ ਸਾਥ ਛੱਡ ਦੇਵੇਗਾ, ਉਂਨ੍ਹਾ ਕਿਹਾ ਕਿ ਸਰਕਾਰੇ ਤੇਰੀ ਸਕਿਓਰਟੀ ਤੈਨੂੰ ਮੁਬਾਰਕ , ਇਹ ਵੀ ਛੱਡ ਦਵਾਂਗੇ । ਮੈਂ ਵੀ ਦੇਖਣਾ ਚਾਹੁੰਦਾ ਹੈ ਕੇ ਜਦੋ ਗੋਲੀਆਂ ਲੱਗਦੀਆਂ ਹਨ ਕਿੰਨੀ ਤਕਲੀਫ ਹੁੰਦੀ ਹੈ ।