ਪੰਜਾਬ

*ਜੇ ਅਕਾਲੀ ਦਲ ਸੋਚ ਰਿਹਾ ਬੰਦੀ ਸਿੱਖਾਂ ਦਾ ਮੁੱਦਾ ਉਠਾ ਕੇ ਪੰਥ ‘ਚ ਪ੍ਰਵਾਨ ਹੋਣ ਜਾਣਗੇ , ਇਹ ਕੰਮ ਨਹੀਂ ਹੋਣਾ : ਅਮ੍ਰਿਤਪਾਲ*

 

ਅਕਾਲੀ ਦਲ ਬਾਦਲ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਵਾਜ ਉਠਾਈ ਜਾ ਰਹੀ ਹੈ । ਬੰਦੀ ਸਿੱਖਾਂ ਦੇ ਮੁੱਦੇ ਤੇ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਚੰਗੀ ਗੱਲ ਹੈ , ਉਠਾਉਂਣਾ ਚਾਹੀਦਾ ਹੈ , ਪਰ ਜੇ ਅਕਾਲੀ ਦਲ ਇਹ ਸੋਚ ਰਿਹਾ ਕਿ ਬੰਦੀ ਸਿੱਖਾਂ ਦਾ ਮੁੱਦਾ ਉਠਾ ਕੇ ਪੰਥ ਵਿਚ ਪ੍ਰਵਾਨ ਹੋਣ ਜਾਣਗੇ ਇਹ ਕੰਮ ਨਹੀਂ ਹੋਣਾ । ਉਨ੍ਹਾਂ ਨੂੰ ਬੰਦੀ ਸਿੱਖਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ , ਹਰ ਸਿੱਖ ਦਾ ਫਰਜ ਹੈ । ਸੰਘਰਸ਼ ਕਰਨਾ , ਪਰ ਉਨ੍ਹਾਂ ਨੂੰ ਇਸ ਵਿਚ ਰਾਜਨੀਤੀ ਨਹੀਂ ਦੇਖਣੀ ਚਾਹੀਦੀ , ਰਾਜਨੀਤੀ ਉਨ੍ਹਾਂ ਦੇ ਹਿੱਸੇ ਨਹੀਂ ਆਉਂਣੀ , ਇਹ ਲਿਖ ਕੇ ਲੈ ਲਓ ।

ਦੱਸਣਯੋਗ ਹੈ ਕਿ ਅਕਾਲੀ ਦਲ ਬੰਦੀ ਸਿੱਖਾਂ ਦੀ ਰਿਹਾਈ ਲਈ ਲਗਾਤਾਰ ਅਵਾਜ ਚੁੱਕ ਰਿਹਾ ਹੈ । ਅਕਾਲੀ ਦਲ ਨੇ ਸਂਗਰੂਰ ਲੋਕ ਸਭਾ ਉਪ ਚੋਣ ਵੀ ਇਸ ਮੁੱਦੇ ਤੇ ਲੜਿਆ ਸੀ । ਹੁਣ ਅਮ੍ਰਿਤਪਾਲ ਸਿੰਘ ਨੇ ਅਕਾਲੀ ਦਲ ਨਸੀਹਤ ਦੇ ਦਿੱਤੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!