ਆਈ. ਆਈ. ਟੀ. ਰੋਪੜ ਵਲੋਂ ਨੌਵਾਂ ਕਨਵੋਕੇਸ਼ਨ ਸਮਾਗਮ ਆਨਲਾਈਨ ਮੋਡ ਰਾਹੀਂ ਕੀਤਾ ਜਾਵੇਗਾ ਆਯੋਜਿਤ
ਕੋਵਿਡ–19 ਮਹਾਂਮਾਰੀ ਦੇ ਮੱਦੇਨਜ਼ਰ ਆਯੋਜਿਤ ਹੋਣ ਵਾਲਾ ਆਨਲਾਈਨ ਕਨਵੋਕੇਸ਼ਨ ਸਮਾਗਮ ਹੋਵੇਗਾ ਯਾਦਗਾਰੀ-ਡਾਇਰੈਕਟਰ, ਆਈ. ਆਈ. ਟੀ ਰੋਪੜ
ਰੋਪੜ, 3 ਦਸੰਬਰ 2020: ਕੋਵਿਡ–19 ਮਹਾਂਮਾਰੀ ਦੇ ਮੱਦੇਨਜ਼ਰ ਆਈ. ਆਈ. ਟੀ. ਰੋਪੜ ਵਲੋਂ 4 ਨਵੰਬਰ 2020 ਨੂੰ ਆਪਣਾ ਨੌਵਾਂ ਕਨਵੋਕੇਸ਼ਨ ਸਮਾਗਮ ਆਨਲਾਈਨ ਮੋਡ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਪ੍ਰੀ ਰਿਕਾਰਡਿਡ ਹੋਵੇਗਾ ਅਤੇ 4 ਦਸੰਬਰ 2020 ਨੂੰ ਸੰਸਥਾਨ ਦੇ ਯੂਟਿਊਬ ਚੈਨਲ ਤੇ ਦੁਪਹਿਰ 2:30 ਵਜੇ ਸਟਰੀਮ ਪ੍ਰਸਾਰਿਤ ਕੀਤਾ ਜਾਵੇਗਾ।
ਆਈ. ਆਈ. ਟੀ ਰੋਪੜ ਕਾਨਵੋਕੇਸ਼ਨ ਸਮਾਗਮ ਵਿਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ: ਕੇ. ਵਿਜੇ ਰਾਘਵਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦੋਂ ਕਿ ਡਾ. ਕੇ. ਰਾਧਾਕ੍ਰਿਸ਼ਨਨ, ਚੇਅਰਮੈਨ, ਬੋਰਡ ਆਫ਼ ਗਵਰਨਰਸ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ । ਇਸ ਮੌਕੇ ਆਈ. ਆਈ. ਟੀ. ਰੋਪੜ ਦੇ ਨਿਰਦੇਸ਼ਕ ਪ੍ਰੋ: ਸਰਿਤ ਕੁਮਾਰ ਦਾਸ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ਼ ਕਰਨਗੇ।
ਆਈ. ਆਈ. ਟੀ. ਰੋਪੜ ਦੇ ਨਿਰਦੇਸ਼ਕ ਪ੍ਰੋ: ਸਰਿਤ ਕੁਮਾਰ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਸੁਰੱਖਿਆ ਨਿਯਮਾਂ ਦੇ ਮੱਦੇਨਜ਼ਰ, ਸੰਸਥਾ ਵਲੋਂ ਆਪਣੇ ਗ੍ਰੈਜੂਏਟ ਵਿਦਿਆਰਥੀਆਂ ਲਈ ਵਰਚੁਅਲ ਰਿਐਲਿਟੀ ਢੰਗ ਨਾਲ ਆਪਣਾ ਕਨਵੋਕੇਸ਼ਨ ਸਮਾਗਮ ਆਯੋਜਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਨਵੋਕੇਸ਼ਨ ਸਮਾਗਮ ਦੇ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਭੇਂਟ ਕੀਤੇ ਜਾਣਗੇ। ਸਾਰੇ ਗਰੈਜੂਏਟ ਵਿਦਿਆਰਥੀਆਂ ਨੂੰ ਇਸ ਮੌਕੇ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਅਤੇ ਆਈ. ਆਈ. ਟੀ ਰੋਪੜ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਵਲੋਂ ਗਰੈਜੂਏਟ ਹੋਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸਨਾਤਕਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਆਪਣੇ ਤਜ਼ਰਬੇ ਸਾਂਝੇ ਕਰਨ ਦਾ ਮੌਕਾ ਵੀ ਮਿਲੇਗਾ।