*ਮੁਲਾਜ਼ਮ ਮੰਗਾਂ ਨੂੰ ਲੈ ਕਿ ਸੱਕਤਰੇਤ ਪ੍ਰਸ਼ਾਸਨ ਨਾਲ ਹੋਈ ਅਹਿਮ ਮੀਟਿੰਗ*
ਜੁਆਇੰਟ ਐਕਸਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਦੇ ਆਗੂਆਂ ਦੀ ਪੰਜਾਬ ਸਿਵਲ ਸਕੱਤਰੇਤ ਵਿਖੇ ਸਕੱਤਰ ਸਕੱਤਰੇਤ ਪ੍ਸਾਸਨ ਸ੍ਰੀ ਕੁਮਾਰ ਰਾਹੁਲ, ਆਈ ਏ ਐਸ ਨਾਲ ਅਹਿਮ ਮੀਟਿੰਗ ਹੋਈ। ਇਸ ਦੌਰਾਨ ਸੰਯੁਕਤ ਸਕੱਤਰ ਜਗਜੀਤ ਸਿੰਘ ਤੋ ਇਲਾਵਾ ਦੂਜੇ ਵਿਭਾਗਾਂ ਦੇ ਅਧਿਕਾਰੀਆਂ ਵੀ ਮੌਜੂਦ ਸਨ। ਇਸ ਮੋਕੇ ਡੀ ਏ, ਸਰਕਾਰੀ ਮਕਾਨਾਂ ਦੀ ਲਾਈਸੰਸ ਫੀਸ ਘਟਾਉਣ ਅਤੇ 2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਕਰਨ ਅਤੇ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਮਿਤੀ 1-4-22 ਨੂੰ ਰੱਦ ਕਰਦੇ ਹੋਏ ਪਦੁਉਨਤੀ ਦੀ ਮਿਤੀ ਤੋਂ 15% ਦਾ ਲਾਭ ਦੇਣ ਬਾਰੇ,ਅਤੇ ਹੋਰ ਪੈਡਿੰਗ ਮੁਲਾਜ਼ਮ ਦੀਆਂ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਤੋ ਇਲਾਵਾ ਸਕੱਤਰੇਤ ਆਗੂਆਂ ਨੇ PSMSU ਦੇ ਮੁਲਾਜ਼ਮ ਆਗੂਆਂ ਨਾਲ ਵੀ ਸਰਕਾਰ ਨਾਲ ਮੰਗਾਂ ਸਬੰਧੀ ਜਲਦੀ ਤੋ ਜਲਦੀ ਮੀਟਿੰਗ ਕਰਵਾਉਣ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਮੁਲਾਜਮ ਜੱਥੇਬੰਦੀਆਂ ਦੀ ਮੀਟਿੰਗ ਮੁੱਖ ਸਕੱਤਰ, ਪ੍ਮੱਖ ਸਕੱਤਰ ਵਿੱਤ ਅਤੇ ਸਕੱਤਰ ਪ੍ਸੋਨਲ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸਕੱਤਰੇਤ ਦੀਆਂ ਵੱਖ ਵੱਖ ਮੁਲਾਜਮ ਜੱਥੇਬੰਦੀਆਂ ਦੇ ਆਗੂ ਹਾਜਰ ਸਨ।