Special Report
Updatepunjab Desk
ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਸੰਖਿਆ ਵਿਚ ਐਲਾਨ ਕਰ ਦਿੱਤੇ ਹੈ। ਜਿਨ੍ਹਾਂ ਵਿਚ ਇਕ ਐਲਾਨ 1 ਲੱਖ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਦੇਣਾ ਹੈ । ਇਸ ਤੋਂ ਇਲਾਵਾ 36000 ਕਰਮਚਾਰੀਆ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਵਿਚ ਕਨੂੰਨ ਪਾਸ ਕੀਤਾ ਗਿਆ ਹੈ । ਪਰ ਅਜੇ ਤੱਕ 4587 ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ । ਇਸ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਤੇ ਦਬਾਅ ਵਧਦਾ ਜਾ ਰਿਹਾ ਹੈ ,ਜਿਸ ਦਾ ਉਦਾਹਰਣ ਪਿਛਲੇ ਦਿਨੀ ਦੇਖਣ ਨੂੰ ਮਿਲਿਆ ਹੈ । ਜਦੋ ਸਰਕਾਰ ਵਲੋਂ ਸਾਰੇ ਡੀ ਸੀ ਤੇ ਐਸ ਐਸ ਪੀ ਨੂੰ ਫ਼ਰਮਾਨ ਜਾਰੀ ਕਰ ਦਿੱਤਾ ਕਿ ਜਦੋ ਮੁੱਖ ਮੰਤਰੀ ਕਿਸੇ ਪ੍ਰੋਗਰਾਮ ਵਿਚ ਆਉਂਦੇ ਹਨ ਤਾਂ ਓਥੇ ਕਰਮਚਾਰੀ ਸੰਗਠਨਾਂ ਵਲੋਂ ਵਿਰੋਧ ਕੀਤਾ ਜਾਂਦਾ ਹੈ ਅਤੇ ਨਾਅਰੇਬਾਜ਼ੀ ਕੀਤੀ ਜਾਂਦੀ ਹੈ । ਇਸ ਲਈ ਨਾਅਰੇਬਾਜ਼ੀ ਦਾ ਅਵਾਜ ਮੁੱਖ ਮੰਤਰੀ ਦੇ ਕੰਨਾਂ ਤੱਕ ਨਾ ਪੁੱਜੇ ਉਸ ਜਗ੍ਹਾ ਤੇ ਡੀ ਜੇ ਲਗਾਏ ਜਾਣ । ਇਸ ਤੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਹਮਲਾ ਬੋਲਦੇ ਹੋਏ ਇਸ ਨੂੰ ਲੋਕਤੰਤਰ ਦਾ ਘਾਣ ਦੱਸਿਆ ਸੀ ,ਜਿਸ ਤੋਂ ਬਾਅਦ ਸਰਕਾਰ ਨੇ ਇਹ ਫ਼ਰਮਾਨ ਵਾਪਸ ਲੈ ਲਿਆ ।
ਇਸ ਸਮੇ ਪੰਜਾਬ ਅੰਦਰ ਕਰਮਚਾਰੀ ਸੰਗਠਨ ਸੜਕਾਂ ਤੇ ਅੰਦੋਲਨ ਕਰ ਰਹੇ ਹਨ । ਇਸ ਲਈ ਪੰਜਾਬ ਸਰਕਾਰ ਲਈ ਵੱਡੀ ਉਲਝਣ ਖੜੀ ਹੋ ਗਈ ਹੈ । ਉਧਰ ਪੰਜਾਬ ਸਰਕਾਰ ਨੇ ਕਾਲਜਾਂ ਅੰਦਰ ਲੇਚਰਾਰ ਦੀ ਭਰਤੀ ਸ਼ੁਰੂ ਕੀਤੀ ਉਸ ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ ।
ਇਸ ਸਮੇ ਕਰਮਚਾਰੀਆ ਦੀ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਤੇ ਵੀ ਕਾਫੀ ਦਬਾਅ ਬਣਿਆ ਹੋਇਆ ਹੈ । ਮੁੱਖ ਮੰਤਰੀ ਦਫਤਰ ਵਲੋਂ ਕਰਮਚਾਰੀ ਸੰਗਠਨਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆ ਹਨ । ਬੇਰੁਜਗਾਰੀ ਇਕ ਵੱਡਾ ਮੁੱਦਾ ਹੈ । ਇਸ ਦੇ ਨਾਲ ਹੀ ਵੱਡਾ ਮੁੱਦਾ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਹੈ । ਦੂਜੇ ਪਾਸੇ ਸਰਕਾਰ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਬੋਰਡ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਰਹੀ ਹੈ । ਮੰਤਰੀ ਆਪਣੇ ਰਿਸ਼ਤੇਦਾਰਾਂ ਨੂੰ ਅਡਜਸਟ ਕਰਨ ਲੱਗੇ ਹਨ । ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਾਂ ਘੱਟ ਰਹਿ ਗਿਆ ਹੈ । ਸਰਕਾਰ ਲਈ ਸਭ ਤੋਂ ਵੱਡਾ ਮਸਲਾ ਕਰਮਚਾਰੀਆ ਦੀਆਂ ਮੰਗਾ ਨੂੰ ਪੂਰਾ ਕਰਨਾ ਹੈ । ਚੋਣਾਂ ਤੋਂ ਪਹਿਲਾ ਸਰਕਾਰ ਸਾਰੇ ਮਸਲੇ ਹੱਲ ਕਰਨਾ ਚਾਹ ਰਹੀ ਹੈ । ਸਰਕਾਰ ਨੇ ਕਰਮਚਾਰੀਆ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ ,ਪਰ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ । ਫਾਇਲ ਅਜੇ ਰਾਜਪਾਲ ਕੋਲ ਫਸੀ ਹੋਈ ਹੈ । ਸਰਕਾਰ ਵੀ ਚੁੱਪ ਬੈਠੀ ਹੈ । ਚੋਣ ਜਾਬਤੇ ਦੇ ਦਿਨ ਨੇੜੇ ਆ ਰਹੇ ਹਨ । ਸਰਕਾਰ ਕੁਝ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਿਚ ਲੱਗੀ ਹੋਈ ਹੈ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਚਾਰ ਲਈ ਜਗ੍ਹਾ ਜਗ੍ਹਾ ਬੋਰਡ ਲਾਏ ਗਏ ਹੈ । ਜਿਸ ਤੇ ਲਿਖਿਆ ‘ ਘਰ ਘਰ ਚੱਲੀ ਗੱਲ , ਚੰਨੀ ਕਰਦਾ ਮਸਲੇ ਹੱਲ” । ਇਸ ਤੋਂ ਇਲਾਵਾ ਸਰਕਾਰੀ ਪੱਤਰਾਂ ਵਿਚ ਵੀ ” ਘਰ ਘਰ ਚੱਲੀ ਗੱਲ , ਚੰਨੀ ਕਰਦਾ ਮਸਲੇ ਹੱਲ ” ਦੇਖਣ ਨੂੰ ਮਿਲ ਰਿਹਾ ਹੈ ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਸਰਕਾਰ ਤੇ ਨਿਸ਼ਾਨਾ ਲਗਾਉਣ ਤੋਂ ਪਿੱਛੇ ਨਹੀਂ ਰਹਿੰਦੇ ਹਨ । ਇਸ ਸਮੇ ਪਿਛਲੇ ਦਿਨੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਜੋ ਹੋਇਆ ਹੈ ਸਭ ਨੂੰ ਪਤਾ ਹੈ । ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਦੋਸ਼ ਲਗਾਏ ਗਏ ਹਨ ਕਿ ਪੈਸੇ ਲੈ ਕੇ ਐਸ ਐਸ ਪੀ ਦੀ ਪੋਸਟਿੰਗ ਹੋ ਰਹੀ ਹੈ । ਇਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ । ਵਿਰੋਧੀ ਧਿਰ ਮੁੱਖ ਮੰਤਰੀ ਨੂੰ ਸਵਾਲ ਕਰ ਰਹੀ ਹੈ । ਇਸ ਲਈ ਮੁੱਖ ਮੰਤਰੀ ਤੇ ਦਿਨ ਪ੍ਰਤੀ ਦਿਨ ਦਬਾਅ ਵਧਦਾ ਜਾ ਰਿਹਾ ਹੈ । ਦੂਜੇ ਪਾਸੇ ਨਸ਼ੇ ਤੇ ਬੇਅਦਬੀ ਦੇ ਮੁੱਦਿਆਂ ਤੇ ਵਿਰੋਧੀ ਧਿਰ ਸਵਾਲ ਪੁੱਛ ਰਹੀ ਹੈ । ਇਹ ਵੀ ਕਿਹਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਣ ਵਾਲੇ ਵੀ ਚੁੱਪ ਬੈਠੇ ਹਨ । ਜਦੋ ਕਿ ਹਾਈ ਕੋਰਟ ਵਿਚ ਚੱਲ ਮਾਮਲੇ ਵਿਚ ਪੰਜਾਬ ਦੇ ਐਡਵੋਕੇਟ ਜਰਨਲ ਕਹਿ ਚੁਕੇ ਹਨ ਕਿ ਕਾਰਵਾਈ ਕਰਨ ਤੇ ਕੋਈ ਰੋਕ ਨਹੀਂ ਹੈ । ਨਵਜੋਤ ਸਿੱਧੂ ਵੀ ਏਹੀ ਗੱਲ ਕਹਿ ਰਹੇ ਹਨ । ਪਰ ਇਸ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ ਹੈ । ਪੰਜਾਬ ਦੇ ਅਵਾਮ ਸਰਕਾਰ ਵੱਲ ਦੇਖ ਰਹੀ ਹੈ ਅਤੇ ਚੋਣਾਂ ਦੇ ਵਿਗਲ਼ ਦਾ ਇੰਤਜਾਰ ਕਰ ਰਹੀ ਹੈ ।
Back to top button
error: Content is protected with Update Punjab Dot Com!!