Is Kharar ready for monsoon : ਫੋਟੋਆਂ ਹੀ ਕਰ ਰਹੀਆਂ ਹਨ ਸਭ ਕੁਝ ਬਿਆਨ
ਬਰਸਾਤ ਨਾਲ ਖਰੜ ਹੋਇਆ ਜਲ ਧਲ , ਪਾਣੀ ਦੀ ਨਿਕਾਸੀ ਤੇ ਸੜਕਾਂ ਦਾ ਬੁਰਾ ਹਾਲ
ਕੀ ਖਰੜ ਇਸ ਸਮੇ ਮੌਨਸੂਨ ਲਈ ਤਿਆਰ ਹੈ । ਕਈ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਖਰੜ ਮਿਊਸਪਲ ਕਮੇਟੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ । ਕਮੇਟੀ ਵਲੋਂ ਖਰੜ ਦੇ ਵਿਕਾਸ ਨੂੰ ਲੈ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ । ਖਰੜ ਤੋਂ ਵਿਧਾਇਕ ਤੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਪਿਛਲੇ ਦਿਨੀ ਦਾਅਵਾ ਕੀਤਾ ਗਿਆ ਸੀ ਕੀ ਖਰੜ ਮੌਨਸੂਨ ਲਈ ਤਿਆਰ ਹੈ । ਅੱਜ ਹੋਈ ਬਰਸਾਤ ਤੋਂ ਬਾਅਦ ਸਭ ਕੁਝ ਸਾਹਮਣੇ ਆ ਗਿਆ ਹੈ ਕਿ ਖਰੜ ਸ਼ਹਿਰ ਕਿੰਨਾ ਤਿਆਰ ਹੈ । ਇਸ ਸਮੇ ਸੜਕਾਂ ਦਾ ਬੁਰਾ ਹਾਲ ਹੈ । ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ । ਆਮ ਜਨਤਾ ਪ੍ਰੇਸ਼ਾਨ ਹੋ ਰਾਹੀਂ ਹੈ । ਸੜਕਾਂ ਤੇ ਪਾਣੀ ਖੜ੍ਹਾ ਹੈ । ਜਿਸ ਨਾਲ ਮੱਛਰ ਪੈਦਾ ਹੋ ਰਿਹਾ ਹੈ । ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਹੈ । ਜਿਨ੍ਹਾਂ ਨੂੰ ਲੋਕਾਂ ਨੇ ਜਿਨ੍ਹਾਂ ਚੁਣ ਕੇ ਐਮ ਸੀ ਬਣਾਇਆ ਹੈ, ਉਹ ਵੀ ਚੁੱਪ ਬੈਠੇ ਹਨ ।
ਖਰੜ ਦੇ ਦੋ ਐਮ ਸੀ ਪਿਛਲੇ ਦਿਨੀ ਆਪਣੇ ਹਲਕੇ ਦੇ ਵਿਕਾਸ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਸਨ , ਉਹ ਵੀ ਗਰਮੀ ਦੀ ਮਾਰ ਨਹੀਂ ਸਹਿ ਸਕੇ । ਆਖ਼ਰ ਭੁੱਖ ਹੜਤਾਲ ਖ਼ਤਮ ਕਰ ਕੇ ਘਰ ਆ ਗਏ । ਅਸਲ ਮਸਲਾ ਇਹ ਹੈ ਕਿ ਖਰੜ ਐਮ ਸੀ ਤੇ ਅਕਾਲੀ ਦਲ ਦਾ ਕਬਜਾ ਹੈ ਤੇ ਪ੍ਰਧਾਨ ਵੀ ਅਕਾਲੀ ਦਲ ਦੀ ਹੈ । ਸੁਨਣ ਚ ਆ ਰਿਹਾ ਕਿ ਲੰਬੇ ਸਮੇ ਤੋਂ ਕਮੇਟੀ ਦੀ ਮੀਟਿੰਗ ਨਹੀਂ ਹੋਈ ਹੈ । ਖਰੜ ਦੇ ਵਿਕਾਸ ਦਾ ਏਜੇਂਡਾ ਤਾਂ ਕਮੇਟੀ ਨੇ ਪਾਸ ਕਰਨਾ ਹੈ । ਕਮੇਟੀ ਕੋਲ ਪੈਸੇ ਦੀ ਕਮੀ ਨਹੀਂ ਹੈ ਖਰੜ ਦੇ ਆਸ ਪਾਸ ਜਿੰਨੀਆਂ ਕਾਲੋਨੀਆਂ ਪਾਸ ਹੋ ਰਹੀਆਂ ਹਨ ਉਹ ਕਮੇਟੀ ਪਾਸ ਕਰਦੀ ਹੈ ।