ਪੰਜਾਬ
ਖਮਾਣੋਂ ਪੁਲਿਸ ਨੇ 5 ਕਿਲੋ ਅਫੀਮ ਸਮੇਤ ਵਿਅਕਤੀ ਨੂੰ ਕੀਤਾ ਗਿ੍ਰਫਤਾਰ
ਫਤਹਿਗੜ ਸਾਹਿਬ/ਚੰਡੀਗੜ, 14 ਜੁਲਾਈ :
ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸਾ-ਨਿਰਦੇਸਾਂ ‘ਤੇ ਸੁਰੂ ਕੀਤੀ ਗਈ ਨਸਾ ਵਿਰੋਧੀ ਮੁਹਿੰਮ ਤਹਿਤ ਖਮਾਣੋਂ ਪੁਲਿਸ ਨੇ ਵੀਰਵਾਰ ਨੂੰ ਇੱਕ ਵਿਅਕਤੀਆਂ ਨੂੰ 5 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜਮ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਬੱਦੋਵਾਲ ਵਜੋਂ ਹੋਈ ਹੈ।
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਡੀ.ਆਈ.ਜੀ ਰੂਪਨਗਰ ਰੇਂਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ.ਐਸ.ਆਈ ਤਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਖਮਾਣੋਂ-ਲੁਧਿਆਣਾ ਰੋਡ ‘ਤੇ ਨਾਕਾ ਲਗਾਇਆ ਅਤੇ ਚੈਕਿੰਗ ਦੇ ਮਕਸਦ ਨਾਲ ਇੱਕ ਬਿਨਾਂ ਰਜਿਸਟ੍ਰੇਸਨ ਨੰਬਰ ਦੇ ਚਿੱਟੇ ਰੰਗ ਦੇ ਐਕਟਿਵਾ ਸਕੂਟਰ ਨੂੰ ਰੋਕਿਆ। ਉਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਕੂਟਰ ਸਵਾਰ ਰਾਜਵਿੰਦਰ ਸਿੰਘ ਨੂੰ ਸੱਕ ਦੇ ਆਧਾਰ ‘ਤੇ ਰੋਕ ਕੇ ਉਸ ਦੇ ਕਬਜੇ ‘ਚੋਂ 5 ਕਿਲੋ ਅਫੀਮ ਬਰਾਮਦ ਕੀਤੀ। ਉਸ ਖ਼ਿਲਾਫ ਥਾਣਾ ਖਮਾਣੋਂ ਵਿਖੇ ਐਨਡੀਪੀਐਸ ਐਕਟ ਦੀ ਧਾਰਾ 18, 61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਡਾ: ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਗਿ੍ਰਫਤਾਰ ਮੁਲਜਮਾਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨਾਂ ਤੋਂ ਨਸੀਲੇ ਪਦਾਰਥਾਂ ਦੇ ਸਰੋਤ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਸਕੇ। ਉਨਾਂ ਕਿਹਾ ਕਿ ਫਤਹਿਗੜ ਸਾਹਿਬ ਪੁਲਿਸ ਜ਼ਿਲੇ ‘ਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਵਚਨਬੱਧ ਹੈ ਅਤੇ ਇਸ ਨੂੰ ਨੱਥ ਪਾਉਣ ਲਈ ਹਰ ਕਦਮ ਚੁੱਕੇਗੀ।