ਪੰਜਾਬ

ਪੰਜਾਬ ਮਾਲੀ ਸਹਾਇਤਾ ਪ੍ਰਣਾਲੀ ਜ਼ਰੀਏ ਆਪਣੇ ਸਟਾਰਟਅਪ ਨੂੰ ਯੂਨੀਕੌਰਨ ਬਣਨ ਵਿੱਚ ਕਰ ਰਿਹੈ ਸਹਾਇਤਾ

* 'ਬਿਲਡਿੰਗ ਦ ਨੈਕਸਟ ਯੂਨੀਕੌਰਨ' ਵਿਸ਼ੇ 'ਤੇ ਕਰਵਾਇਆ ਸੰਮੇਲਨ

 ਚੰਡੀਗੜ੍ਹ, 28 ਸਤੰਬਰ
ਭਾਰਤ ਵਿੱਚ ਪਹਿਲੀ ਵਾਰ ਇਲੈਕਟ੍ਰਾਨਿਕਸ ਅਤੇ ਕੰਪਿਊਟਰ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਐਸਸੀ), ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (ਐਸਟੀਪੀਆਈ) ਵੱਲੋਂ ਸਟਾਰਟ-ਅੱਪ ਪੰਜਾਬ ਨਾਲ ਮਿਲ ਕੇ ਚੋਣਵੇਂ ਸੂਬਿਆਂ ਵਿੱਚ “ਸਟਾਰਟਅੱਪ ਸਮਿਟ- ਬਿਲਡਿੰਗ ਦ ਨੈਕਸਟ ਯੂਨੀਕੌਰਨ” ਕਰਵਾਇਆ ਜਾ ਰਿਹਾ ਹੈ ਤਾਂ ਜੋ ਦੇਸ਼ ਵਿੱਚ ਸਟਾਰਟਅਪ ਕਲਚਰ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਇਹਨਾਂ ਵਿੱਚੋਂ ਸਭ ਤੋਂ ਉੱਤਮ ਕਾਰਗੁਜਾਰੀ ਵਾਲੇ ਸਟਾਰਟਅਪਜ਼ ਦੀ ਪਛਾਣ ਕਰਦਿਆਂ ਯੂਨੀਕੌਰਨ ਦੇ ਪ੍ਰਸਾਰ ਲਈ ਇੱਕ ਢਾਂਚਾ ਤਿਆਰ ਕੀਤਾ ਜਾ ਸਕੇ।
ਸੰਮੇਲਨ ਦੌਰਾਨ ਇਹ ਸਹਿਮਤੀ ਬਣੀ ਕਿ ਆਲਮੀ ਪੱਧਰ ‘ਤੇ ਇਸ ਦਾ ਪਸਾਰ ਨਾ ਸਿਰਫ ਸਟਾਰਟਅੱਪਸ ਅਤੇ ਨਵੇਂ ਕਾਰੋਬਾਰਾਂ ਲਈ ਇੱਕ ਪ੍ਰਮੁੱਖ ਤਰਜੀਹ ਅਤੇ ਮੀਲ ਪੱਥਰ ਸਾਬਤ ਹੋਵੇਗਾ, ਸਗੋਂ ਇਹ ਉਹਨਾਂ ਦੇ ਵਿਕਾਸ ਦੇ ਮਾਰਗ ਵਿੱਚ ਇੱਕ ਮਹੱਤਵਪੂਰਨ ਚੁਣੌਤੀ ਵੀ ਹੈ। ਆਲਮੀ ਪੱਧਰ ‘ਤੇ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੇ ਭਾਰਤੀ ਸਟਾਰਟਅੱਪਸ ਲਈ ਸਰਹੱਦ-ਪਾਰ ਪਸਾਰ ਕਰਨਾ ਵੀ ਇੱਕ ਚੁਣੌਤੀ ਬਣ ਗਿਆ ਹੈ।
ਇਸ ਤੋਂ ਇਲਾਵਾ ਆਲਮੀ ਪੱਧਰ ‘ਤੇ ਵਿਸਥਾਰ ਦੀ ਯੋਜਨਾ ਬਣਾਉਣ ਵੇਲੇ ਫੰਡਿੰਗ ਦੀ ਘਾਟ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਦੀ ਲੋੜ ਮਹਿਸੂਸ ਕਰਦਿਆਂ ਕਿ ਸੀਮਾ-ਪਾਰ ਵੀ ਭਾਰਤੀ ਸਟਾਰਟਅੱਪਸ ਦਾ ਵਿਸਥਾਰ ਹੋ ਰਿਹਾ ਹੈ, ਮੌਜੂਦਾ ਪਹਿਲਕਦਮੀ ਭਾਰਤੀ ਟੈਕ ਸਟਾਰਟਅੱਪਸ ਲਈ ਉਪਰੋਕਤ ਦੋ ਮਹੱਤਵਪੂਰਨ ਨੁਕਤਿਆਂ ਦੇ ਹੱਲ ਵਿੱਚ ਸਹਾਈ ਸਿੱਧ ਹੋਵੇਗੀ।
ਇਸ ਮੌਕੇ ਚੇਅਰਮੈਨ, ਈਐਸਸੀ, ਸੰਦੀਪ ਨਰੂਲਾ ਨੇ ਕਿਹਾ ਕਿ ਈਐਸਸੀ ਅਤੇ ਐਸਟੀਪੀਆਈ ਦੀ ਪ੍ਰਮੁੱਖ ਕੋਸ਼ਿਸ਼ ਸਟਾਰਟਅਪ ਦਾ ਇੱਕ ਮਜ਼ਬੂਤ ਅਧਾਰ ਬਣਾਉਣਾ ਅਤੇ ਅਮਰੀਕਾ ਵਿੱਚ ਉਨ੍ਹਾਂ ਦੇ ਹਮਰੁਤਬਾ ਨਾਲ ਨੈਟਵਰਕਿੰਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਦੇਸ਼ ਵਿੱਚ ਸਟਾਰਟਅਪ ਨੂੰ ਵਧਣ-ਫੁੱਲਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਜਿਸ ਨਾਲ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣ ਦੇ ਨਾਲ-ਨਾਲ ਕੌਮੀ ਜੀਡੀਪੀ ਵਿੱਚ ਆਈਟੀ ਸੈਕਟਰ ਦਾ ਯੋਗਦਾਨ ਵੀ ਵਧੇਗਾ। ਉਹਨਾਂ ਅੱਗੇ ਕਿਹਾ ਕਿ ਸਟਾਰਟਅਪ ਭਾਰਤ ਨੂੰ ਭਵਿੱਖ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੱਕ ਲੈ ਜਾਣ ਲਈ ਸਭ ਤੋਂ ਅਹਿਮ ਜ਼ਰੀਆ ਹੈ।
ਜਿਨ੍ਹਾਂ ਰਾਜਾਂ ਨੇ ਸਟੇਟ ਸਮਿਟ ਦੀ ਮੇਜ਼ਬਾਨੀ ਕਰਨ ਲਈ ਦਿਲਚਸਪੀ ਦਿਖਾਈ ਹੈ, ਉਨ੍ਹਾਂ ਵਿੱਚ ਆਂਧਰਾ ਪ੍ਰਦੇਸ਼, ਰਾਜਸਥਾਨ, ਗੁਜਰਾਤ, ਨਵੀਂ ਦਿੱਲੀ, ਪੰਜਾਬ ਅਤੇ ਕਰਨਾਟਕ ਸ਼ਾਮਲ ਹਨ। ਇਹਨਾਂ ਸੰਮੇਲਨਾਂ ਦੇ ਪੂਰਾ ਹੋਣ ਤੋਂ ਬਾਅਦ ਇੱਕ ਵਰਚੁਅਲ ਸਕ੍ਰੀਨਿੰਗ ਅਤੇ ਸਲੈਕਟਿਵ ਸੈਸ਼ਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਬਾਕੀ ਰਾਜਾਂ ਤੋਂ ਵੀ ਨਵੀਨਤਾਕਾਰੀ ਤਕਨੀਕੀ ਸਟਾਰਟਅਪਸ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਸਕੱਤਰ-ਕਮ-ਡਾਇਰੈਕਟਰ ਉਦਯੋਗ ਅਤੇ ਵਣਜ ਸਿਬਿਨ ਸੀ ਨੇ ਕਿਹਾ ਕਿ ਇਹ ਭਾਰਤ ਖਾਸ ਤੌਰ ‘ਤੇ ਪੰਜਾਬ ਦੇ ਭਾਗੀਦਾਰਾਂ ਲਈ ਇੱਕ ਵਿਸ਼ੇਸ਼ ਅਨੁਭਵ ਹੋਵੇਗਾ। ਇਹ ਮਿਸ਼ਨ ਯੂਨੀਕੋਰਨ, ਨਿਵੇਸ਼ਕਾਂ, ਵੀਸੀ ਆਦਿ ਦੇ ਨਿਰਮਾਤਾਵਾਂ ਨੂੰ ਮਿਲਣ ਲਈ ਕੌਂਸਲ ਦੀ ਇੱਕ ਵਿਲੱਖਣ ਪਹਿਲਕਦਮੀ ਹੋਵੇਗੀ।
 ਸੰਯੁਕਤ ਰਾਜ ਵਿੱਚ ਹੋਣ ਵਾਲੇ ਫਿਨਾਲੇ ਵਿੱਚ ਭਾਰਤ ਵਿੱਚ ਨਵੇਂ ਯੂਨੀਕੋਰਨ ਸਥਾਪਤ ਕਰਨ ਦਾ ਰਾਹ ਦਸੇਰਾ ਬਣਨ ਵਾਲੇ ਮੋਹਰੀ ਸਟਾਰਟਅੱਪਸ ਇਕੱਠੇ ਹੋਣਗੇ। ਚੁਣੇ ਗਏ ਸਟਾਰਟਅਪਸ ਨੂੰ ਯੂਐਸਏ ਲਈ ਯਾਤਰਾ ਗ੍ਰਾਂਟ ਅਤੇ ਯੂਐਸਏ ਵਿੱਚ ਗਲੋਬਲ ਟੈਕਨਾਲੋਜੀ ਸਟਾਰਟਅਪਸ ਦੇ ਨਾਲ ਨੈਟਵਰਕਿੰਗ ਤੋਂ ਇਲਾਵਾ ਯੂਐਸ ਨਿਵੇਸ਼ਕਾਂ ਅਤੇ ਵੈਂਚਰ ਪੂੰਜੀਵਾਦੀਆਂ ਨਾਲ ਪਹਿਲਾਂ ਤੋਂ ਨਿਰਧਾਰਤ ਮੀਟਿੰਗਾਂ ਦਾ ਮੌਕਾ ਮਿਲੇਗਾ।
 ਅੱਜ ਪੰਜਾਬ ਵਿੱਚ ਲਗਭਗ 750 ਸਟਾਰਟਅੱਪ ਹਨ ਅਤੇ ਇਨ੍ਹਾਂ ਵਿੱਚੋਂ ਲਗਭਗ 80 ਸਟਾਰਟਅੱਪ ਪੰਜਾਬ ਵਿੱਚ ਰਜਿਸਟਰਡ ਹਨ, ਜਿਨ੍ਹਾਂ ਨੂੰ ਪੰਜਾਬ ਦੇ ਅਗਲੇ ਯੂਨੀਕੋਰਨ ਬਣਨ ਤਿਆਰ ਕੀਤਾ ਜਾ ਰਿਹਾ ਹੈ। ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 15 ਤਕਨੀਕੀ ਸਟਾਰਟਅੱਪਸ ਨੂੰ ਉਨ੍ਹਾਂ ਦੇ ਵਿਕਾਸ ਦੇ ਯਤਨਾਂ ਵਿੱਚ ਸਹਾਇਤਾ ਲਈ 45 ਲੱਖ ਰੁਪਏ ਵੰਡੇ ਹਨ ਅਤੇ ਹੋਰ 15 ਸਟਾਰਟਅੱਪਸ ਲਈ ਸੀਡ ਮਨੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।
ਡਾਇਰੈਕਟਰ ਗੁਰੂਗ੍ਰਾਮ ਪਰਿਤੋਸ਼ ਡੰਡਰਿਯਾਲ ਨੇ ਕਿਹਾ ਕਿ ਭਾਰਤੀ ਆਈ.ਟੀ ਸੈਕਟਰ ਲਈ ਇਹ ਵਿਲੱਖਣ ਪਹਿਲਕਦਮੀ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ, ਇਹ ਵੱਧ ਤੋਂ ਵੱਧ ਭਾਰਤੀ ਸਟਾਰਟਅੱਪਾਂ ਨੂੰ ਆਪਣੇ ਆਪ ਨੂੰ ਯੂਨੀਕੋਰਨ ਵਿੱਚ ਬਦਲਣ ਅਤੇ ਵਿਸ਼ਵ ਪੱਧਰ ‘ਤੇ ਆਪਣੇ ਵਿਸਥਾਰ ਲਈ ਧਿਆਨ ਦੇਣ ਵਾਸਤੇ ਉਤਸ਼ਾਹਿਤ ਕਰੇਗੀ। ਇਹ ਵਿਲੱਖਣ ਪਹਿਲਕਦਮੀ ਪੰਜਾਬ ਦੇ ਤਕਨੀਕੀ ਸਟਾਰਟਅੱਪ ਨੂੰ ਗਲੋਬਲ ਆਈਸੀਟੀ ਨਕਸ਼ੇ ‘ਤੇ ਆਪਣੇ ਪੈਰ ਜਮਾਉਣ ਵਿੱਚ ਮਦਦ ਕਰੇਗੀ।
ਜ਼ਿਕਰਯੋਗ ਹੈ ਕਿ ਈਐਸਸੀ ਅਤੇ ਐਸਟੀਪੀਆਈ ਦੇ ਯਤਨਾਂ ਨੂੰ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਅਤੇ ਵਣਜ ਵਿਭਾਗ ਦੁਆਰਾ ਸਮਰਥਨ ਪ੍ਰਾਪਤ ਹੈ। ਗ੍ਰਾਂਟ ਥੋਰਨਟਨ ਸੰਮੇਲਨਾਂ ਲਈ ਨਾਲੇਜ ਪਾਰਟਨਰ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!