ਪੰਜਾਬ

ਪਸੂ਼ ਪਾਲਣ ਵਿਭਾਗ ਦੇ ਪੈਂਨਸ਼ਨਰਾਂ ਵੱਲੋਂ ਵਿਕਾਸ ਟੈਕਸ ਕੱਟਣ ਦਾ ਜੋਰਦਾਰ ਵਿਰੋਧ – ਮਨਮਹੇਸ ਸਰਮਾ,ਕਿਸ਼ਨ ਚੰਦਰ ਮਹਾਜ਼ਨ

ਪਸੂ਼ ਪਾਲਣ ਵਿਭਾਗ ਦੇ ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰ ਅਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਜਿਲਾ ਪਠਾਨਕੋਟ ਦੇ ਪ੍ਰਧਾਨ ਮਨਮਹੇਸ ਸਰਮਾ ਦੀ ਪ੍ਰਧਾਨਗੀ ਹੇਠ ਹੋਈ ਪੈਂਨਸ਼ਨਰ ਐਸੋਸੀਏਸ਼ਨ ਦੇ ਬੁਲਾਰੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਟੈਕਸ ਦੇ ਨਾਂ ਤੇ ਪੈਨਸ਼ਨਰ ਦਾ 200 ਰੁਪਿਇਆ ਜਬਰੀ ਕੱਟ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ । 30 ਜੂਨ ਨੂੰ ਪੈਂਨਸ਼ਨਰ ਵਿਰੋਧੀ ਫੁਰਮਾਨਾਂ ਦੀਆਂ ਕਾਪੀਆਂ ਨੂੰ ਅੱਗ ਦੇ ਹਵਾਲੇ ਕਰਕੇ ਸੁਤੀ ਹੋਈ ਸਰਕਾਰ ਨੂੰ ਜਗਾਇਆ ਜਾਵੇਗਾ । ਇਸ ਮੌਕੇ ਤੇ ਪੈਂਨਸ਼ਨਰਜ ਆਗੂ ਵਿਪਨ ਵਰਮਾ,ਰਵਿੰਦਰ ਸਰਮਾ,ਅਮਰਜੀਤ,ਪਵਨ ਕੁਮਾਰ ਸਰਮਾ,ਜੋਗਿੰਦਰ ਸਿੰਘ,ਰਾਮ ਚੰਦ,ਤਰਸੇਮ ਰਾਜ,ਸਵਿੰਦਰ ਪਾਲ,ਕਮਲ ਕਿਸੋਰ,ਮਨਮਹੇਸ ਸਰਮਾ,ਬਲਵਿੰਦਰ ਸੈਣੀ,ਗੁਰਵੰਤ ਸਿੰਘ,ਗੁਰਬਚਨ ਸਿੰਘ,ਪ੍ਰਬੋਧ ਮਹਾਜ਼ਨ,ਕਮਲ ਕਿਸੋਰ ਭੰਗੂੜੀ,ਕਿਸ਼ਨ ਚੰਦਰ ਮਹਾਜ਼ਨ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!