ਪੰਜਾਬ

*ਅਗਰਵਾਲ ਸਭਾ ਰਾਜਪੁਰਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ -1 ਵਿਦਿਅਰਥੀਆਂ ਨੂੰ ਕੋਟੀਆਂ, ਬੈਗ, ਬੂਟ, ਜੁਰਾਬਾਂ, ਟੋਪੀਆਂ ਅਤੇ ਸਟੇਸ਼ਨਰੀ ਵੰਡੀ*

ਰਾਜਪੁਰਾ 02 ਦਸੰਬਰ (      )
ਜਗਦੀਸ਼ ਗੁਪਤਾ ਪ੍ਰਧਾਨ ਅਗਰਵਾਲ ਸਭਾ, ਰਾਜਪੁਰਾ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ -1 ਦੇ ਵਿਦਿਅਰਥੀਆਂ ਨੂੰ ਕੋਟੀਆਂ, ਬੈਗ, ਬੂਟ, ਜੁਰਾਬਾਂ, ਟੋਪੀਆਂ ਅਤੇ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਅਗਰਵਾਲ ਸਭਾ ਦੇ ਸਨਮਾਨਿਤ ਮੈਂਬਰਾਂ ਨੇ ਇਹ ਪ੍ਰਣ ਲਿਆ ਕਿ ਹੁਣ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ -1 ਦੀ ਨੁਹਾਰ ਬਦਲਣ ਭਾਵ ਮੈਂਟੇਨਿੰਗ ਲਈ ਅੱਗੇ ਤੋਂ ਸਭਾ ਵੱਲੋਂ ਲਗਾਤਾਰ ਯਤਨ ਜਾਰੀ ਰਹਿਣਗੇ। ਜ਼ਿਕਰਯੋਗ ਹੈ ਕਿ ਰਾਜਪੁਰਾ ਸੇਵਾ ਮਿਸ਼ਨ  ਦੇ ਯਤਨਾਂ ਸਦਕਾ ਕੁੱਝ ਦਿਨਾਂ ਤੋਂ ਸਕੂਲ ਦੀ ਸਫ਼ਾਈ ਅਤੇ ਚਾਰਦੀਵਾਰੀ ਦੀ ਸਫ਼ੈਦੀ ਲਈ  ਯਤਨ ਕੀਤੇ ਗਏ ਹਨ। ਜਿਸ ਲਈ ਅਗਰਵਾਲ ਸਭਾ ਅਤੇ ਰਾਜਪੁਰਾ ਸੇਵਾ ਮਿਸ਼ਨ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਲਈ ਕੀਤੇ ਯਤਨਾਂ ਲਈ ਸਭਾਵਾਂ ਦੇ ਮੈਂਬਰਾਂ ਦਾ ਸਕੂਲ ਸਟਾਫ਼ ਭੋਲੀ ਰਾਣੀ ਹੈੱਡ ਟੀਚਰ, ਮੇਜਰ ਸਿੰਘ ਇੰਚਾਰਜ, ਨੀਰਜ ਜੈਨ, ਜਸਬੀਰ ਕੌਰ, ਰੀਤੂ ਵਰਮਾਂ, ਪਰਮਜੀਤ ਸਿੰਘ ਅਤੇ ਨੀਰੂ ਸ਼ਰਮਾਂ ਵੱਲੋਂ ਦਿਲ ਤੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਦੀਸ਼ ਗੁਪਤਾ ਪ੍ਰਧਾਨ,  ਪੰਕਜ ਗੋਇਲ ਸੈਕਟਰੀ, ਰਮਨ ਜੈਨ, ਸੈਲਾਜ ਗੁਪਤਾ, ਸੰਜੀਵ ਗੋਇਲ, ਪੰਕਜ ਮਿੱਤਲ, ਸ਼ੁਸੀਲ ਗਰਗ, ਸੰਦੀਪ ਅਗਰਵਾਲ, ਸਚਿਨ ਜਿੰਦਲ, ਸੁਧੀਰ ਮਿੱਤਲ ਤਰੁਣ ਵਰਮਾਂ, ਕਮਲ ਨਾਗਪਾਲ, ਵਰੁਣ ਕਥੂਰੀਆ, ਜਗਦੀਸ਼ ਕੇ. ਬੀ, ਗਗਨ ਖੁਰਾਣਾ, ਵਿਸ਼ਾਲ ਗੁਪਤਾ, ਪੰਕਜ ਕੁਕਰੇਜਾ ਆਦਿ ਦੋਨੋਂ ਸੰਸਥਾਵਾਂ ਦੇ ਸਨਮਾਨਿਤ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!