ਪੰਜਾਬ
ਰਾਜਵੰਤ ਸਿੰਘ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੀ ਪਾਰਟੀ
ਪਟਿਆਲਾ 22 ਜੁਲਾਈ ( ) ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪਡ਼੍ਹਾਈ ‘ਚ ਮਦਦ ਕਰਨ ਲਈ ਸਮੇਂ-ਸਮੇਂ ਸਮਾਜ ਸੇਵੀ ਸ਼ਖ਼ਸੀਅਤਾਂ ਮੋਹਰੀ ਕਦਮ ਚੁੱਕਦੀਆਂ ਰਹੀਆਂ ਹਨ। ਇਹ ਸ਼ਬਦ ਸਹੀ ਢੁੱਕਦੇ ਹਨ ਜਿਨ੍ਹਾਂ ਪਿਛਲੇ ਵਰ੍ਹੇ ਸਕੂਲ ਨੂੰ ਆਪਣੀ ਨੇਕ ਕਮਾਈ ਵਿਚੋਂ ਇਕ ਲੱਖ ਰੁਪਏ ਭਲਾਈ ਅਤੇ ਵਿਕਾਸ ਕਾਰਜਾਂ ਲਈ ਭੇਟ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਪ੍ਰੋਤਸਾਹਿਤ ਕਰਦਿਆਂ ਵਾਅਦਾ ਵੀ ਕੀਤਾ ਸੀ ਕਿ ਉਹ ਪ੍ਰੀਖਿਆ ‘ਚ ਅੱਵਲ ਆਏ ਵਿਦਿਆਰਥੀਆਂ ਨਾਲ 5 ਸਟਾਰ ਹੋਟਲ ਵਿਚ ਦੁਪਹਿਰ ਦਾ ਖਾਣਾ ਖਾਣ ਲਈ ਉਡੀਕ ਕਰਨਗੇ ।
ਹੁਣ ਸਕੂਲ ਵਿਚ ਹਰ ਜਮਾਤ ਵਿੱਚ ਅੱਵਲ ਆਏ ਵਿਦਿਆਰਥੀਆਂ ਨਾਲ ਆਪਣਾ ਵਾਅਦਾ ਪੂਰਾ ਕਰਦਿਆਂ ਰਾਜਵੰਤ ਸਿੰਘ ਮੋਹਾਲੀ ਵੱਲੋ ਮੁੱਖ ਅਧਿਆਪਕ ਰਾਜੀਵ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਪਟਿਆਲਾ ਦੇ ਵਿਦਿਆਰਥੀ ਅਤੇ ਦੋ ਅਧਿਆਪਕ ਸਾਹਿਬਾਨਾਂ ਨੂੰ ਹੋਟਲ ਮੋਹਾਲੀ ਵਿਖੇ ਦੁਪਹਿਰ ਦਾ ਖਾਣਾ ਖਵਾਇਆ ਗਿਆ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਚਰਚਾ ਵੀ ਕੀਤੀ ਗਈ।
ਸਕੂਲ ਹੈੱਡਮਾਸਟਰ ਰਾਜੀਵ ਕੁਮਾਰ ਨੇ ਰਾਜਵੰਤ ਸਿੰਘ ਮੋਹਾਲੀ ਜੀ ਬਾਰੇ ਦੱਸਿਆ ਕਿ ਉਨ੍ਹਾਂ ਦਾ ਵਿਦਿਆਰਥੀਆਂ ਨੂੰ ਲੈ ਕੇ ਜਾਣ ਦਾ ਮੁੱਖ ਮੰਤਵ ਪੜ੍ਹਾਈ ਲਈ ਪ੍ਰੋਤਸਾਹਿਤ ਕਰਨਾ ਹੈ ਤਾਂ ਜੋ ਅੱਜ ਦੇ ਵਿਦਿਆਰਥੀ ਪੜ੍ਹ ਲਿਖ ਕੇ ਸਮਾਜ ਪ੍ਰਤੀ ਆਪਣੀ ਯੋਗ ਭੂਮਿਕਾ ਜ਼ਿੰਮੇਵਾਰੀ ਨਾਲ ਅਦਾ ਕਰ ਸਕਣ। ਸਕੂਲ ਨੂੰ ਨੇਕ ਕਮਾਈ ਵਿਚੋਂ ਦਾਨ ਦੇਣ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਸਨਮਾਨ ਲਈ ਹੈੱਡਮਾਸਟਰ ਰਾਜੀਵ ਕੁਮਾਰ ਵੱਲੋਂ ਰਜਵੰਤ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਵੀ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਵਿਚ ਮੱਲਾਂ ਮਾਰਦੇ ਰਹਿਣਗੇ। ਮੈਡਮ ਸੀਮਾ ਸੇਠੀ ਸਾਇੰਸ ਮਿਸਟ੍ਰੈਸ ਅਤੇ ਮੈਡਮ ਸ਼ਾਲੂ ਗੁਪਤਾ ਪੰਜਾਬੀ ਮਿਸਟ੍ਰੈਸ , ਰਾਜਵੰਤ ਸਿੰਘ ਮੋਹਾਲੀ ਐਮ .ਡੀ. ਪ੍ਰਾਪਰਟੀ ਗੁਰੂਕੁਲ ਵੀ ਮੌਜੂਦ ਸਨ। ਸੈਸ਼ਨ 2021-22 ਵਿੱਚ 10ਵੀਂ ਦੀ ਵਿਦਿਆਥਣ ਕੋਮਲ 96.5% ,9ਵੀਂ ਏ ਮਨਪ੍ਰੀਤ ਕੌਰ 85.2%, 9ਵੀਂ ਬੀ ਲਵਪ੍ਰੀਤ ਕੌਰ 92.2%, 8ਵੀਂ ਜਸ਼ਨਪ੍ਰੀਤ ਕੌਰ 94.8% 8ਵੀਂ ਹਿਮਾਂਸ਼ੂ 94.8% , 7ਵੀਂ ਏ ਭਾਰਤੀ 96.1% , 7ਵੀਂ ਬੀ – ਰਣਜੀਤ ਕੌਰ 95.6%, 6ਵੀਂ ਏ ਲਿਸ਼ਿਕਾ 98.7%, 6ਵੀ ਬੀ – ਦਿਲਖੁਸ਼ – 83.7% ਆਦਿ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।