ਪੰਜਾਬ
ਮਗਨਰੇਗਾ ਮੁਲਾਜ਼ਮਾਂ ਵੱਲੋਂ ਪੱਕਾ ਮੋਰਚਾ ਜਾਰੀ
ਮੋਹਾਲੀ , 19 ਅਗਸਤ
ਪੰਜਾਬ ਭਰ ਵਿੱਚੋਂ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਮੁਕੰਮਲ ਬਾਈਕਾਟ ਕਰਕੇ ਵਿਕਾਸ ਭਵਨ ਮੋਹਾਲੀ ਵਿਖੇ ਪੱਕਾ ਮੋਰਚਾ ਲਾਈ ਬੈਠੇ ਨਰੇਗਾ ਮੁਲਾਜ਼ਮਾਂ ਦਾ ਧਰਨਾ ਅੱਜ ਅੱਠਵੇਂ ਦਿਨ ਵੀ ਭਰਵੀਂ ਗਿਣਤੀ ਨਾਲ ਜਾਰੀ ਰਿਹਾ। ਭਾਵੇਂ ਕਿ 17 ਅਗਸਤ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿੱਚ 19 ਅਗਸਤ ਨੂੰ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੈਸ ਨੂੰ ਬਿਆਨ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ, ਜਨਰਲ ਸਕੱਤਰ ਅਮਿ੍ਤਪਾਲ ਸਿੰਘ,ਵਿੱਤ ਸਕੱਤਰ ਮਨਸ਼ੇ ਖਾ,ਹਰਇੰਦਰਪਾਲ ਜੋਸ਼ਨ,ਪ੍ਰੈਸ ਸਕੱਤਰ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਆਡੀਟਰ ਰਮਨ ਕੁਮਾਰ, ਸਲਾਹਕਾਰ ਜਗਤਾਰ ਬੱਬੂ ਪਰ ਅੱਜ ਜਦੋਂ ਵਿਭਾਗ ਵੱਲੋਂ ਕੋਈ ਸੱਦਾ ਮੀਟਿੰਗ ਲਈ ਨਾ ਆਇਆ ਤਾਂ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਗਿਆ, ਜ਼ੋਰਦਾਰ ਨਾਅਰੇਬਾਜ਼ੀ ਨਾਲ ਗੁੱਸਾ ਜ਼ਾਹਰ ਕੀਤਾ। ਅੱਜ ਹੀ 9 ਅਗਸਤ ਨੂੰ ਪਟਿਆਲਾ ਦੀ ਧਰਤੀ ਤੇ ਕੀਤੀ ਵਿਸ਼ਾਲ ਰੈਲੀ ਵਿੱਚੋਂ ਮਿਲੀ ਮੀਟਿੰਗ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਨਾਲ ਹੋਈ।

ਮੀਟਿੰਗ ਵਿੱਚ ਵਿਭਾਗ ਦੀ ਅਫ਼ਸਰਸ਼ਾਹੀ ਦਾ ਇੱਕ ਝੂਠ ਫੜ੍ਹਿਆ ਗਿਆ ਕਿਉਂਕਿ ਵਿੱਚ ਸਕੱਤਰ ਸੀਮਾ ਜੈਨ ਵੱਲੋਂ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਇਹ ਕਿਹਾ ਸੀ ਕਿ ਮੁੱਖ ਮੰਤਰੀ ਪੰਜਾਬ ਦਾ ਮੈਨੂੰ ਪੱਤਰ ਆ ਚੁੱਕਿਆ ਹੈ।ਜਿਸ ਵਿੱਚ ਉਨ੍ਹਾਂ ਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਕੇ ਨਵੇਂ ਰੱਖਣ ਲਈ ਲਿਖਿਆ ਹੈ ਪਰ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਸਭ ਝੂਠ ਹੈ ਮੁੱਖ ਮੰਤਰੀ ਸਾਹਿਬ ਤਾਂ ਕੱਚਿਆਂ ਨੂੰ ਪੱਕੇ ਕਰਨ ਦਾ ਕੈਬਨਿਟ ਸਬ-ਕਮੇਟੀ ਨੂੰ ਸਖ਼ਤ ਆਦੇਸ਼ ਦੇ ਚੁੱਕੇ ਹਨ। ਅੱਜ ਦੀ ਮੀਟਿੰਗ ਵਿੱਚ ਬ੍ਰਹਮ ਮਹਿੰਦਰਾ ਨੇ ਮੁਲਾਜ਼ਮਾਂ ਨੂੰ ਫਿਰ ਵਿਸ਼ਵਾਸ ਦਿਵਾਇਆ ਕਿ ਉਹ ਧਰਨਾ ਚੁੱਕ ਲੈਣ ਸਰਕਾਰ ਤੁਹਾਨੂੰ ਬਹੁਤ ਕੁੱਝ ਦੇਵੇਗੀ।ਇਸ ਤੇ ਯੂਨੀਅਨ ਨੇ ਸਪੱਸ਼ਟ ਸ਼ਬਦਾਂ ਵਿੱਚ ਆਖ ਕੇ ਮੀਟਿੰਗ ਖ਼ਤਮ ਕੀਤੀ ਕਿ ਉਹ ਪਿਛਲੀਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਪੇ ਸਕੇਲ ਲਾਗੂ ਕਰਨ ਤੇ ਨੋਟੀਫਿਕੇਸ਼ਨ ਜਾਰੀ ਕਰ ਦੇਵੋ ਧਰਨਾ ਚੁੱਕ ਲਵਾਂਗੇ।
ਯੂਨੀਅਨ ਵੱਲੋਂ ਸਰਕਾਰ ਦੇ ਅੜੀਅਲ ਰਵੱਈਏ ਨੂੰ ਵੇਖਦਿਆਂ ਸੰਘਰਸ਼ ਤਿੱਖਾ ਕਰ ਦਿੱਤਾ ਹੈ। ਅੱਜ ਮੋਹਾਲੀ ਦੇ ਬਜ਼ਾਰਾਂ ਵਿੱਚ ਮੋਮਬੱਤੀਆਂ ਨਾਲ ਜਾਗੋ ਮਾਰਚ ਕੀਤਾ। ਕੱਲ੍ਹ ਤੋਂ ਸੜਕਾਂ ਜਾਮ ਦੇ ਪ੍ਰੋਗਰਾਮ ਵੀ ਕੀਤੇ ਜਾਣਗੇ।