ਪੰਜਾਬ

ਮਾਲੇਰਕੋਟਲਾ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੇ ਇੱਕ ਦੋਸ਼ੀ ਨੂੰ  ਕੀਤਾ ਗ੍ਰਿਫਤਾਰ

 13 ਲੱਖ ਦਾ ਸਮਾਨ ਬਰਾਮਦ ਕਰਕੇ ਮਾਮਲਾ ਸੁਲਝਾਇਆ- ਐਸ.ਐਸ.ਪੀ ਮਾਲੇਰਕੋਟਲਾ

ਮਾਲੇਰਕੋਟਲਾ 04 ਅਪ੍ਰੈਲ : ਐਸ.ਐਸ.ਪੀ ਮਾਲੇਰਕੋਟਲਾ ਡਾਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-28 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਮੁਹੰਮਦ ਅਸਰਫ ਪੁੱਤਰ ਰਮਜਾਨ ਵਾਸੀ ਪੱਕਾ ਦਰਵਾਜਾ ਜਮਾਲਪੁਰਾ ਦੇ ਘਰ ਵਿੱਚ ਤਮੰਨਾ ਜਿਊਲਰਜ ਨਾਮ ਦੀ ਸੋਨਾ  ਚਾਂਦੀ ਦੇ ਗਹਿਣਿਆਂ ਦੀ ਦੁਕਾਨ ਵਿੱਚੋ ਨਾਮਲੂੰਮ ਵਿਅਕਤੀਆ ਨੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਕਰੀਬ 20 ਤੋਲੇ ਸੋਨਾ ਗਹਿਣੇ ਚੋਰੀ ਕਰਕੇ ਲੈ ਗਏ ਸਨ ਜਿਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਮੁਹੰਮਦ ਅਸਰਫ ਉਕਤ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਨੰਬਰ 27 ਮਿਤੀ  29.03.2024 / 457,380 ਹਿੰ:ਦੰਥਾਣਾ ਸਿਟੀ-1 ਮਾਲੇਰਕੋਟਲਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਰਸਿਜਟਰ ਕੀਤਾ ਗਿਆ ਸੀ

              ਡਾਸਿਮਰਤ ਕੌਰ (ਆਈ.ਪੀ.ਐਸਨੇ ਹੋਰ ਦੱਸਿਆ ਕਿ ਮੁਕੱਦਮਾ ਦੀ ਤਫਤੀਸ ਉਪ ਕਪਤਾਨ ਪੁਲਿਸਸਬਡਵੀਜਨ ਮਾਲੇਰਕੋਟਲਾ ਸਗੁਰਦੇਵ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ  ਸ੍ਰੀ ਸਾਹਿਬ ਸਿੰਘ ਵੱਲੋਂ ਤਕਨੀਕੀ ਤੌਰ ਤੇ ਅਮਲ ਵਿੱਚ ਲਿਆਦੀ ਗਈ ਦੌਰਾਨੇ ਤਫਤੀਸ ਮਿਤੀ 01.04.2024 ਨੂੰ ਦੋਸੀ ਗੁਲਫਰਾਜ ਪੁੱਤਰ ਅਬਦੁੱਲ ਹਮੀਦ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਦੋਸੀ ਪਾਸੋ ਦੁਕਾਨ ਵਿੱਚੋਂ ਚੋਰੀ ਕੀਤੇ ਗਏ 20 ਤੋਲ਼ੇ ਸੋਨਾ ਗਹਿਣੇ (ਕੀਮਤ ਕਰੀਬ 13 ਲੱਖ ਰੁਪਏਬਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਜੁਰਮ 411 ਹਿੰ:ਦੰਦਾ ਵਾਧਾ ਕੀਤਾ ਗਿਆ ਹੈ ਦੋਸੀ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਜਿਹੀਆ ਹੋਰ ਵਾਰਦਾਤਾ ਕਰਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!