ਪੰਜਾਬ

ਵਿਆਹ ਨਾਲ ਸਬੰਧਿਤ ਰੀਤਾਂ ਰਸਮਾਂ ਦੇ ਬਦਲਦੇ ਸਰੂਪ ਬਾਰੇ ਮਨਜੀਤ ਕੌਰ ਸੇਖੋਂ  ਦੀ ਖੋਜ ਪੁਸਤਕ ਲੋਹੜੀ ਦੇ ਸ਼ਗਨ ਵਜੋਂ ਪ੍ਰੋ ਗੁਰਭਜਨ ਸਿੰਘ  ਗਿੱਲ ਨੂੰ ਭੇਂਟ

ਲੁਧਿਆਣਾ12 ਜਨਵਰੀ
ਸੈਕਰਾਮੈਂਟੋ(ਅਮਰੀਕਾ )ਵੱਸਦੀ ਪੰਜਾਬੀ ਲੇਖਿਕਾ ਮਨਜੀਤ ਕੌਰ ਸੇਖੋਂ ਦੀ ਪੰਜਾਬੀ ਯੂਨੀ ਪਟਿਆਲਾ ਵੱਲੋਂ ਛਾਪੀ ਲੋਕਧਾਰਾ ਸਬੰਧੀ ਖੋਜ ਪੁਸਤਕ ਵਿਆਹ ਰੀਤਾਂ ਦੀ ਅਮਰਵੇਲ ਬਦਲਦੇ ਸਰੂਪ ਅੱਜ ਤ੍ਰੈਲੋਚਨ ਲੋਚੀ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੂੰ  ਭੇਂਟ ਕੀਤੀ। 
ਪੁਸਤਕ ਬਾਰੇ ਬੋਲਦਿਆਂ ਪ੍ਰੋ ਗਿੱਲ ਨੇ ਕਿਹਾ ਕਿ ਬੋਪਾਰਾਏ ਕਲਾਂ(ਲੁਧਿਆਣਾ) ਦੀ ਜੰਮਪਲ ਇਸ ਵਿਦਵਾਨ ਲੇਖਿਕਾ ਮਨਜੀਤ ਕੌਰ ਸੇਖੋਂ ਨੇ ਅਮਰੀਕਾ ਜਾ ਕੇ ਵੀ ਆਪਣੇ ਵਿਰਸੇ ਵਿੱਚ  ਵਿਆਹ ਤੰਤਰ ਅੰਦਰ ਆ ਰਹੀਆਂ ਤਬਦੀਲੀਆਂ ਤੇ ਬਦਲਦੇ ਸਰੂਪ ਨੂੰ ਬਹੁਤ ਬਾਰੀਕੀ ਨਾਲ ਵਾਚਿਆ ਹੈ, ਇਹ ਸਿਰੜ, ਸਿਆਣਪ ਤੇ ਬਾਰੀਕ ਨੀਝ ਬਿਨ ਸੰਭਵ ਨਹੀ਼ਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਗੱਲੋਂ ਮੁਬਾਰਕ ਦੀ ਹੱਕਦਾਰ ਹੈ ਜਿਲ ਨੇ ਮੁੱਲਵਾਨ ਪੁਸਤਕ ਪ੍ਰਕਾਸ਼ਿਤ ਕਰਕੇ ਪੂਰੇ ਵਿਸ਼ਵ ਚ ਵੱਸਦੇ ਪੰਜਾਬੀਆਂ ਨੂੰ ਸੌਂਪੀ ਹੈ। 
ਇਹ ਪੁਸਤਕ ਹਰ ਵਿਦਿਅਕ ਸੰਸਥਾ ਤੋਂ ਇਲਾਵਾ ਹਰ ਘਰ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।  ਨੇੜ ਭਵਿੱਖ ਵਿੱਚ ਇਸ ਪੁਸਤਕ ਬਾਰੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਵਿਚਾਰ ਚਰਚਾ ਵੀ ਕਰਵਾਈ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!