ਪੰਜਾਬ

ਇਹ ਆਪ ਦੀ ਹਨੇਰੀ ਹੈ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0′: ਭਗਵੰਤ ਮਾਨ ਨੇ ਬਟਾਲਾ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ

ਇਹ ਆਪ ਦੀ ਹਨੇਰੀ ਹੈ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0′: ਭਗਵੰਤ ਮਾਨ ਨੇ ਬਟਾਲਾ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ

ਗੁਰਦਾਸਪੁਰ ਵਿੱਚ ਗਰਜੇ ਮਾਨ – ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਗੁਰਦਾਸਪੁਰ ਦੇ ਕਈ ਹਲਕਿਆਂ ਵਿੱਚੋਂ ਕੱਢਿਆ ਵਿਸ਼ਾਲ ਰੋਡ ਸ਼ੋਅ

ਗੁਰਦਾਸਪੁਰ ਵਿੱਚ ਮਾਨ ਨੇ ਚੋਣ ਪ੍ਰਚਾਰ ਦੌਰਾਨ ਸੰਨੀ ਦਿਓਲ, ਸੁਖਜਿੰਦਰ ਸਿੰਘ ਰੰਧਾਵਾ, ਸੁਖਬੀਰ ਬਾਦਲ ਅਤੇ ਭਾਜਪਾ ‘ਤੇ ਬੋਲਿਆ ਤਿੱਖਾ ਸਿਆਸੀ ਹਮਲਾ, ਲੋਕਾਂ ਨੂੰ ਕਿਹਾ ਨਵਾਂ ਇਤਿਹਾਸ ਲਿਖ ਦਿਓ, ਇਸ ਵਾਰ ਆਪਣੇ ਪੁੱਤ ਸ਼ੈਰੀ ਕਲਸੀ ਨੂੰ ਲੋਕ ਸਭਾ ਭੇਜੋ

ਕਲਾਨੌਰ ਨੂੰ ਕਹਿੰਦੇ ਇਹ ਅਖੀਰ ਵਿੱਚ ਆਉਂਦਾ, ਪਰ ਜਿੱਧਰੋਂ ਮੈਂ ਦੇਖਦਾ ਉੱਥੋਂ ਇਹ ਪਹਿਲੇ ‘ਤੇ ਹੈ ਅਤੇ 4 ਜੂਨ ਤੋਂ ਬਾਅਦ ਇੱਥੇ ਵਿਕਾਸ ਦੇ ਕੰਮ ਵੀ ਪਹਿਲ ਦੇ ਆਧਾਰ ‘ਤੇ ਹੋਣਗੇ: ਭਗਵੰਤ ਮਾਨ

ਮਾਨ ਨੇ ਫ਼ਤਿਹਗੜ੍ਹ ਚੂੜੀਆਂ ਦੇ ਲੋਕਾਂ ਨੂੰ ਪੁੱਛਿਆ – ਕੀ ਤੁਸੀਂ ਇਤਿਹਾਸ ਲਿਖਣ ਲਈ ਤਿਆਰ ਹੋ? ਝਾੜੂ ਦਾ ਬਟਨ ਦੱਬਣ ਲਈ ਤਿਆਰ ਹੋ? ਲੁਟੇਰਿਆਂ ਨੂੰ ਹਰਾਉਣ ਲਈ ਤਿਆਰ ਹੋ?, ਲੋਕਾਂ ਨੇ ਭਰੀ ਹਾਮੀ

ਇਹ ਆਪ ਦੀ ਹਨੇਰੀ ਹੈ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0′: ਭਗਵੰਤ ਮਾਨ ਨੇ ਬਟਾਲਾ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ

ਮਾਨ ਨੇ ਗੁਰਦਾਸਪੁਰ ਦੀ ਟੀਮ ਅਤੇ ਆਪ ਵਰਕਰਾਂ ਦੀ ਕੀਤੀ ਹੌਸਲਾ ਅਫਜ਼ਾਈ, ਕਿਹਾ ਤੁਹਾਡੀ ਮਿਹਨਤ ਸਦਕਾ ਪਾਰਟੀ ਇੱਥੋਂ ਵੱਡੀ ਜਿੱਤ ਦਰਜ ਕਰੇਗੀ

ਗੁਰਦਾਸਪੁਰ ਬਦਲਾਅ ਲਈ ਤਿਆਰ-ਬਰ-ਤਿਆਰ, ਗੁਰਦਾਸਪੁਰੀਏ ਆਪ ਨੂੰ ਜਿਤਾਉਣ ਲਈ ਪੱਬਾਂ ਭਾਰ: ਸ਼ੈਰੀ ਕਲਸੀ

ਚੰਡੀਗੜ੍ਹ/ਗੁਰਦਾਸਪੁਰ, 24 ਮਈ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ‘ਆਪ’ਦੇ ਗੁਰਦਾਸਪੁਰ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕ ਸਭਾ ਹਲਕੇ ਦੇ ਵੱਖ-ਵੱਖ ਥਾਵਾਂ ਤੇ ਰੋਡ ਸ਼ੋ ਕੀਤਾ ਅਤੇ ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਬਟਾਲਾ ਦੇ ਕਲਾਨੌਰ, ਬਾਬਾ ਲਾਲ ਚੌਂਕ ਅਤੇ ਗਾਂਧੀ ਚੌਂਕ ‘ਚ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕੀਤਾ।

ਗੁਰਦਾਸਪੁਰ ਵਿੱਚ ਗਰਜੇ ਮਾਨ – ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਡੇਰਾ ਬਾਬਾ ਨਾਨਕ ਰੋਡ ਸ਼ੋਅ ਦੌਰਾਨ ਮਾਨ ਨੇ ਕਲਾਨੌਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਾਨੌਰ ਇੱਕ ਇਤਿਹਾਸਕ ਨਗਰ ਹੈ, ਇੱਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ। ਉਹ ਦੀਨ-ਏ-ਅਲਾਹੀ ਦਾ ਪਾਲਣ ਕਰਨ ਵਾਲਾ ਇੱਕ ਚੰਗਾ ਰਾਜਾ ਸੀ, ਜਿੱਥੇ ਉਸ ਦੇ ਦਰਬਾਰ ਵਿੱਚ ਸਾਰੇ ਧਰਮਾਂ ਦੇ ਲੋਕਾਂ ਦੀ ਗੱਲ ਸੁਣੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦੀ ਅਜ਼ਾਦੀ ਸੀ। ਮਾਨ ਨੇ ਕਿਹਾ ਕਿ ਕਲਾਨੌਰ ਦੇ ਲੋਕ ਇਸ ਵਾਰ ਨਵਾਂ ਇਤਿਹਾਸ ਲਿਖਣ ਲਈ ਤਿਆਰ ਹਨ। ਉਨ੍ਹਾਂ ਕਿਹਾ, ਇਸ ਵਾਰ ਉਨ੍ਹਾਂ ਲੋਕਾਂ ਨੂੰ ਹਰਾਓ ਜਿਹੜੇ ਸੋਚਦੇ ਹਨ ਕਿ ਸਾਨੂੰ ਹਰਾਇਆ ਨਹੀਂ ਜਾ ਸਕਦਾ, ਜੋ ਲੋਕਤੰਤਰ ਵਿੱਚ ਆਮ ਲੋਕਾਂ ਦੀ ਤਾਕਤ ‘ਤੇ ਸ਼ੱਕ ਕਰਦੇ ਹਨ। ਮਾਨ ਨੇ ਅੱਗੇ ਕਿਹਾ ਕਿ ਬਾਕੀਆਂ ਨੂੰ ਕਲਾਨੌਰ ਆਖ਼ਰੀ ਨਜ਼ਰ ਆਉਂਦਾ ਹੈ, ਪਰ ਜਿੱਥੋਂ ਮੈਂ ਵੇਖਦਾ ਹਾਂ, ਇਹ ਪਹਿਲਾ ਹੈ, ਇਹ ਪਹਿਲ ਦਾ ਹੱਕਦਾਰ ਹੈ ਅਤੇ 4 ਜੂਨ ਤੋਂ ਬਾਅਦ ਮੈਂ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਜਾ ਰਿਹਾ ਹਾਂ।

ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਭ੍ਰਿਸ਼ਟ ਨੇਤਾਵਾਂ ਖ਼ਿਲਾਫ਼ ਸਾਰੇ ਕਾਗ਼ਜ਼ਾਤ ਅਤੇ ਫਾਈਲਾਂ ਇਕੱਠੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਲੋਕ ਮੈਦਾਨ ਤੋਂ ਬਾਹਰ ਹੋਣਗੇ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਉਹ ਹਮੇਸ਼ਾ ਲਈ ਸਿਆਸਤ ਤੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਦਾ ਹੱਕ ਲੁੱਟਿਆ ਹੈ। ਉਨ੍ਹਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਦਿੱਤਾ, ਉਨ੍ਹਾਂ ਨੇ ਸਾਡੀ ਜਵਾਨੀ ਬਰਬਾਦ ਕੀਤੀ ਅਤੇ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਮਾਨ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕਦੇ ਵੀ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਨਾ ਪਾਉਣ ਜੋ ਇਹ ਆਖੇ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ। ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ, ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ ਇਸ ਲਈ ਉਹ ਆਮ ਲੋਕਾਂ ਲਈ ਕੰਮ ਨਹੀਂ ਕਰਦੇ। ਪਰੰਤੂ ਉਨ੍ਹਾਂ ਕਿਹਾ ਕਿ ਸ਼ੈਰੀ ਕਲਸੀ ਨੌਜਵਾਨ, ਕਾਬਲ ਅਤੇ ਉਤਸ਼ਾਹੀ ਉਮੀਦਵਾਰ ਹੈ।

ਮਾਨ ਨੇ ਗੁਰਦਾਸਪੁਰ ਦੀ ਟੀਮ ਅਤੇ ਆਪ ਵਰਕਰਾਂ ਦੀ ਕੀਤੀ ਹੌਸਲਾ ਅਫਜ਼ਾਈ, ਕਿਹਾ ਤੁਹਾਡੀ ਮਿਹਨਤ ਸਦਕਾ ਪਾਰਟੀ ਇੱਥੋਂ ਵੱਡੀ ਜਿੱਤ ਦਰਜ ਕਰੇਗੀ
ਮਾਨ ਨੇ ਗੁਰਦਾਸਪੁਰ ਦੀ ਟੀਮ ਅਤੇ ਆਪ ਵਰਕਰਾਂ ਦੀ ਕੀਤੀ ਹੌਸਲਾ ਅਫਜ਼ਾਈ, ਕਿਹਾ ਤੁਹਾਡੀ ਮਿਹਨਤ ਸਦਕਾ ਪਾਰਟੀ ਇੱਥੋਂ ਵੱਡੀ ਜਿੱਤ ਦਰਜ ਕਰੇਗੀ

ਉਨ੍ਹਾਂ ਨੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ‘ਤੇ ਨਿਸ਼ਾਨਾ ਸਾਧਿਆ, ਜੋ ਗੁਰਦਾਸਪੁਰ ਸੀਟ ਜਿੱਤਣ ਤੋਂ ਬਾਅਦ ਕਦੇ ਵੀ ਲੋਕਾਂ ਵਿਚ ਨਹੀਂ ਆਏ ਅਤੇ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰਦਾਸਪੁਰ ਵਿੱਚ ਲੋਕ ਹੈਂਡਪੰਪ ਦੀ ਵਰਤੋਂ ਕਰਦੇ ਹਨ ਤਾਂ ਸੰਨੀ ਦਿਓਲ ਨੂੰ ਕੋਸਦੇ ਹਨ, ਕਿਉਂ ਕਿ ਉਹ ਸਰਹੱਦ ਦੇ ਦੂਜੇ ਪਾਸੇ ਹੈਂਡਪੰਪ ਉਖਾੜ ਰਿਹਾ ਸੀ ਪਰ ਉਸ ਕੋਲ ਗੁਰਦਾਸਪੁਰ ਦੇ ਲੋਕਾਂ ਲਈ ਸਮਾਂ ਨਹੀਂ ਸੀ।

ਮਾਨ ਨੇ ਕਿਹਾ ਕਿ ਚਾਂਦੀ ਦੇ ਚਮਚੇ ਮੂੰਹ ਵਿੱਚ ਲੈ ਕੇ ਪੈਦਾ ਹੋਣ ਵਾਲੇ ਵਿਅਕਤੀ ਕਦੇ ਵੀ ਆਮ ਲੋਕਾਂ ਦੇ ਦੁੱਖ ਦਰਦ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਤੁਹਾਡੇ ਵਿੱਚੋਂ ਇੱਕ ਹਾਂ, ਅਸੀਂ ਪਿੰਡਾਂ, ਆਮ ਪਰਿਵਾਰਾਂ ਵਿੱਚੋਂ ਆਏ ਹਾਂ ਅਤੇ ਅਸੀਂ ਖੇਤਾਂ ਵਿੱਚੋਂ ਆਏ ਹਾਂ। ਅਸੀਂ ਤੰਗੀਆਂ ਅਤੇ ਗਰੀਬੀ ਵਿੱਚੋਂ ਗੁਜ਼ਰੇ ਹਾਂ। ਮੈਂ ਹਰ ਚੀਜ਼ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਹੁਣ ਮੈਂ ਤੁਹਾਡੇ ਲਈ, ਪੰਜਾਬ ਲਈ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਿਹਾ ਹਾਂ।

ਮਾਨ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਇਸੇ ਲਈ ਉਨ੍ਹਾਂ ਕਿਸਾਨਾਂ ਨੂੰ ਦਿਨ ਦੇ ਸਮੇਂ ਸਿੰਚਾਈ ਲਈ 11 ਘੰਟੇ ਨਿਰਵਿਘਨ ਬਿਜਲੀ ਮਿਲਣ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਰ ਕੋਨੇ, ਇੱਥੋਂ ਤੱਕ ਕਿ ਟੇਲਾਂ ਤੱਕ ਨਹਿਰੀ ਪਾਣੀ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਅਤੇ ਬੁਨਿਆਦੀ ਢਾਂਚਾ ਉਹੀ ਹੈ, ਪਾਣੀ ਦੀ ਉਪਲਬਧਤਾ ਵੀ ਉਹੀ ਹੈ, ਫਿਰ ਉਹ ਇਸ ਨੂੰ ਕਿਵੇਂ ਸੰਭਵ ਬਣਾ ਸਕੇ ਅਤੇ ਪਿਛਲੀਆਂ ਸਰਕਾਰਾਂ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਫ਼ਰਕ ਸਾਫ਼ ਇਰਾਦਿਆਂ ਅਤੇ ਸਥਿਤੀ ਦੀ ਸਮਝ ਦਾ ਹੈ।

ਮਾਨ ਨੇ ਸੁਖਬੀਰ ਬਾਦਲ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਖ਼ਤਮ ਹੋ ਗਿਆ ਹੈ। ਸੁਖਬੀਰ ਬਾਦਲ ਕੁਝ ਘੰਟਿਆਂ ਲਈ ਹੀ ਬਾਹਰ ਨਿਕਲਦੇ ਹਨ, ਉਨ੍ਹਾਂ ਕੋਲ ਛੱਤ ਵਾਲੀ ਜੀਪ ਹੈ। ਪਰ, ਉਨ੍ਹਾਂ ਦੇ ਰੋਡ ਸ਼ੋਅ ਵਿੱਚ ਕੋਈ ਨਹੀਂ ਆਉਂਦਾ। ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਮਾਨ ਨੇ  ਗੁਰਦਾਸਪੁਰ ਦੇ ਲੋਕਾਂ ਨਾਲ ਕਿੱਕਲੀ 2 ਵੀ ਸਾਂਝੀ ਕੀਤੀ। ਮਾਨ ਨੇ ਕਿਹਾ ਕਿ ਰੁੱਖਾਂ ਨੂੰ ਵੀ ਹਰ ਮੌਸਮ ਵਿੱਚ ਨਵੇਂ ਪੱਤੇ ਲੱਗਦੇ ਹਨ ਇਸ ਲਈ ਗੁਰਦਾਸਪੁਰ ਦੇ ਲੋਕਾਂ ਨੂੰ ਨਵੇਂ ਅਤੇ ਤਾਜ਼ੇ ਚਿਹਰੇ ਦੀ ਚੋਣ ਕਰਨੀ ਚਾਹੀਦੀ ਹੈ।

ਫ਼ਤਿਹਗੜ੍ਹ ਚੂੜੀਆਂ ਦੇ ਲੋਕਾਂ ਨੂੰ ਮਾਨ ਨੇ ਪੁੱਛਿਆ: ਕੀ ਤੁਸੀਂ ਇਤਿਹਾਸ ਲਿਖਣ ਲਈ ਤਿਆਰ ਹੋ?  ਕੀ ਤੁਸੀਂ ‘ਝਾੜੂ’ ਬਟਨ ਦਬਾਉਣ ਲਈ ਤਿਆਰ ਹੋ?  ਕੀ ਤੁਸੀਂ ਪੰਜਾਬ ਦੇ ਲੁਟੇਰਿਆਂ ਨੂੰ ਬਾਹਰ ਕਰਨ ਲਈ ਤਿਆਰ ਹੋ?

ਫ਼ਤਿਹਗੜ੍ਹ ਚੂੜੀਆਂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਲੋਕਾਂ ਨੂੰ ਕਿਹਾ ਕਿ ਕੀ ਉਹ ਨਵਾਂ ਇਤਿਹਾਸ ਲਿਖਣ, ‘ਆਪ’ ਨੂੰ ਜਿਤਾਉਣ ਅਤੇ ਪੰਜਾਬ ਦੇ ਲੁਟੇਰਿਆਂ ਨੂੰ ਬਾਹਰ ਕਰਨ ਲਈ ਤਿਆਰ ਹਨ। ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਹਾਂ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹੀ ਪਿਆਰ ਅਤੇ ਸਮਰਥਨ ਉਨ੍ਹਾਂ ਦੀ ਤਾਕਤ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪਹਿਲੀ ਜੂਨ ਨੂੰ ‘ਝਾੜੂ’ ਦਾ ਬਟਨ ਦਬਾਓ, ਉਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਖ਼ਤਮ ਅਤੇ ਫਿਰ ਸ਼ੈਰੀ ਕਲਸੀ ਦੀ ਜ਼ਿੰਮੇਵਾਰੀ ਸ਼ੁਰੂ ਹੋ ਹੋਵੇਗੀ ਜੋ ਨੌਜਵਾਨ ਅਤੇ ਕਾਬਲ ਆਗੂ ਹੈ।

ਮਾਨ ਨੇ ਕਿਹਾ ਕਿ ਭ੍ਰਿਸ਼ਟ ਆਗੂਆਂ ਕਾਰਨ ਹਲਕਾ ਫ਼ਤਿਹਗੜ੍ਹ ਚੂੜੀਆਂ ਪਿੱਛੇ ਰਹਿ ਗਿਆ ਹੈ। ਇਸ ਵੱਲ ਧਿਆਨ ਦੇਣ ਲਈ ਇਮਾਨਦਾਰ ਨੁਮਾਇੰਦਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ 43,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਰਾਦੇ ਸਾਫ਼ ਹੋਣ ਤਾਂ ਸਭ ਕੁਝ ਸੰਭਵ ਹੈ। ਬਾਬਾ ਨਾਨਕ ਨੇ ਸਿਰਫ਼ 20 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਸੀ ਜੋ ਅੱਜ ਵੀ ਚੱਲ ਰਿਹਾ ਹੈ। ਭੀੜ ਵਿੱਚੋਂ ਇੱਕ ਪਿਤਾ ਨੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸਦਾ ਪੁੱਤ ਹੁਣੇ ਹੀ ਪੁਲਿਸ ਇੰਸਪੈਕਟਰ ਵਜੋਂ ਚੁਣਿਆ ਗਿਆ ਹੈ। ਇਸ ਲਈ ਉਸਨੇ ਸੀਐਮ ਮਾਨ ਦਾ ਧੰਨਵਾਦ ਵੀ ਕੀਤਾ।

ਮਾਨ ਨੇ ਕਿਹਾ ਕਿ ਲੋਕ ਅਕਾਲੀ, ਕਾਂਗਰਸ ਅਤੇ ਭਾਜਪਾ ਨੂੰ ਪਰਖ ਚੁੱਕੇ ਹਨ, ਹੁਣ ਬਦਲਾਅ ਦਾ ਸਮਾਂ ਹੈ। ਉਨ੍ਹਾਂ ਰੋਡ ਸ਼ੋਅ ਦੌਰਾਨ ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਕੜਕਦੀ ਗਰਮੀ ਵਿੱਚ ਘਰਾਂ ਤੋਂ ਬਾਹਰ ਨਿਕਲਣ ਲਈ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੋਟਾਂ ਪਾਉਣ।

ਬਟਾਲਾ ‘ਚ ਮਾਨ: ‘ਆਪ’ ਦਾ ਤੂਫ਼ਾਨ, ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0’

ਮਾਨ ਨੇ ਗੁਰਦਾਸਪੁਰ ਦੀ ‘ਆਪ’ ਟੀਮ, ਵਰਕਰਾਂ ਅਤੇ ਵਲੰਟੀਅਰਾਂ ਦਾ ਕੀਤਾ ਧੰਨਵਾਦ , ਕਿਹਾ- ਉਨ੍ਹਾਂ ਦੀ ਮਿਹਨਤ ਦਾ ਫਲ ਜਰੂਰ ਮਿਲੇਗਾ

ਬਟਾਲਾ ਵਿੱਚ ਸੰਬੋਧਨ ਕਰਦਿਆਂ ਮਾਨ ਨੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਗੁਰਦਾਸਪੁਰ ਦੀ ਆਪ ਦੀ ਟੀਮ ਅਤੇ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਹਾਡੀ ਮਿਹਨਤ ਮਿੱਠੇ ਫਲ ਦੇਵੇਗੀ। ਉਨ੍ਹਾਂ ਕਿਹਾ ਕਿ ਤੁਸੀਂ ਪਿਛਲੀ ਵਾਰ ਬੰਬੇ ਵਾਲਾ ਚੁਣਿਆ ਸੀ, ਇਸ ਵਾਰ ਆਪਣੇ ਬੇਟੇ ਸ਼ੈਰੀ ਕਲਸੀ ਨੂੰ ਸੰਸਦ ਵਿੱਚ ਭੇਜੋ। ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ‘ਚ ਆਏ ਸਿਰਫ਼ 2 ਸਾਲ ਹੀ ਹੋਏ ਹਨ ਅਤੇ ਵਿਰੋਧੀ ਧਿਰ ਐਨੀ ਪਰੇਸ਼ਾਨ ਹੈ, 4 ਸਾਲ ਬਾਅਦ ਉਨ੍ਹਾਂ ਦੀ ਕੀ ਹਾਲਤ ਹੋਵੇਗੀ ਤੁਸੀਂ ਅੰਦਾਜ਼ਾ ਲਗਾਓ।  ਉਨ੍ਹਾਂ ਨੇ ਲੋਕਾਂ ਦਾ ਅਜਿਹੇ ਨਿੱਘਾ ਸਵਾਗਤ ਅਤੇ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ‘ਆਪ’ ਦਾ ਤੂਫ਼ਾਨ ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0’ ਦਾ ਹੈ।

‘ਆਪ’ ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਇਸ ਵਾਰ ਗੁਰਦਾਸਪੁਰ ਬਦਲਾਅ ਲਈ ਤਿਆਰ ਹੈ, ਲੋਕ ‘ਆਪ’ ਨੂੰ ਜਿਤਾਉਣ ਲਈ ਉਤਸ਼ਾਹਿਤ ਹਨ

ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ, ‘ਆਪ’ ਵਰਕਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਸੀਐਮ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਬਦਲਾਅ ਲਈ ਤਿਆਰ ਹਨ। ਉਹ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਅਤੇ ਸੀਐਮ ਮਾਨ ਨੂੰ ਇਹ ਸੀਟ ਤੋਹਫ਼ੇ ਵਿੱਚ ਦੇਣ। ਅੱਜ ਸਾਡੇ ਰੋਡ ਸ਼ੋਅ ਵਿੱਚ ਲੋਕਾਂ ਦੀ ਊਰਜਾ ਅਤੇ ਉਤਸ਼ਾਹ ਤੋਂ ਸਾਫ਼ ਹੈ ਕਿ ਉਹ ਨਵੇਂ ਅਧਿਆਏ ਲਈ ਤਿਆਰ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!