ਪੰਜਾਬ
*ਅਬੋਹਰ ਵਿੱਚ ਗ਼ਲਤੀ ਨਾਲ ਬੀ.ਐਸ.ਐਫ ਦਾ ਜਵਾਨ ਪਹੁੰਚਿਆ ਪਾਕਿਸਤਾਨ ਸਰਹੱਦ ਅੰਦਰ*
*ਪਾਕਿਸਤਾਨ ਨੇ ਚੁਕਿਆ ਵੱਡਾ ਕਦਮ*
ਪਾਕਿਸਤਾਨ ਸਰਹੱਦ ਅੰਦਰ ਗ਼ਲਤੀ ਨਾਲ ਬੀ.ਐਸ.ਐਫ ਦਾ ਜਵਾਨ ਚਲਾ ਗਿਆ ਹੈ । ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਅਬੋਹਰ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ। ਪਤਾ ਲੱਗਾ ਹੈ ਕਿ ਸਵੇਰੇ ਗਹਿਰੀ ਧੁੰਦ ਦੇ ਚਲਦੇ ਬੀ.ਐਸ.ਐਫ ਦਾ ਜਵਾਨ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਚਲਾ ਗਿਆ ਸੀ । ਜਿਸ ਤੋਂ ਬਾਅਦ ਬੀ.ਐਸ.ਐਫ ਜਵਾਨ ਨੂੰ ਵਾਪਸ ਭਾਰਤ ਲੈ ਕੇ ਆਉਂਣ ਲਈ ਬੀ ਐਸ ਐਫ ਵਲੋਂ ਵਲੋਂ ਪਾਕਿਸਤਾਨ ਦੇ ਰੇਂਜਰਾਂ ਨਾਲ 3 ਬੈਠਕ ਕਰਨ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਨੇ ਬੀ ਐਸ ਐਫ ਦੇ ਜਵਾਨ ਨੂੰ ਵਾਪਸ ਭੇਜ ਦਿੱਤਾ ਹੈ ।