ਕਰਜ਼ਾ ਲੈਣ ਚ Andhra Pradesh ,UP, ਤਾਮਿਲਨਾਡੂ, ਬਿਹਾਰ ਤੇ ਰਾਜਸਥਾਨ ਮੋਹਰੀ
ਪੰਜਾਬ ਹੀ ਇਕਲੌਤਾ ਰਾਜ ਹੈ ਜਿਥੇ ਕਰਜੇ ਨੂੰ ਲੈ ਕੇ ਜ਼ਿਆਦਾ ਹੰਗਾਮਾ
Andhra Pradesh ਨੇ 59,708 ਕਰੋੜ ਦਾ ਕਰਜ਼ਾ ਲਿਆ
ਨਰੇਸ਼ ਸ਼ਰਮਾ
ਚੰਡੀਗੜ੍ਹ, 16 ਦਸੰਬਰ:
ਉਧਾਰ ਲੈਣ ਦੇ ਮਾਮਲੇ ਵਿੱਚ Andhra Pradesh, ਉੱਤਰ ਪ੍ਰਦੇਸ਼, ਤਾਮਿਲਨਾਡੂ, ਬਿਹਾਰ ਅਤੇ ਰਾਜਸਥਾਨ ਨੇ ਬਾਕੀ ਸਾਰੇ ਰਾਜਾਂ ਨੂੰ ਪਛਾੜ ਦਿੱਤਾ ਹੈ। ਪੰਜਾਬ ਹੀ ਇਕਲੌਤਾ ਰਾਜ ਹੈ ਜਿਥੇ ਕਰਜੇ ਨੂੰ ਲੈਕੇ ਜ਼ਿਆਦਾ ਹੰਗਾਮਾ ਹੁੰਦਾ ਹੈ । ਜਦੋ ਕਿ ਦੂਜੇ ਰਾਜ ਜਦੋ ਕਰਜੇ ਲੈਂਦੇ ਹਨ ਤਾਂ ਉਨ੍ਹਾਂ ਰਾਜਾਂ ਵਿਚ ਕੋਈ ਹੰਗਾਮਾ ਨਹੀਂ ਹੁੰਦਾ ਹੈ । ਜੋ ਵੀ ਸਰਕਾਰ ਆਉਂਦੀ ਉਹ ਕੇਂਦਰ ਸਰਕਾਰ ਵਲੋਂ ਨਿਰਧਾਰਤ ਨਿਯਮ ਦੇ ਤਹਿਤ ਹੀ ਮਾਰਕੀਟ ਤੋਂ ਕਰਜ਼ਾ ਲੈਂਦੀ ਹੈ । ਪੰਜਾਬ ਰਾਜ ਦੀ ਗੱਲ ਕੀਤੀ ਜਾਵੇ ਤਾਂ ਜੋ ਪਹਿਲਾ ਸਰਕਾਰਾਂ ਕਰਜ਼ਾ ਲੈਂਦੀਆਂ ਰਹੀਆਂ ਹਨ । ਉਹ ਹੀ ਸਭ ਤੋਂ ਜ਼ਿਆਦਾ ਸ਼ੋਰ ਮਚਾ ਰਹੀਆਂ ਹਨ । ਪੰਜਾਬ ਅੰਦਰ ਚਾਹੇ ਅਕਾਲੀ ਦਲ ਜਾਂ ਕਾਂਗਰਸ ਦੀ ਸਰਕਾਰ ਰਹੀ ਸਭ ਨੇ ਮਾਰਕੀਟ ਤੋਂ ਕਰਜ਼ਾ ਚੁਕਿਆ ਹੈ ।
ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਦੇ ਅਨੁਸਾਰ ਅਕਤੂਬਰ 2023 ਤੱਕ, Andhra Pradesh ਨੇ 59,708 ਕਰੋੜ ਦਾ ਕਰਜ਼ਾ ਲਿਆ ਹੈ , ਉੱਤਰ ਪ੍ਰਦੇਸ਼ ਨੇ 43,860 ਕਰੋੜ, ਤਾਮਿਲਨਾਡੂ ਨੇ 48,351 ਕਰੋੜ, ਬਿਹਾਰ ਨੇ 39,331 ਕਰੋੜ, ਰਾਜਸਥਾਨ ਨੇ 38,238 ਕਰੋੜ, ਅਤੇ ਮੱਧ ਪ੍ਰਦੇਸ਼ ਨੇ 30,183 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ।ਜਦੋ ਕਿ ਪੱਛਮੀ ਬੰਗਾਲ ਨੇ 26,790 ਕਰੋੜ, ਪੰਜਾਬ ਨੇ 20,457 ਕਰੋੜ, ਅਤੇ ਹਰਿਆਣਾ ਨੇ 20,204 ਕਰੋੜ ਦਾ ਕਰਜ਼ਾ ਲਿਆ ਹੈ।
ਜਦੋ ਕਿ ਜਿਨ੍ਹਾਂ ਰਾਜਾਂ ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਹਨ ਉਹ ਵੀ ਦੱਬ ਕੇ ਕਰਜ਼ਾ ਲੈਣ ਵਿੱਚ ਰੁੱਝੀਆਂ ਹੋਈਆਂ ਹਨ। ਇਹਨਾਂ ਰਾਜ ਦੇ ਰਾਜਪਾਲਾਂ ਵਿੱਚ ਚੁੱਪ ਕਿਉਂ ਹਨ । ਕਾਰਨ ਇਹ ਹੈ ਕਿ ਹੁਣ ਸਾਰੇ ਰਾਜ ਬਾਜ਼ਾਰ ਤੋਂ ਆਪਣੀ ਪਹਿਲਾਂ ਤੋਂ ਨਿਰਧਾਰਤ ਰਕਮ ਤੱਕ ਦੇ ਅਨੁਸਾਰ ਕਰਜ਼ਾ ਲੈਂਦੇ ਹੈ ।
ਕੇਂਦਰ ਸਰਕਾਰ ਦੇ ਨਿਯਮਾਂ ਦੇ ਅਨੁਸਾਰ, ਰਾਜ ਸਰਕਾਰਾਂ ਆਪਣੀ ਜੀਡੀਪੀ (ਕੁੱਲ ਰਾਜ ਉਤਪਾਦ) ਦੇ ਤਿੰਨ ਪ੍ਰਤੀਸ਼ਤ ਤੱਕ ਦਾ ਕਰਜ਼ਾ ਲੈ ਸਕਦੀਆਂ ਹਨ । ਇਸ ਲਈ ਕੇਂਦਰ ਸਰਕਾਰ ਰਾਜਾਂ ਨੂੰ ਉਧਾਰ ਲੈਣ ‘ਤੇ ਇਤਰਾਜ਼ ਨਹੀਂ ਕਰਦੀ। ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਵੀ ਮਾਰਕੀਟ ਤੋਂ ਕਰਜ਼ਾ ਚੁੱਕਦੀਆਂ ਰਹੀਆਂ ਹੈ ।