ਪੰਜਾਬ

ਵਿਧਾਇਕ ਬਰਿੰਦਰਪਾਲ ਸਿੰਘ ਪਾਹੜਾ ਦੇ ਪਿਤਾ ਤੇ ਕਤਲ ਦਾ ਝੂਠਾ ਪਰਚਾ ਤਰੁੰਤ ਰੱਦ ਕੀਤਾ ਜਾਵੇ -ਚੇਅਰਮੈਨ ਨਰਿੰਦਰ ਸਿੰਘ,ਹਰਦੀਪ ਸਿੰਘ

ਅੱਜ ਡੇਰਾ ਬਾਬਾ ਨਾਨਕ ਅਤੇ ਕਲਾਨੋਰ ਦੇ  ਬਲਾਕ  ਪ੍ਰਧਾਨਾ ਜਿਲਾ ਪ੍ਰੀਸਦ ਮੈਬਰਾਂ ਅਤੇ ਸਰਪੰਚਾ ਦਾ ਇਕ ਵਫਦ ਸਾਬਕਾ ਉਪ ਮੁਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ  ਦੇ ਦਿਸਾ ਨਿਰਦੇਸਾਂ ਹੇਠ  ਨਰਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ  ਡੇਰਾ ਬਾਬਾ ਨਾਨਕ ਅਤੇ ਹਰਦੀਪ ਸਿੰਘ   ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ  ਦੀ ਅਗਵਾਈ ਹੇਠ  ਇਕ ਵਫ਼ਦ  ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਹਨਾ ਦੇ ਪਰਿਵਾਰਿਕ ਮੈਂਬਰਾਂ ਨੂੰ ਉਹਨਾ ਦੇ ਨਿਵਾਸ ਅਸਥਾਨ ਗੁਰਦਾਸਪੁਰ ਵਿਖੇ ਮਿਲਿਆ ਜਿਸ ਵਿਚ  ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤੇਜਵੰਤ  ਸਿੰਘ ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕਫੈਡ ਗੁਰਦਾਸਪੁਰ ਬਲਕਾਰ ਸਿੰਘ ਜਿਲਾ ਪ੍ਰੀਸਦ ਮੈਂਬਰ  ਸੱਤਪਾਲ ਵਾਈਸ ਪ੍ਰਧਾਨ ਗੁਰਦਾਸਪੁਰ  ਸਵਿੰਦਰ ਸਿੰਘ ਇਕਬਾਲ ਸਿੰਘ ਸਮੇਤ ਸਰਪੰਚ ਪੰਚ ਆਦਿ ਹਾਜ਼ਰ ਸੰਨ ਉਹਨਾ ਸਭ ਨੇ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾਹੜਾ  ਤੇ ਰਾਜਸੀ ਰੰਜਿਸ ਤਹਿਤ  ਕੀਤਾ  ਕਤਲ ਦਾ ਪਰਚਾ ਤਰੁੰਤ ਰੱਦ ਕੀਤਾ ਜਾਵੇ ਅਤੇ ਇਸ ਦੀ ਨਿਰਪੱਖ  ਜਾਂਚ ਕਰਾਈ ਜਾਵੇ ਸਮੂੱਹ ਆਗੂਆਂ ਨੇ  ਕਿਹਾ ਕਿ  ਜੇਕਰ ਝੂਠਾ  ਕਤਲ ਦਾ ਪਰਚਾ ਰੱਦ ਨਾ  ਕੀਤਾ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਅੰਦੋਲਣ ਕਰੇਗੀ ਪੱਤਰਕਾਰਾਂ ਨੂੰ ਇਹ ਜਾਣਕਾਰੀ  ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!