ਪੰਜਾਬ
ਮਗਨਰੇਗਾ ਮੁਲਾਜ਼ਮਾਂ ਵੱਲੋਂ ਧਰਨਾ ਦੂਜੇ ਦਿਨ ਵਿੱਚ ਹੋਇਆ ਸ਼ਾਮਲ
ਮੰਗਾਂ ਤੇ ਗੌਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕੀਤਾ ਜਾਵੇਗਾ ਤੇਜ਼
ਜਲਾਲਾਬਾਦ, 22 ਮਈ : ਨਰੇਗਾ ਤਹਿਤ ਬਲਾਕ ਜਲਾਲਾਬਾਦ ਵਿਖੇ ਬਤੌਰ ਗਰਾਮ ਰੋਜ਼ਗਾਰ ਸੇਵਕ ਨੌਕਰੀ ਕਰਦੇ ਬਗੀਚਾ ਸਿੰਘ ਜੀ.ਆਰ.ਐੱਸ ਬਲਾਕ ਜਲਾਲਾਬਾਦ ਨੂੰ ਕੱਲ ਮਿਤੀ 20 ਮਈ 2024 ਤੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਬਿਨਾਂ ਪੱਖ ਸੁਣੇ ਬਿਨਾਂ ਕਿਸੇ ਨੋਟਿਸ ਤੋਂ ਨੋਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਦੇ ਦੱਸਿਆ ਜ਼ੋ ਕਿ ਸਿੱਧੇ ਤੌਰ ਨੇ ਮਗਨਰੇਗਾ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰਾਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਟਿੱਚ ਸਮਝ ਰਿਹਾ ਹੈ । ਪੱਤਰ ਵਿੱਚ ਸਾਫ ਲਿਖਿਆ ਕਿ ਕਿਸੇ ਵੀ ਨਰੇਗਾ ਮੁਲਾਜ਼ਮਾਂ ਨੂੰ ਨੋਕਰੀ ਤੋਂ ਮੁਅੱਤਲ ਕਰਨ ਤੋ ਪਹਿਲਾਂ ਹੈੱਡ ਕੁਆਰਟਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ । ਪਰ ਫਾਜ਼ਿਲਕਾ ਦੇ ਪ੍ਰਸ਼ਾਸਨ ਵੱਲੋਂ ਦਬਾਅ ਵਿੱਚ ਆ ਕੇ ਨਰੇਗਾ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਬਲਾਕ ਜਲਾਲਾਬਾਦ ਵਿਖੇ ਪਹਿਲਾ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਮਗਨਰੇਗਾ ਮੁਲਾਜ਼ਮਾਂ ਨੂੰ ਬਲਾਕ ਜਲਾਲਾਬਾਦ ਵਿਖੇ ਮਿਤੀ 6 ਮਈ 2024 ਮੁਲਾਜ਼ਮਾਂ ਨੂੰ ਘੇਰਿਆ ਗਿਆ ਉਹਨਾਂ ਨੂੰ ਕਮਰੇ ਵਿੱਚ ਬੰਦੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਸ਼ਰਾਰਤੀ ਅਨਸਰਾਂ ਵੱਲੋਂ ਡਿਊਟੀ ਸਮੇਂ ਲੇਡੀਜ਼ ਮੁਲਾਜ਼ਮਾਂ ਦੇ ਗਲ ਵੀ ਪਏ ਤੇ ਸਰਕਾਰੀ ਕੰਮ ਵਿੱਚ ਵੀ ਉਹਨਾ ਵੱਲੋਂ ਵਿਘਨ ਪਾਇਆ ਗਿਆ। ਜਿਸ ਸਬੰਧ ਵਿੱਚ ਮੌਕੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਲਾਲਾਬਾਦ ਵੱਲੋਂ ਖਿਲਤੀ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਕਰਨ ਦੀ ਸਿਫਾਰਸ਼ ਵੀ ਕੀਤੀ ਜਾ ਚੁੱਕੀ ਹੈ
ਉਸ ਸਬੰਧ ਵਿੱਚ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਵੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਨੂੰ ਲਿਖਤੀ ਮੰਗ ਪੱਤਰ ਦੇ ਕੇ ਤੇ ਵਾਰ ਵਾਰ ਯਾਦ ਪੱਤਰ ਦੇ ਜਾਣੂ ਕਰਵਾਇਆ ਜਾ ਚੁਕਿਆ ਪਰ ਅੱਜ ਉਹਨਾਂ ਦੋਸ਼ੀਆਂ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਅਮਲ ਰੂਪ ਨਹੀਂ ਲਿਆਂਦੀ ਗਈ ਤੇ ਦੂਜੇ ਪਾਸੇ ਦਬਾਅ ਵਿੱਚ ਆ ਜ਼ਿਲਾ ਪ੍ਰਸ਼ਾਸਨ ਦੋਸ਼ੀਆਂ ਨੂੰ ਖੁਸ਼ ਕਰਨ ਲਈ ਰੂਲਾ ਨੂੰ ਛਿੱਕੇ ਟੰਗ ਮੁਲਾਜ਼ਮਾਂ ਦੀ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਇਸਦੇ ਰੋਸ਼ ਵਜੋਂ ਅੱਜ ਤੋਂ ਸਮੂਹ ਫਾਜ਼ਿਲਕਾ ਦੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਕਰਕੇ ਬਲਾਕ ਪੱਧਰ ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਦੋਸ਼ੀ ਅੱਜ ਸ਼ਰੇਆਮ ਘੁੰਮ ਰਹੇ ਹਨ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੋ ਰਿਹਾ ਹੈ । ਆਗੂਆਂ ਨੇ ਆਉਣ ਵਾਲੇ ਦਿਨਾਂ ਇਹ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇ ਜਿਸ ਦੀ ਸ਼ੁਰੂਆਤ ਬਲਾਕ ਜਲਾਲਾਬਾਦ ਦੇ ਬਜ਼ਾਰਾਂ ਵਿੱਚੋ ਮਾਰਚ ਕਰਕੇ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾਵੇਗਾ । ਆਗੂਆ ਨੇ ਕਹਿ ਕਿ ਧਰਨਾ ਉਹਨਾਂ ਤੱਕ ਜਾਰੀ ਰਹਿ ਜਿਹਨਾਂ ਸਮਾਂ ਬਗੀਚਾ ਸਿੰਘ ਜੀ.ਆਰ.ਐੱਸ ਨੂੰ ਨੋਕਰੀ ਤੇ ਬਹਾਲ ਨਹੀਂ ਕੀਤਾ ਜਾਂਦਾ ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ, ਸੁਰਿੰਦਰ ਸਿੰਘ, ਬਗੀਚਾ ਸਿੰਘ, ਜਸਵੀਰ ਸਿੰਘ ਸੀ.ਏ,ਰਾਜ ਰਾਣੀ,ਸਾਦੁਲ ਕੁਮਾਰ,ਗੁਰਮੀਤ ਸਿੰਘ, ਮੰਗਤ ਸਿੰਘ, ਸੰਦੀਪ ਸਿੰਘ, ਪਰਮਜੀਤ ਸਿੰਘ, ਵਿਕਰਮ ਟੀ.ਏ, ਜਸਵੀਰ ਸਿੰਘ, ਗੁਰਮੀਤ ਢੰਡੀਆਂ, ਸੁਨੀਲ ਇਕਟਾਨ, ਸੁਨੀਲ ਕੰਬੋਜ ਆਦਿ ਹਾਜ਼ਰ ਹੋਏ।