ਪੰਜਾਬ

ਦੁਖਦਾਈ ਖ਼ਬਰ: PWD(B&R) ਸੰਗਰੂਰ ਦੇ ਸੁਪਰਡੈਂਟ ਸਤਿੰਦਰਜੀਤ ਸਿੰਘ ਕਰੋਨਾ ਨਾਲ ਲੜਦੇ ਜਿੰਦਗੀ ਹਾਰੇ , ਮੁਲਾਜਿਮ ਆਗੂਆਂ ਵਲੋਂ ਦੁੱਖ ਜ਼ਾਹਿਰ

 

ਪੰਜਾਬ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਸੰਗਰੂਰ ਵਿਖੇ PWD(B&R) ਵਿਭਾਗ ਦੇ ਸੁਪਰਡੈਂਟ ਸਤਿੰਦਰਜੀਤ ਸਿੰਘ ਕਰੋਨਾ ਨਾਲ ਸੰਘਰਸ਼ ਕਰਦੇ ਹੋਏ ਆਪਣੀ ਜਿੰਦਗੀ ਦੀ ਜੰਗ ਹਾਰ ਗਏ ਹਨ । ਕੋਰੋਨਾ ਦੇ ਚਲਦੇ ਕੱਲ੍ਹ ਪੰਜਾਬ ਸਿਵਲ ਸਕੱਤਰੇਤ ਦੇ ਸੁਪਰਡੈਂਟ ਰਾਜੇਸ਼ ਕੁਮਾਰ ਤੇ ਇਸ ਤੋਂ ਪਹਿਲਾ ਭਗਵੰਤ ਸਿੰਘ ਬਦੇਸ਼ਾ ਕੋਰੋਨਾ ਦੇ ਚਲਦੇ ਸਦੀਵੀ ਵਿਛੋੜਾ ਦੇ ਗਏ ਸਨ । ਕੋਰੋਨਾ ਦੇ ਚਲਦੇ ਕਰਮਚਾਰੀਆ ਦੀਆਂ ਹੋਈਆਂ ਮੌਤਾਂ ਤੇ ਕਰਮਚਾਰੀ ਆਗੂ ਸੁਖਚੈਨ ਸਿੰਘ ਖਹਿਰਾ , ਮਨਦੀਪ ਸਿੰਘ ਸਿੱਧੂ , ਮਨਜੀਤ ਸਿੰਘ ਰੰਧਾਵਾ ਨੇ ਗਹਿਰਾ ਦੁੱਖ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!