ਪੰਜਾਬ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਪੰਜਾਬ ਸਿਵਲ ਸਕੱਤਰੇਤ ਦੀਆਂ ਚੌਣਾ ਵਿਚ ਖਹਿਰਾ ਗਰੁੱਪ ਦੇ ਉਮੀਦਵਾਰਾਂ ਦੀ ਹੂਝਾਂ ਫੇਰ ਜਿੱਤ ਤੇ ਖੁਸੀ ਦਾ ਪ੍ਰਗਟਾਵਾ -ਚਾਹਲ,ਨਾਭਾ,ਮਹਾਜ਼ਨ

 

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ , ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਅਤੇ ਜਥੇਬੰਦੀ ਦੇ ਚਾਣਕਿਆ ਦਿਮਾਗ ਸਮਝੇ ਜਾਂਦੇ ਗੁਰਦੀਪ ਸਿੰਘ ਬਾਸੀ ਅਤੇ ਸਮੂੱਹ ਸੂਬਾ ਕਮੇਟੀ ਮੈਂਬਰਾ,ਜਿਲਾ ਪ੍ਰਧਾਨਾ ਤੇ ਸਮੂੱਹ ਕੇਡਰ ਨੇ ਪੰਜਾਬ ਭਰ ਦੇ ਮੁਲਾਜ਼ਮਾ ਦੇ ਸੰਘਰਸ ਸੀਲ,ਨਿਧੜਕ ਅਤੇ ਧਾਕੜ ਆਗੂ ਸੁਖਚੈਨ ਸਿੰਘ ਖਹਿਰਾ ਗਰੁੱਪ ਦੀ ਪਿਛਲੇ ਕੱਲ ਪੰਜਾਬ ਸਿਵਲ ਸਕੱਤਰੇਤ ਦੇ ਕਰਮਚਾਰੀਆਂ ਦੀ ਹੋਈ ਚੌਣ ਵਿਚ ਹੂਝਾਂ ਫੇਰ ਜਿੱਤ ਲ‌ਈ ਖਹਿਰਾ ਸਾਹਿਬ ਅਤੇ ਉਹਨਾ ਦੇ ਜੂਝਾਰੂ ਸਾਥੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਵਧਾਈ ਦਿਤੀ ਹੈ ਇਸ ਮੌਕੇ ਸੂਬਾ ਪ੍ਰਧਾਨ ਚਾਹਲ, ਜਨਰਲ ਸਕੱਤਰ ਨਾਭਾ,ਅਤੇ ਮੀਡੀਆ ਸਲਾਹਕਾਰ ਮਹਾਜ਼ਨ ਨੇ ਕਿਹਾ ਕਿ ਸੁਖਚੈਨ ਸਿੰਘ ਖਹਿਰਾ ਗਰੁੱਪ ਦੀ ਜਿੱਤ ਕਾਰਨ ਪੰਜਾਬ ਭਰ ਦੇ ਮੁਲਾਜ਼ਮਾ ਵਿਚ ਇਕ ਨਵੀਂ ਚੇਤਨਾ ਜਾਗੀ ਹੈ ਹੁਣ ਇਹ ਨਿਧੜਕ ਆਗੂ ਸਮੂੱਚੇ ਮੁਲਾਜ਼ਮਾ ਨੂੰ ਨਾਲ ਲੈ ਕਿ ਮੁਲਾਜ਼ਮ ਹਿੱਤ ਜੋ ਸਰਕਾਰ ਨੇ ਅਣਗੋਲਿਆਂ ਕੀਤੇ ਸੀ ਉਹਨਾ ਉਤੇ ਪੂਰੀ ਤਨਦੇਹੀ ਨਾਲ ਪਹਿਰਾ ਦੇ ਕਿ ਸਰਕਾਰ ਤੋਂ ਲਾਗੂ ਕਰਵਾਉਣ ਗੇ ਜਿਸ ਵਿਚ ਮੁਲਾਜ਼ਮਾ ਦਾ 12 % ਡੀ ਏ ਅਤੇ ਪੇ ਕਮਿਸ਼ਨ ਵਿਚ ਤਰੁੱਟੀਆਂ ਅਤੇ ਪੇ ਕਮਿਸ਼ਨ ਦੇ ਬਕਾਏ ਸਰਕਾਰ ਨਾਲ ਟੱਕਰ ਲੈ ਕਿ ਲਾਗੂ ਕਰਵਾਉਣ ਗੇ ਐਸੋਸੀਏਸ਼ਨ ਨੇ ਖਹਿਰਾ ਸਾਹਿਬ ਦੀ ਸੱਜੀ ਬਾਂਹ ਸਮਝੇ ਜਾਂਦੇ ਸਰਦਾਰ ਮਨਦੀਪ ਸਿੰਘ ਨੂੰ ਵੀ ਇਸ ਇਤਿਹਾਸਕ ਜਿੱਤ ਲ‌ਈ ਵਧਾਈ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!