ਪੰਜਾਬ
ਰਾਜਪਾਲ ਨੇ ਡਾ ਬਲਬੀਰ ਨੂੰ ਮੰਤਰੀ ਵਜੋਂ ਚੁਕਾਏ ਸੌਂਹ, ਮੁੱਖ ਮੰਤਰੀ ਨੇ ਡਾ ਬਲਬੀਰ ਨੂੰ ਦਿੱਤੀ ਵਧਾਈ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਡਾ ਬਲਬੀਰ ਨੂੰ ਮੰਤਰੀ ਵਜੋਂ ਸੌਂਹ ਚੁਕਾਈ ਹੈ । ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ‘ਚ ਨਵੀਂ ਜ਼ਿੰਮੇਵਾਰੀ ਲਈ ਡਾ ਬਲਬੀਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹੋਏ ਕਿਹਾ ਕਿ ਬਤੌਰ ਡਾਕਟਰ ਉਹਨਾਂ ਦੀਆਂ ਸੇਵਾਵਾਂ ਤੇ ਤਜਰਬਾ ਪੰਜਾਬੀਆਂ ਦੀ ਸਿਹਤ ਸੰਬੰਧੀ ਜ਼ਰੂਰ ਫ਼ਾਇਦੇਮੰਦ ਸਿੱਧ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਪੰਜਾਬ ਦਾ ਸਿਹਤ ਖ਼ੇਤਰ ਉਹਨਾਂ ਦੀ ਅਗਵਾਈ ‘ਚ ਨਵੀਆਂ ਬੁਲੰਦੀਆਂ ਤੇ ਪਹੁੰਚੇਗਾ …ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ….।