ਹਾਈ ਪ੍ਰੋਫਾਈਲ ਮਾਮਲੇ ਵਿਚ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪੀ ਚਿਦੰਬਰਮ ਤੇ ਮੁਕਲ ਰੋਹਤਗੀ ਹੋਏ ਪੇਸ਼
Updatepunjab Desk :
ਆਮਦਨ ਤੋਂ ਜ਼ਿਆਦਾ ਸੰਪਟ ਦੇ ਮਾਮਲੇ ਵਿਚ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵਲੋਂ ਅਗਾਉ ਜਮਾਨਤ ਦਿੰਦੇ ਹੋਏ ਇਕ ਹਫਤੇ ਵਿਚ ਜਾਂਚ ਵਿਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ । ਇਸ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਲਈ ਕਿ ਕਿਤੇ ਸੈਣੀ ਦੇਸ਼ ਛੱਡ ਕੇ ਨਾ ਚੱਲਿਆ ਜਾਵੇ , ਉਹ ਆਪਣਾ ਪਾਸਪੋਰਟ ਜਮ੍ਹਾ ਕਰਾਉਂਣਗੇ ।
ਇਹ ਇਕ ਬੇਹੱਦ ਹਾਈ ਪ੍ਰੋਫਾਈਲ ਮਾਮਲਾ ਹੈ , ਇਸ ਲਈ ਸੈਣੀ ਨੇ ਵੀ ਇਸ ਮਾਮਲੇ ਵਿਚ ਜਮਾਨਤ ਲੈਣ ਲਈ ਆਪਣਾ ਪੂਰਾ ਜ਼ੋਰ ਲਗਾਉਂਦੇ ਹੋਏ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਕਲ ਰੋਹਤਗੀ ਨੂੰ ਖੜਾ ਕੀਤਾ ਹੈ । ਓਥੇ ਪੰਜਾਬ ਸਰਕਾਰ ਨੇ ਵੀ ਮੁਕਲ ਰੋਹਤਗੀ ਦੇ ਮੁਕਾਬਲੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪੀ ਚਿਦੰਬਰਮ ਨੂੰ ਖੜਾ ਕੀਤਾ ਹੈ । ਇਸ ਦੇ ਬਾਵਜੂਦ ਸੈਣੀ ਅਗਾਉ ਜਮਾਨਤ ਲੈਣ ਵਿਚ ਕਾਮਯਾਬ ਹੋ ਗਏ ਹਨ ।