ਪੰਜਾਬ
ਮਲਟੀਪਰਪਜ਼ ਹੈਲਥ ਵਰਕਰਾਂ ਦਾ ਡਾਇਰੈਕਟਰ ਸਿਹਤ ਸੇਵਾਵਾਂ ਨੇ ਮਰਨ ਵਰਤ ਖਤਮ ਕਰਵਾਇਆ
18 ਦਸੰਬਰ ਤੋਂ ਦਫਤਰ ਸਿਵਲ ਸਰਜਨ, ਮੋਹਾਲੀ ਮਰਨ ਵਰਤ ਤੇ ਬੈਠੈ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਸਿਹਤ ਮੰਤਰੀ ਪੰਜਾਬ ਵੱਲੋਂ ਮਿਤੀ 23-12-2020 ਸਵੇਰੇ 10 ਵਜੇ ਨੂੰ ਮੀਟਿੰਗ ਦਾ ਸਮਾਂ ਮਿਲਣ ਉਪਰੰਤ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ।
ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਡਾ: ਪ੍ਰਭਦੀਪ ਕੌਰ ਨੇ ਭਾਰੀ ਇਕੱਠ ਵਿੱਚ ਆਪ ਆ ਕੇ ਮੀਟਿੰਗ ਦਾ ਲਿਖਤੀ ਨੋਟ ਦੇਣ ਉਪਰੰਤ ਮਰਨ ਵਰਤ ਤੇ ਬੈਠੇ ਕਰਮਚਾਰੀਆਂ ਨੂੰ ਜੂਸ ਪਿਲਾ ਕੇ ਮਰਨ ਵਰਤ ਖਤਮ ਕਰਵਾਇਆ ਤੇ ਨਾਲ ਭਰੋਸਾ ਦਿੱਤਾ ਕਿ ਡਾਇਰੈਕਟਰ ਦਫਤਰ ਸਿਹਤ ਵਿਭਾਗ ਦੀ ਟੈਕਨੀਕਲ ਗਲਤੀ ਨੂੰ ਦਰੁਸਤ ਕਰਵਾ ਕੇ 1263 ਮਲਟੀਪਰਪਜ਼ ਹੈਲਥ ਵਰਕਰਾਂ ਦਾ ਪਰਖ ਕਾਲ ਸਮਾਂ 2 ਸਾਲ ਕਰਵਾਇਆ ਜਾਵੇਗਾ।
ਇਸ ਮੌਕੇ ਪੂਰੇ ਪੰਜਾਬ ਭਰ ਦੇ ਵੱਖ-ਵੱਖ ਜਿਲਿਆ ਤੋਂ ਆਏ ਸਿਹਤ ਕਰਮਚਾਰੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਪਰਖ ਕਾਲ ਸਮਾਂ ਘਟਾਉਣ ਵਾਲੀ ਮੰਗ 15 ਦਿਨਾਂ ਦੇ ਅੰਦਰ ਅੰਦਰ ਪੂਰੀ ਨਹੀਂ ਹੁੰਦੀ ਤਾਂ ਮੁੱਖ ਮੰਤਰੀ, ਪੰਜਾਬ ਦਾ ਘਿਰਾਓ ਕੀਤਾ ਜਾਵੇਗਾ।