ਪੰਜਾਬ

ਕਹਾਣੀਕਾਰ ਸੁਖਜੀਤ ਦੀ ਕਹਾਣੀ ‘ਅੰਤਰਾ’ ਉਤੇ ਵਿਚਾਰ ਚਰਚਾ

ਸੁਖਜੀਤ ਦੀ ਪੁਸਤਕ 'ਅੰਤਰਾ' ਨੂੰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ (ਬਠਿੰਡਾ)ਵੱਲੋਂ ਐਮਏ ਪੰਜਾਬੀ ਦੇ ਸਿਲੇਬਸ ਵਿੱਚੋਂ ਲਿਆ

ਸਾਹਿਤ ਸਭਾ ਸਮਰਾਲਾ ਦੀ ਮਾਸਿਕ ਪੱਤਰਕਾਰ ਦੇ ਪ੍ਰਧਾਨ ਐਡਵੋਕੇਟ ਕ ਡਾ਼ ਨਰਿੰਦਰ ਸ਼ਰਮਾ  ਦੀ ਪ੍ਰਧਾਨਗੀ ਹੇਠ ਗ.ਸੀ.ਸੈੰ.  ਸਕੂਲ ਸਮਰਾਲਾ ਵਿਖੇ ਹੋਈ। ਇਸ ਇੱਕਤਰਤਾ ਵਿੱਚ ਉੱਘੇ ਸਾਹਿਤਕਾਰ, ਆਲੋਚਕ, ਚਿੰਤਕ ਡਾ਼ ਸੁਰਿੰਦਰ ਕੁਮਾਰ ਦਵੇਸ਼ਵਰ ਜੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਮੀਟਿੰਗ ਦੇ ਆਰੰਭ ਵਿੱਚ ਐਡਵੋਕੇਟ ਨਰਿੰਦਰ ਸ਼ਰਮਾ ਜੀ ਨੇ ਸਾਥੀਆਂ ਨਾਲ ਵੱਡੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ, ਕਿ ਸਭਾ ਦੇ ਬਾਨੀ ਚੇਅਰਮੈਨ ਮਰਹੂਮ ਕਹਾਣੀਕਾਰ ਸੁਖਜੀਤ ਦੀ ਪੁਸਤਕ ‘ਅੰਤਰਾ’ ਨੂੰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ (ਬਠਿੰਡਾ) ਦੇ ਪੰਜਾਬੀ ਵਿਭਾਗ ਵੱਲੋਂ ਐਮਏ ਪੰਜਾਬੀ ਦੇ ਸਿਲੇਬਸ ਵਿੱਚੋਂ ਲਿਆ ਗਿਆ ਹੈ। ਜੋ ਕਿ ਸਭਾ ਲਈ ਵੱਡੇ ਮਾਣ ਦੀ ਗੱਲ ਹੈ।
ਅੰਤਰਾ
ਸੁਖਜੀਤ ਦੀ ਪੁਸਤਕ ‘ਅੰਤਰਾ’ ਤੇ ਹੋਈ ਚਰਚਾ ਵਿਚ ਹਿੱਸਾ ਲੈਂਦੇ ਹੋਏ ਪੰਜਾਬ ਦੇ ਸਾਹਿਤਕਾਰ , ਆਲੋਚਕ ਤੇ ਚਿੰਤਕ

ਸੁਖਜੀਤ ਕੋਲ ਜੀਵਨ ਦਰਸ਼ਨ ਅਤੇ ਰੱਜ ਕੇ ਕੀਤੀ ਹੋਈ ਸਾਹਿਤ ਸਾਧਨਾ ਸੀ ; ਡਾ਼ ਸੁਰਿੰਦਰ ਕੁਮਾਰ ਦਵੇਸ਼ਰ

 ਇਸ ਉਪਰੰਤ ਕਹਾਣੀਕਾਰ ਸੁਖਜੀਤ ਕਹਾਣੀ ‘ਅੰਤਰਾ’ ਉਤੇ ਸਾਥੀਆਂ ਵੱਲੋਂ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਵਿੱਚ ਇਸ ਕਹਾਣੀ ਨੂੰ ਸਾਥੀਆਂ ਵੱਲੋਂ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਵਿਚਾਰਦੇ ਦੀ ਰਚਨਾ ਕਿਹਾ ਗਿਆ। ਚਰਚਾ ‘ਚ ਹਿੱਸਾ ਲੈਂਦਿਆਂ ਡਾ਼ ਸੁਰਿੰਦਰ ਕੁਮਾਰ ਦਵੇਸ਼ਰ ਜੀ ਨੇ ਕਿਹਾ ਕਿ ਸੁਖਜੀਤ ਕੋਲ ਜੀਵਨ ਦਰਸ਼ਨ ਅਤੇ ਰੱਜ ਕੇ ਕੀਤੀ ਹੋਈ ਸਾਹਿਤ ਸਾਧਨਾ ਸੀ, ਜਿਸ ਕਰਕੇ ‘ਅੰਤਰਾ’ ਵਰਗੀਆਂ ਭਰਪੂਰ ਕਹਾਣੀਆਂ ਪਾਠਕਾਂ ਤੱਕ ਪਹੁੰਚੀਆਂ। ਉਹਨਾਂ ਅੱਗੇ ਕਿਹਾ ਕਿ ਜਿਆਦਾਤਰ ਲਿਟਰੇਚਰ ਨੂੰ ਬਾਹਰੋਂ ਫੜਿਆ ਜਾਂਦਾ ਹੈ ਪਰ ਜਦੋਂ ਤੱਕ ਉਸ ਦੇ ਮੈਟਾਫ਼ਰ ਅਲੰਕਾਰ ਨੂੰ ਨਹੀਂ ਫੜਿਆ ਜਾਂਦਾ, ਉਦੋਂ ਤੱਕ ਉਸ ਦੇ ਭਾਵ ਅਤੇ ਰਚਨਾਤਮਕ ਸਹੁਜ ਤੱਕ ਨਹੀਂ ਪਹੁੰਚਿਆ ਜਾ ਸਕਦਾ।

ਦਿਸਦੀ ਮਾਇਆ ਤੇ ਅੰਦਰਲੀ ਮਾਇਆ’ ਦੇ ਟਕਰਾਅ ਦੀ ਕਹਾਣੀ

ਬਲਵਿੰਦਰ ਗਰੇਵਾਲ ਨੇ ਇਸ ਨੂੰ ‘ਦਿਸਦੀ ਮਾਇਆ ਤੇ ਅੰਦਰਲੀ ਮਾਇਆ’ ਦੇ ਟਕਰਾਅ ਦੀ ਕਹਾਣੀ ਬਿਆਨਿਆ। ਐਂਡ. ਨਰਿੰਦਰ ਸ਼ਰਮਾ ਨੇ ਇਸ ਨੂੰ ਭੂਤ, ਭਵਿੱਖ ਅਤੇ ਵਰਤਮਾਨ ਵਿੱਚ ਵਿਚਰਦੀ, ਮਨੁੱਖੀ ਕਾਮਨਾਵਾਂ ਦੀ ਪੂਰਤੀ ਅਪੂਰਤੀ ਨਾਲ ਬੱਝੀ ਕਾਲ ਅਤੇ ਅਕਾਲ ਮਿਰਚੂ ਦੇ ਦਵੰਧ ਦੀ ਕਹਾਣੀ ਦੱਸਿਆ। ਇਸ ਤੋਂ ਇਲਾਵਾ ਚਰਚਾ ਵਿੱਚ ਗੁਰਭਗਤ ਸਿੰਘ, ਯਤਿੰਦਰ ਮਾਹਲ, ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ, ਗੁਰਦੀਪ ਸੁਖਜੀਤ, ਅਮਨ ਸਮਰਾਲਾ, ਮੁਖਤਿਆਰ ਸਿੰਘ ਅਤੇ ਗੁਰਦੀਪ ਮਹੌਣ ਨੇ ਹਿੱਸਾ ਲਿਆ ਅਤੇ ਕਹਾਣੀ ਉੱਤੇ ਨਿਠ ਕੇ ਗੱਲਬਾਤ ਕੀਤੀ ਗਈ।

ਸਾਥੀਆਂ ਨੇ ਵੀ ਦਿੱਤੇ ਵਧੀਆ ਸੁਝਾਅ

   ਇਸ ਮੌਕੇ ਗੁਰਦੀਪ ਮਹਾਨ ਨੇ ਕਹਾਣੀ ‘ਹਵਾ’ ਅਤੇ ਮਨਦੀਪ ਸਿੰਘ ਡਡਿਆਣਾ ਨੇ ‘ਕਹਾਣੀ ਗਾਲੜ’ ਸੁਣਾਈ। ਦੋਹਾਂ ਕਹਾਣੀਆਂ ਦਾ ਵਿਸ਼ਾ ਪ੍ਰਵਾਸ ‘ਤੇ ਅਧਾਰਿਤ ਰਿਹਾ। ਇਹਨਾਂ ਤੇ ਵਿਚਾਰ- ਚਰਚਾ ਕਰਦਿਆਂ ਇੰਦਰਜੀਤ ਸਿੰਘ ਕੰਗ,   ਦਰਸ਼ਨ ਸਿੰਘ ਕੰਗ, ਗਗਨ ਸ਼ਰਮਾ ਅਤੇ ਰਵਿੰਦਰ ਰੁਪਾਲ ਨੇ ਨਿਠ ਕੇ ਚਰਚਾ ਕੀਤੀ ਅਤੇ ਬਾਕੀ ਸਾਥੀਆਂ ਨੇ ਵੀ ਵਧੀਆ ਸੁਝਾਅ ਦਿੱਤੇ। ਇਤਿਹਾਸਕਾਰ ਸਿਮਰਜੀਤ ਸਿੰਘ ਕੰਗ ਵੱਲੋਂ ਲੇਖ ‘ਕੁਦਰਤੀ ਆਫਤਾਂ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੋਗਦਾਨ’ ਪੜਿਆ ਗਿਆ।
ਇਸ ਲੇਖ ਵਿੱਚ ਕੁਦਰਤੀ ਆਫਤਾਂ ਮੌਕੇ ਮਨੁੱਖੀ ਪਰਉਪਕਾਰ ਦੇ ਫਲਸਫੇ ‘ਤੇ ਚਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਰਾਹਤ ਕਾਰਜਾਂ ਅਤੇ ਵਿੱਤੀ ਸਹਾਇਤਾ ਦੇ ਅੰਕੜਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਇਹਨਾਂ ਸਮਿਆਂ ਵਿੱਚ ਮਨੁੱਖਤਾ ਦੇ ਆਪਸੀ ਸਹਿਯੋਗ ਦਾ ਉਸਾਰੂ ਵਰਨਣ ਕੀਤਾ ਗਿਆ। ਇਸ ਇਕੱਤਰਤਾ ਵਿੱਚ ਉਧਮ ਸਿੰਘ, ਸੰਤੋਖ ਸਿੰਘ ਕੋਟਾਲਾ, ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਨਰੇਸ਼ ਸ਼ਰਮਾ ਅਤੇ ਕੀਰਤ ਕੁਮਾਰ ਸ਼ਰਮਾ ਵੀ ਸ਼ਾਮਿਲ ਰਹੇ ।
  ਐਡ. ਨਰਿੰਦਰ ਸ਼ਰਮਾ ਨੇ ਇਕੱਤਰਤਾ ਅਤੇ ਵਿਚਾਰ ਚਰਚਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਜੀ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਤਿੰਦਰ ਕੌਰ ਮਾਹਲ ਵੱਲੋਂ ਨਿਭਾਈ ਗਈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!