ਪੰਜਾਬ ਵਿਧਾਨ ਸਭਾ ਵਿੱਚ ਉਠਿਆ ਈ ਵੀ ਐਮ ਦਾ ਮੁੱਦਾ, ਨਵਜੋਤ ਸਿੱਧੂ ਨੇ ਕਿਹਾ ਕਿ ਈ ਵੀ ਐਮ ਖ਼ਿਲਾਫ਼ ਮਤਾ ਲਿਆਓ, ਫ਼ਿਰ ਪਤਾ ਲਾਗੂ ਕੌਣ ਕਿੰਨੇ ਪਾਣੀ ਵਿੱਚ ਹੈ?
ਪੰਜਾਬ ਵਿਧਾਨ ਸਭਾ ਵਿੱਚ ਉਠਿਆ ਈ ਵੀ ਐਮ ਦਾ ਮੁੱਦਾ, ਨਵਜੋਤ ਸਿੱਧੂ ਨੇ ਕਿਹਾ ਕਿ ਈ ਵੀ ਐਮ ਖ਼ਿਲਾਫ਼ ਮਤਾ ਲਿਆਓ, ਫ਼ਿਰ ਪਤਾ ਲਾਗੂ ਕੌਣ ਕਿੰਨੇ ਪਾਣੀ ਵਿੱਚ ਹੈ?
ਪੰਜਾਬ ਵਿਧਾਨ ਸਭਾ ਵਿੱਚ ਈ ਵੀ ਐਮ ਮਸੀਨਾਂ ਦਾ ਮਾਮਲਾ ਉਠਿਆ ਹੈ। ਸਿਮਰਜੀਤ ਸਿੰਘ ਬੈਂਸ ਨੇ ਜ਼ੀਰੋ ਕਾਲ ਦੌਰਾਨ ਮੁੱਦਾ ਚੁਕਦੇ ਹੋਏ ਕਿਹਾ ਕਿ ਈ ਵੀ ਐਮ ਮਸੀਨਾਂ ਖ਼ਿਲਾਫ਼ ਪ੍ਰਸਤਾਵ ਲਿਆਂਦਾ ਜਾਵੇ। ਇਸ ਦੀ ਪ੍ਰੋੜਤਾ ਕਰਦੇ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਈ ਵੀ ਐਮ ਮਸੀਨਾਂ ਖ਼ਿਲਾਫ਼ ਮਤਾ ਪਾਸ ਹੋਣਾ ਚਾਹੀਦਾ ਹੈ।ਫ਼ੇਰ ਪਤਾ ਲੱਗ ਜਾਵੇਗਾ ਕਿ ਕੌਣ ਕਿਨ੍ਹੇ ਪਾਣੀ ਵਿੱਚ ਹੈ। ਸਿੱਧੂ ਨੇ ਕਿਹਾ ਕਿ ਮੈਂ ਬੈਂਸ ਦਾ ਸਮਰਥਨ ਕਰਦਾ ਹਾਂ।ਅਮਰੀਕਾ ਤੇ ਇੰਗਲੈਂਡ ਨੇ ਈ ਵੀ ਐਮ ਨਾ ਮਨਜ਼ੂਰ ਕਰ ਦਿੱਤੀ ਹੈ। ਕੋਈ ਵੀ ਟੈਕਨੋਲੋਜੀ ਨੂੰ ਮਨੂਪਲਟੇਡ ਨਹੀਂ ਕਰ ਸਕਦਾ ਹੈ। ਸਿੱਧੂ ਨੇ ਕਿਹਾ ਕਿ ਸੀ ਬੀ ਆਈ, ਰਾਅ, ਈ ਡੀ ਸੰਸਥਾਵਾਂ ਕਠਪੁਤਲੀਆਂ ਬਣ ਗਏ ਹਨ। ਸਿੱਧੂ ਨੇ ਕਿਹਾ ਕਿ ਇਹ ਲੋਕਤੰਤਰ ਹੈ ਨਾ ਕੇ ਈ ਵੀ ਐੱਮ ਤੰਤਰ ਹੈ।ਈ ਵੀ ਐਮ ਖ਼ਿਲਾਫ਼ ਮਤਾ ਆਉਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਮਸੀਨਾਂ ਤੋਂ ਬਿਨ੍ਹਾਂ ਚੋਣ ਕਰਵਾ ਲਓ, ਕੇਂਦਰ ਸਰਕਾਰ ਇਕ ਵੀ ਸੀਟ ਨਹੀਂ ਜਿਤੇਗੀ। ਇਸ ਮਤੇ ਦਾ ਵਿਧਾਇਕ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ , ਸ਼ਰਨਜੀਤ ਸਿੰਘ ਢਿਲੋਂ ,ਕੰਵਰ ਸੰਧੂ ਨੇ ਸਮਰਥਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਦੇ ਘਰ ਈ ਡੀ ਦੀ ਛਾਪੇਮਾਰੀ ਦਾ ਗੰਭੀਰ ਨੋਟਿਸ ਲਿਆ । ਇਹ ਮਾਮਲਾ ਪਰਮਿੰਦਰ ਸਿੰਘ ਢਹਿੰਦਾ ਨੇ ਚੁੱਕਿਆ ਸੀ ।