ED ਵੱਲੋਂ ਮੈਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀਆਂ ਖ਼ਬਰਾਂ ਝੂਠੀਆਂ ਅਤੇ ਬਦਨਾਮ ਕਰਨ ਵਾਲੀਆਂ : ਰਾਘਵ ਚੱਢਾ
ED ਦੀ ਚਾਰਜਸ਼ੀਟ ਵਿਚ ਰਾਘਵ ਚੱਢਾ ਨੂੰ ਨਾ ਦੋਸ਼ੀ , ਨਾ ਹੀ ਗਵਾਹ ਦੱਸਿਆ ਗਿਆ ਹੀ ਉਨ੍ਹਾਂ ਦੀ ਆਬਕਾਰੀ ਨੀਤੀ ਵਿਚ ਭੂਮਿਕਾ ਬਾਰੇ ਦੱਸਿਆ ਗਿਆ
ਨਾ ਹੀ ਉਨ੍ਹਾਂ ਦੀ ਆਬਕਾਰੀ ਨੀਤੀ ਵਿਚ ਭੂਮਿਕਾ ਬਾਰੇ ਦੱਸਿਆ ਗਿਆ
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ED ਵੱਲੋਂ ਮੈਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀਆਂ ਖ਼ਬਰਾਂ ਝੂਠੀਆਂ ਅਤੇ ਬਦਨਾਮ ਕਰਨ ਵਾਲੀਆਂ ਹਨ। ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਗਲਤ ਰਿਪੋਰਟਾਂ ਤੋਂ ਪਰਹੇਜ਼ ਕਰਨ ਅਤੇ ਸਪੱਸ਼ਟੀਕਰਨ ਜਾਰੀ ਕਰਨ, ਅਜਿਹਾ ਨਾ ਕਰਨ ‘ਤੇ ਮੈਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾਵੇਗਾ।
ਕੀ ਹੈ ਮਾਮਲਾ : ਅਸਲ ਵਿਚ ED ਵਲੋਂ ਦਿੱਲੀ ਸ਼ਰਾਬ ਘੋਟਾਲੇ ਵਿਚ ਸੁਪਲੀਮੈਂਟਰੀ ਚਾਰਜਸ਼ੀਟ ਕੋਰਟ ਵਿਚ ਪੇਸ਼ ਕੀਤੀ ਗਈ ਹੈ ED ਦੀ ਚਾਰਜਸ਼ੀਟ ਵਿਚ ਰਾਘਵ ਚੱਢਾ ਨੂੰ ਨਾ ਦੋਸ਼ੀ , ਨਾ ਹੀ ਉਨ੍ਹਾਂ ਦੀ ਆਬਕਾਰੀ ਨੀਤੀ ਵਿਚ ਭੂਮਿਕਾ ਬਾਰੇ ਦੱਸਿਆ ਗਿਆ ਹੈ, ਨਾ ਹੀ ਉਨ੍ਹਾਂ ਨੀ ਗਵਾਹ ਦੱਸਿਆ ਗਿਆ ਹੈ ।
ED ਦੀ ਚਾਰਜਸ਼ੀਟ ਚ ਪੰਨਾ ਨੰਬਰ 102 ਨੰਬਰ ਤੇ ਰਾਘਵ ਚੱਢਾ ਦਾ ਨਾਮ
ਦਿੱਲੀ ਸ਼ਰਾਬ ਘੋਟਾਲੇ ਵਿਚ ED ਵਲੋਂ ਜੋ ਸੁਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ ED ਦੀ ਸੁਪਲੇਮੈਂਟਰੀ ਚਾਰਜਸ਼ੀਟ ਵਿਚ ਪੰਨਾ ਨੰਬਰ 102 ਨੰਬਰ ਤੇ ਰਾਘਵ ਚੱਢਾ ਦਾ ਨਾਮ ਆਇਆ ਹੈ । ਮੁਨੀਸ਼ ਸਿਸੋਦੀਆ ਦੇ ਸਕੱਤਰ ਸੀ ਅਰਵਿੰਦ ਨੇ ਜੋ 23 ਦਸੰਬਰ 2022 ਨੂੰ ਬਿਆਨ ਦਿੱਤਾ ਹੈ , ਉਸਨੂੰ ED ਨੇ ਆਪਣੀ ਚਾਰਜਸ਼ੀਟ ਵਿਚ ਦਰਜ ਕੀਤਾ ਹੈ, ਉਸ ਵਿਚ ਰਾਘਵ ਚੱਢਾ ਦਾ ਨਾਮ ਆਇਆ ਹੈ ।
23 ਦਸੰਬਰ 2022 ਨੂੰ ਦੇ ਬਿਆਨ ਵਿਚ ਸੀ ਅਰਵਿੰਦ ਇਹ ਕਹਿ ਰਹੇ ਹਨ ਕਿ ਉਪ ਮੁੱਖ ਮੰਤਰੀ ਦੇ ਘਰ ਇਕ ਮੀਟਿੰਗ ਹੋ ਰਹੀ ਸੀ ਉਸ ਸਮੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਸਨ । ਉਸ ਮੀਟਿੰਗ ਵਿਚ ਰਾਘਵ ਚੱਢਾ ਤੇ ਪੰਜਾਬ ਦੇ ਅਧਿਕਾਰੀ ਮੌਜੂਦ ਸਨ । ਇਸ ਵਿਚ ਪੰਜਾਬ ਦੇ ਆਬਕਾਰੀ ਕਮਿਸ਼ਨਰ , ਏ ਸੀ ਐਸ ਵਿੱਤ ਮੌਜੂਦ ਸਨ । ਇਸਤੋਂ ਇਲਾਵਾ ਵਿਜੇ ਨਾਇਰ ਮੌਜੂਦ ਸਨ , ਜਿਨ੍ਹਾਂ ਨੇ ED ਨੇ ਗਿਰਫ਼ਤਾਰ ਕੀਤਾ ਹੋਇਆ ਹੈ ।
ਉਧਰ ਰਾਘਵ ਚੱਢਾ ਨੇ ਕਿਹਾ ਕਿ ਨਾ ਦੋਸ਼ੀ ਦੇ ਤੋਰ ਤੇ ਨਾ ਹੀ ਗਵਾਹ ਦੇ ਤੋਰ ਤੇ ਚਾਰਜਸ਼ੀਟ ਵਿਚ ਮੇਰਾ ਨਾਮ ਆਇਆ ਹੈ ।
ED ਦੀ ਚਾਰਜਸ਼ੀਟ ਵਿਚ ਰਾਘਵ ਚੱਢਾ ਨੂੰ ਨਾ ਦੋਸ਼ੀ ਦੱਸਿਆ ਗਿਆ ਹੈ , ਨਾ ਹੀ ਉਨ੍ਹਾਂ ਦੀ ਆਬਕਾਰੀ ਨੀਤੀ ਵਿਚ ਭੂਮਿਕਾ ਬਾਰੇ ਦੱਸਿਆ ਗਿਆ ਹੈ , ਨਾ ਹੀ ਉਨ੍ਹਾਂ ਨੀ ਗਵਾਹ ਦੱਸਿਆ ਗਿਆ ਹੈ । ਸਿਰਫ ਸੀ ਅਰਵਿੰਦ ਦੀ ਸਟੇਟਮੈਂਟ ਦਾ ਜਿਕਰ ਕੀਤਾ ਗਿਆ ਹੈ ।