*ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ NIA ਵਲੋਂ UAPA ਤਹਿਤ ਮਾਮਲਾ ਦਰਜ,ਪੜੋ ਕੀ ਹੈ UAPA ?
*UAPA ਤਹਿਤ ਜਾਂਚ ਦੇ ਆਧਾਰ 'ਤੇ ਵੀ ਕਿਸੇ ਵਿਅਕਤੀ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ*
ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ NIA ਵਲੋਂ UAPA ਤਹਿਤ ਮਾਮਲਾ ਦਰਜ ਕੀਤਾ ਹੈ । NIA ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਲੈ ਕੇ ਜਾ ਰਹੀ ਹੈ । ਬਠਿੰਡਾ ਜੇਲ੍ਹ ਚੋਂ ਲਾਰੈਂਸ ਨੂੰ NIAਦਿੱਲੀ ਲਿਜਾ ਸਕਦੀ ਹੈਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕੇਸ ਚ ਪੁੱਛਗਿੱਛ ਲਈ ਪੰਜਾਬ ਪੁਲਿਸ ਲੈ ਕੇ ਆਈ ਸੀ |
ਕੀ ਹੈ ਐਕਟ
ਇਸ ਦਾ ਸੋਧ ਬਿੱਲ ਅਗਸਤ 2019 ‘ਚ ਹੀ ਸੰਸਦ ‘ਚ ਪਾਸ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਕਾਨੂੰਨ ਨੂੰ ਤਾਕਤ ਮਿਲੀ ਕਿ ਜਾਂਚ ਦੇ ਆਧਾਰ ‘ਤੇ ਵੀ ਕਿਸੇ ਵਿਅਕਤੀ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਲਿਆਂਦਾ ਗਿਆ ਇਹ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਬਹੁਤ ਖਤਰਨਾਕ ਹੈ। ਇਸ ਵਿੱਚ ਬਹੁਤ ਸਖ਼ਤ ਸਜ਼ਾ ਦੀ ਵਿਵਸਥਾ ਹੈ।
ਦੱਸਣਯੋਗ ਹੈ ਕਿ UAPA ਦਾ ਪੂਰਾ ਨਾਮ Unlawful Activities (Prevention) Act ਹੈ। ਇਸਦਾ ਅਰਥ ਹੈ- ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ। ਇਸ ਕਾਨੂੰਨ ਦਾ ਮੁੱਖ ਕੰਮ ਅੱਤਵਾਦੀ ਗਤੀਵਿਧੀਆਂ ਨੂੰ ਰੋਕਣਾ ਹੈ। ਇਸ ਕਾਨੂੰਨ ਤਹਿਤ ਪੁਲਿਸ ਅਜਿਹੇ ਅੱਤਵਾਦੀਆਂ, ਅਪਰਾਧੀਆਂ ਜਾਂ ਹੋਰ ਲੋਕਾਂ ਦੀ ਸ਼ਨਾਖਤ ਕਰਦੀ ਹੈ ਜੋ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ,ਅਤੇ ਅੱਤਵਾਦੀ ਗਤੀਵਿਧੀਆਂ ਲਈ ਲੋਕਾਂ ਨੂੰ ਤਿਆਰ ਕਰਦੇ ਹਨ ਜਾਂ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਮਾਮਲੇ ‘ਚ NIA ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਕੋਲ ਬਹੁਤ ਸਾਰੀਆਂ ਸ਼ਕਤੀਆਂ ਹਨ। ਐਨਆਈਏ ਦੇ ਡਾਇਰੈਕਟਰ ਜਨਰਲ ਚਾਹੁਣ ਤਾਂ ਕਿਸੇ ਮਾਮਲੇ ਦੀ ਜਾਂਚ ਦੌਰਾਨ ਸਬੰਧਤ ਵਿਅਕਤੀ ਦੀ ਜਾਇਦਾਦ ਵੀ ਕੁਰਕ ਅਤੇ ਜ਼ਬਤ ਕਰ ਸਕਦੇ ਹਨ।
ਯੂਏਪੀਏ ਕਾਨੂੰਨ 1967 ਵਿੱਚ ਲਿਆਂਦਾ ਗਿਆ ਸੀ। ਇਹ ਕਾਨੂੰਨ ਸੰਵਿਧਾਨ ਦੇ ਅਨੁਛੇਦ 19(1) ਦੇ ਤਹਿਤ ਗਾਰੰਟੀਸ਼ੁਦਾ ਬੁਨਿਆਦੀ ਆਜ਼ਾਦੀਆਂ ‘ਤੇ ਵਾਜਬ ਸੀਮਾਵਾਂ ਲਗਾਉਣ ਲਈ ਲਿਆਂਦਾ ਗਿਆ ਸੀ। ਪਿਛਲੇ ਕੁਝ ਸਾਲਾਂ ਵਿੱਚ, ਪੋਟਾ ਅਤੇ ਟਾਡਾ ਵਰਗੇ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਸੀ, ਪਰ ਯੂਏਪੀਏ ਕਾਨੂੰਨ ਅਜੇ ਵੀ ਮੌਜੂਦ ਹੈ ਅਤੇ ਪਹਿਲਾਂ ਨਾਲੋਂ ਮਜ਼ਬੂਤ ਹੈ।
ਇਸ ਦਾ ਸੋਧ ਬਿੱਲ ਅਗਸਤ 2019 ‘ਚ ਹੀ ਸੰਸਦ ‘ਚ ਪਾਸ ਹੋਇਆ ਸੀ, ਜਿਸ ਤੋਂ ਬਾਅਦ ਇਸ ਕਾਨੂੰਨ ਨੂੰ ਤਾਕਤ ਮਿਲੀ ਕਿ ਜਾਂਚ ਦੇ ਆਧਾਰ ‘ਤੇ ਕਿਸੇ ਵੀ ਵਿਅਕਤੀ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਹੈ।