ਪੰਜਾਬ
ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ NIA ਦੀ Raid, Bar ਐਸੋਸੀਏਸ਼ਨ ਵਲੋਂ ਤੁਰੰਤ ਕੰਮ ਰੋਕਣ ਦਾ ਫੈਸਲਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਬਾਰ ਦੀ ਮੈਂਬਰ ਸ਼ੈਲੀ ਸ਼ਰਮਾ ਦੇ ਘਰ ‘ਤੇ NIA ਦੀ ਛਾਪੇਮਾਰੀ ਦੀ ਗੈਰਕਾਨੂੰਨੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਅੱਜ ਯਾਨੀ 18/10/2022 ਨੂੰ ਤੁਰੰਤ ਪ੍ਰਭਾਵ ਨਾਲ ਕੰਮ ਦੇਣ ਦਾ ਰੋਕਣ ਦਾ ਫੈਸਲਾ ਕੀਤਾ ਹੈ। ਅਤੇ ਮੈਂਬਰਾਂ ਨੂੰ ਸਹਿਯੋਗ ਦੇਣ ਅਤੇ ਅਦਾਲਤਾਂ ਵਿੱਚ ਪੇਸ਼ ਨਾ ਹੋਣ ਦੀ ਬੇਨਤੀ ਕੀਤੀ ਹੈ। ਇਹ ਜਾਣਕਾਰੀ ਆਨਰੇਰੀ ਸਕੱਤਰ ਵਿਸ਼ਾਲ ਅੱਗਰਵਾਲ ਨੇ ਦਿੱਤੀ ਹੈ।